ਭੁਲੱਥ 6 ਫਰਵਰੀ (ਤਾਜੀਮਨੂਰ ਕੌਰ ) D9 ਮਿਸ਼ਨ ਕੈਮੀਕਲ ਫ੍ਰੀ ਭਾਰਤ ਵੱਲੋਂ ਗਾਹਕ ਜਾਗਰੂਕਤਾ ਮੁਹਿੰਮ ਦੇ ਤਹਿਤ MR.BURGER HUT ਰੈਸਟੋਰੈਂਟ ਕਰਤਾਰਪੁਰ ਰੋਡ ਭੁਲੱਥ ਵਿਖੇ ਇਕ ਸੈਮੀਨਾਰ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਉੱਤਰ ਭਾਰਤ ਦੇ ਪ੍ਰਸਿੱਧ ਨਿਊਰੋ ਸਾਇੰਸ ਕੋਚ ਡਾਕਟਰ ਕਰਨ ਕੌਸ਼ਲ ਨੇ ਕੀਤੀ । ਇਸ ਸੈਮੀਨਾਰ ਵਿਚ ਭੁਲੱਥ ਅਤੇ ਇਲਾਕੇ ਦੇ ਸੂਝਵਾਨ ਗਾਹਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ । ਇਸ ਮੌਕੇ ਡਾ ਕਰਨ ਕੌਸ਼ਲ ਨੇ ਰਸੋਈ ਅਤੇ ਬਾਥਰੂਮ ਵਿੱਚ ਵਰਤੇ ਜਾਣ ਵਾਲੇ ਸਾਮਾਨ ਵਿਚ ਪਾਏ ਜਾ ਰਹੇ ਖ਼ਤਰਨਾਕ ਰਸਾਇਣਾਂ ਦੇ ਬਾਰੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਅੱਜ ਜਨਮ ਲੈਂਦਿਆਂ ਹੀ ਬੱਚਿਆਂ ਨੂੰ ਪੀਲੀਆ ਅਤੇ ਸ਼ੂਗਰ ਵਰਗੀਆਂ ਭਿਆਨਕ ਬਿਮਾਰੀਆਂ ਸਾਹਮਣੇ ਆ ਰਹੀਆਂ ਹਨ । ਦੋ ਤਿੰਨ ਸਾਲ ਦੇ ਬੱਚਿਆਂ ਨੂੰ ਮੋਟੀਆਂ ਮੋਟੀਆਂ ਐਨਕਾਂ ਲੱਗ ਰਹੀਆਂ ਹਨ । ਅੱਜ ਹਰ ਘਰ ਦੇ ਵਿਚ ਸ਼ੂਗਰ ਜੋੜਾਂ ਦੇ ਦਰਦ ਬਲੱਡ ਪ੍ਰੈਸ਼ਰ ਅਤੇ ਦਿਲ ਦੇ ਰੋਗਾਂ ਦੇ ਮਰੀਜ਼ ਮੌਜੂਦ ਹਨ । ਸਾਡੀ ਦਸਾਂ ਨਹੁੰਆਂ ਦੀ ਕਮਾਈ ਦਾ ਵੱਡਾ ਹਿੱਸਾ ਹਸਪਤਾਲਾਂ ਦੇ ਵਿੱਚ ਫ਼ੀਸਾਂ ਦੇ ਰੂਪ ਦੇ ਵਿੱਚ ਚਲਾ ਜਾਂਦਾ ਹੈ । ਸੰਸਾਰ ਪੱਧਰ ਤੇ ਸਰਗਰਮ ਡਰੱਗਸ ਮਾਫੀਆ ਇਨ੍ਹਾਂ ਹਾਲਾਤਾਂ ਦਾ ਵੱਡਾ ਫਾਇਦਾ ਚੁੱਕ ਰਿਹਾ ਹੈ ਅਤੇ ਹੋਰ ਜ਼ਿਆਦਾ ਖਤਰਨਾਕ ਕੈਮੀਕਲ ਵਰਤ ਕੇ ਪ੍ਰੋਡਕਟ ਮਾਰਕੀਟ ਦੇ ਵਿਚ ਭੇਜੇ ਜਾ ਰਹੇ ਹਨ । ਅੱਜ ਸਾਨੂੰ ਜਾਗਰਿਤ ਹੋਣ ਦੀ ਲੋਡ਼ ਹੈ। ਜੇਕਰ ਅਸੀਂ ਇਨ੍ਹਾਂ ਖਤਰਨਾਕ ਕੈਮੀਕਲਾਂ ਨਾਲ ਭਰਪੂਰ ਬਾਜ਼ਾਰ ਦੇ ਪ੍ਰੋਡਕਟਾਂ ਨੂੰ ਆਪਣੀ ਰਸੋਈ ਅਤੇ ਆਪਣੇ ਬਾਥਰੂਮ ਦੇ ਵਿੱਚੋਂ ਬਾਹਰ ਕਰ ਦੇਈਏ ਅਤੇ ਕੈਮੀਕਲ ਫ੍ਰੀ ਪ੍ਰੋਡਕਟ ਵਰਤਣੇ ਸ਼ੁਰੂ ਕਰ ਦੇਈਏ ਤਾਂ ਜਿੱਥੇ ਅਸੀਂ ਭਿਆਨਕ ਬਿਮਾਰੀਆਂ ਤੋਂ ਬਚ ਸਕਦੇ ਹਾਂ ਉਥੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਬਚਾ ਸਕਦੇ ਹਾਂ ਅਤੇ ਆਰਥਿਕ ਤੌਰ ਤੇ ਖੁਸ਼ਹਾਲ ਹੋ ਸਕਦੇ ਹਾਂ । ਇਸ ਮੌਕੇ ਸ੍ਰੀ ਗਗਨਦੀਪ ਕੌਲਧਰ ਨੇ ਵੀ ਸੰਬੋਧਨ ਕਰਦਿਆਂ ਹਾਜ਼ਰੀਨ ਨੂੰ ਖਤਰਨਾਕ ਰਸਾਇਣਾਂ ਸੁਚੇਤ ਕੀਤਾ ਅਤੇ
D9 ਕੈਮੀਕਲ ਫਰੀ ਭਾਰਤ ਮਿਸ਼ਨ ਨਾਲ ਜੁੜਨ ਦੀ ਪ੍ਰੇਰਨਾ ਕੀਤੀ । ਸੈਮੀਨਾਰ ਦੇ ਪ੍ਰਬੰਧਕ ਸਿਰਦਾਰ ਗੁਰਭੇਜ ਸਿੰਘ ਆਨੰਦਪੁਰੀ ਨੇ ਆਏ ਹੋਏ ਮੁੱਖ ਮਹਿਮਾਨ ਅਤੇ ਇਲਾਕੇ ਦੇ ਸੂਝਵਾਨ ਸੱਜਣਾਂ ਦਾ ਧੰਨਵਾਦ ਕੀਤਾ । ਇਸ ਮੌਕੇ ਕੈਮੀਕਲ ਫ੍ਰੀ ਚਾਹ ਟੈਸਟਿੰਗ ਪਾਰਟੀ ਵੀ ਕੀਤੀ ਗਈ । ਇਸ ਮੌਕੇ ਹਾਜ਼ਰੀਨ ਨੇ ਕੈਮੀਕਲ ਫਰੀ ਆਯੁਰਵੇਦਿਕ ਪ੍ਰੋਡਕਟ ਵਰਤਣ ਤੋਂ ਬਾਅਦ ਹੋ ਰਹੇ ਫਾਇਦੇ ਦੇ ਬਾਰੇ ਆਪਣੇ ਤਜ਼ੁਰਬੇ ਸਾਂਝੇ ਕੀਤੇ
Author: Gurbhej Singh Anandpuri
ਮੁੱਖ ਸੰਪਾਦਕ