ਨੌਸ਼ਿਹਰਾ ਪਨੂੰਆਂ 5 ਫਰਵਰੀ ( ਤਾਜੀਮਨੂਰ ਕੌਰ ) ਪੱਤਰਕਾਰ ਜਗਜੀਤ ਸਿੰਘ ਬੱਬੂ ਨੌਸ਼ਿਹਰਾ ਪਨੂੰਆਂ ਨੂੰ ਉਸ ਵਕਤ ਗਹਿਰਾ ਸਦਮਾਂ ਲੱਗਾ ਜਦ ਉਹਨਾਂ ਦੇ ਪਿਤਾ ਸ.ਗੁਰਮੁੱਖ ਸਿੰਘ ਦੀ 4 ਫਰਵਰੀ ਦਿਨ ਸ਼ੁੱਕਰਵਾਰ ਨੂੰ ਮੌਤ ਹੋ ਗਈ !
ਪੱਤਰਕਾਰ ਜਗਜੀਤ ਸਿੰਘ ਬੱਬੂ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਸਰਪੰਚ ਤਰਸੇਮ ਸਿੰਘ , ਬੱਬਾ ਪੰਨੂ , ਗੁਰਲਾਲ ਸਿੰਘ ਪੰਨੂ , ਸਾਬਕਾ ਸਰਪੰਚ ਇਕਬਾਲ ਸਿੰਘ ਮੈਣੀ, ਡਾ ਭਾਰਤ ਪਰਿੰਜਾ, ਕਾਂਗਰਸੀ ਆਗੂ ਸੀ੍ ਰਾਮ ਤੇਜਪਾਲ ਆਦਿ ਪਹੁੰਚੇ ,
ਉਹਨਾਂ ਦੀ ਸ਼ਾਂਤੀ ਲਈ 13 ਫਰਵਰੀ ਦਿਨ ਐਤਵਾਰ ਨੂੰ ਉਹਨਾਂ ਦੇ ਗ੍ਰਹਿ ਨੌਸ਼ਿਹਰਾ ਪਨੂੰਆਂ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਤੋ ਬਾਅਦ ਕੀਰਤਨ ਹੋਵੇਗਾ !