“ਪੀੜਤ ਪਰਿਵਾਰ ਵਲੋਂ ਸਮਾਜ ਸੇਵੀ ਸੰਸਥਾਵਾਂ ਤੋਂ ਸਹਾਇਤਾ ਦੀ ਮੰਗ”
ਬਾਘਾ ਪੁਰਾਣਾ 9 ਫਰਵਰੀ ( ਰਾਜਿੰਦਰ ਸਿੰਘ ਕੋਟਲਾ ) ਅੱਜ ਦਲਿਤ ਪਰਿਵਾਰ ਦੇ ਘਰ ਵਿੱਚ ਲੱਗੀ ਅੱਗ ਕਾਰਨ ਸਾਰਾ ਸਮਾਨ ਸੜ੍ਹ ਕੇ ਸੁਆਹ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਸਥਾਨਕ ਸ਼ਹਿਰ ਦੇ ਵਾਰਡ ਨੰਬਰ 13 ਵਿੱਚ ਰਹਿੰਦੇ ਇੱਕ ਦਲਿਤ ਪਰਿਵਾਰ ਦੇ ਮੈਂਬਰ ਨਿਰਮਲ ਸਿੰਘ ਸਪੁੱਤਰ ਹਜਾਰਾ ਸਿੰਘ ਨੇ ਪੱਤਰਕਾਰਾਂ ਨੂੰ ਮੌਕਾ ਦਿਖਾਉਂਦਿਆ ਦੱਸਿਆ ਕਿ ਮੈਂ ਆਪਣੇ ਕੰਮਕਾਰ ਲਈ ਬਾਹਰ ਗਿਆ ਹੋਇਆ ਸੀ ਅਤੇ ਮੇਰੇ ਬੱਚੇ ਭਰਾ ਦੇ ਘਰ ਵਿੱਚ ਖੇਡ ਰਹੇ ਸਨ,ਘਰਵਾਲੀ ਵੀ ਮਿਹਨਤੀ ਮਜਦੂਰੀ ਕਰਨ ਲਈ ਗਈ ਹੋਈ ਸੀ ਤਾਂ ਅੱਜ ਬਾਅਦ ਦੁਪਹਿਰ ਮੇਰੇ ਘਰ ਵਿੱਚ ਅਚਾਨਕ ਅੱਗ ਲੱਗ ਗਈ।ਇਸ ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਦਿਆ ਹੀ ਆਂਢ-ਗੁਆਂਢ ਦੇ ਲੋਕ ਇਕੱਠੇ ਹੋ ਗਏ,ਜਿੰਨ੍ਹਾਂ ਨੇ ਭਾਰੀ ਜੱਦੋਂ-ਜਹਿਦ ਉਪਰੰਤ ਅੱਗ ਉੱਪਰ ਕਾਬੂ ਪਾਇਆ,ਘਰ ਦੇ ਮਾਲਕ ਨਿਰਮਲ ਸਿੰਘ ਨੇ ਦੱਸਿਆ ਕਿ ਅੱਗ ਐਨੀ ਜਿਆਦਾ ਭਿਆਨਕ ਸੀ ਕਿ
ਟੀ.ਵੀ,ਫਰਿੱਜ,ਬੈੱਡ,ਪੱਖਾ,ਰਜਾਈਆਂ,ਮੰਜੇ,ਕੱਪੜੇ ਸੜ੍ਹ ਕੇ ਸੁਆਹ ਹੋ ਗਏ ਅਤੇ ਕਮਰੇ ਦੀ ਛੱਤ ਵੀ ਇਸ ਅੱਗ ਦੀ ਲਪੇਟ ਆਈ,ਜਿਸ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ ਪਰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।ਇਸ ਮੌਕੇ ਨਿਰਮਲ ਸਿੰਘ ਨੇ ਸਮਾਜ ਸੇਵੀ ਸੰਸਥਾਵਾਂ ਅੱਗੇ ਗੁਹਾਰ ਲਗਾਈ ਕਿ ਮੇਰੀ ਕਿਸੇ ਵੀ ਢੰਗ-ਤਰੀਕੇ ਨਾਲ ਮਦਦ ਕੀਤੀ ਜਾਵੇ ਤਾਂ ਜੋ ਮੇਰੇ ਹੋਏ ਨੁਕਸਾਨ ਦੀ ਪੂਰਤੀ ਹੋ ਸਕੇ।
Author: Gurbhej Singh Anandpuri
ਮੁੱਖ ਸੰਪਾਦਕ