ਕਰਤਾਰਪੁਰ 9 ਫਰਵਰੀ (ਭੁਪਿੰਦਰ ਸਿੰਘ ਮਾਹੀ ) ਪੇਂਡੂ ਕ੍ਰਿਕੇਟ ਲੀਗ 3 ਦੇ ਤਹਿਤ ਜੋ ਜਗਰਾਂਓ ਇਲਾਕੇ ਅਧੀਨ ਵੱਖ ਵੱਖ ਪਿੰਡਾਂ ਦੀਆਂ ਟੀਮਾਂ ਜਿਵੇਂ ਮਾਣੂਕੇ, ਢੋਲਣ, ਕਮਾਲਪੁਰਾ, ਝੋਰੜਾ, ਢੁੱਡੀਕੇ, ਸਿੱਧਵਾਂ ਬੇਟ, ਖੋਸਾ ਪਾਂਡੋ, ਫੱਲੇਵਾਲ ਹੇਰਾਂ ਅਤੇ ਸੁਧਾਰ ਦੀ ਟੀਮ ਵਿਚਕਾਰ ਇਹ ਲੀਗ ਦੇ ਮੈਚ ਕਰਵਾਏ ਗਏ। ਇਹਨਾਂ ਲੀਗ ਮੈਚਾਂ ਦੀ ਲੜੀ ਵਿਚ 54 ਟੀਮਾਂ ਨੇ ਭਾਗ ਲਿਆ ਅਤੇ ਹਰੇਕ ਟੀਮ ਨੇ ਲੀਗ ਦੇ 8/8 ਮੈਚ ਖੇਡੇ। ਜਿਸ ਦੇ ਚਲਦਿਆਂ ਫਾਈਨਲ ਮੈਚ ਮਕਸੂਦੜਾ ਵਰਸਿਜ਼ ਡਾਲਾ ਟੀਮ ਵਿਚਕਾਰ ਹੋਇਆ। ਜਿਸ ਵਿੱਚ ਮਕਸੂਦੜਾ ਟੀਮ ਜੇਤੂ ਰਹੀ। ਜੇਤੂ ਟੀਮ ਨੂੰ 1 ਲੱਖ ਅਤੇ ਦੂਜੇ ਨੰਬਰ ਦੀ ਟੀਮ ਨੂੰ 75 ਹਜਾਰ ਰੁਪਏ ਇਨਾਮ ਦਿੱਤਾ ਗਿਆ। ਸੰਨੀ ਜਗਰਾਂਓ ਨੂੰ ਟੂਰਨਾਮੈਂਟ ਦਾ ਸਭ ਤੋਂ ਵਧੀਆ ਖਿਡਾਰੀ ਐਲਾਨਿਆ ਗਿਆ। ਇਸ ਤੋਂ ਇਲਾਵਾ ਸ਼ੋਅ ਮੈਚ ਹੈਂਡੀਕੈਪਡ ਟੀਮ ਵਰਸਿਜ਼ ਜੇ ਡੀ ਸੀ ਏ ਅਕੈਡਮੀ ਜਲੰਧਰ ਵਿਚਕਾਰ ਖੇਡਿਆ ਗਿਆ। ਇਸ ਲੀਗ ਨੂੰ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਹੈ। ਇਸ ਸਬੰਧੀ ਜਾਣਕਾਰੀ ਪ੍ਰਧਾਨ ਗੁਰਪ੍ਰੀਤ ਸਿੰਘ ਬਿੱਟੂ ਢੋਲਣ ਵੱਲੋਂ ਸਾਂਝੀ ਕੀਤੀ ਗਈ। ਇਸ ਮੌਕੇ ਹੈਪੀ ਮਾਣੂਕੇ, ਗੋਪੀ ਮਾਣੂਕੇ, ਕੁੱਕੀ ਮਾਣੂਕੇ, ਸੈਕਟਰੀ ਲਖਵੀਰ ਸਿੰਘ ਮਾਣੂਕੇ, ਦਵਿੰਦਰ ਸਿੰਘ ਢੋਲਣ, ਕੋਮਲ ਮਾਣੂਕੇ, ਬਿੱਟੂ ਮਾਨ, ਬੱਗਾ ਜਗਰਾਂਓ, ਰਾਜਵੀਰ ਸਰਪੰਚ, ਮਨਤੇਸਵਰ ਸਿਵੀਆ, ਏ ਪੀ ਦੋਧਰ, ਗੁਰਜਪਾਲ ਦੋਧਰ, ਹੈਪੀ ਮਾਣੂਕੇ, ਲੱਕੀ ਜਗਰਾਂਓ, ਰਾਹੁਲ ਜਗਰਾਂਓ, ਜੰਟਾ ਹੇਰਾਂ, ਜੀਤਾ ਕਮਾਲਪੁਰਾ, ਮਨਦੀਪ ਸ਼ਾਹਕੋਟ, ਕੁਲਦੀਪ ਦੋਧਰ, ਹੈਪੀ ਢੋਲਣ, ਸਿਕੰਦਰੀ ਮਾਣੂਕੇ, ਬੱਬੂ ਮਾਣੂਕੇ, ਵਿੰਦਰੀ ਮਾਣੂਕੇ, ਹਰਪ੍ਰੀਤ ਬੱਸੀਆਂ, ਚਮਨ ਤਿਹਾੜਾ, ਹਰਪ੍ਰੀਤ ਸਿੰਘ ਸਿਧਵਾਂ ਬੇਟ, ਮਾਸਟਰ ਜਸਦੀਪ ਸਿੰਘ, ਗੋਰਾ ਚੀਮਾ, ਜੱਸਾ ਮਾਣੂਕੇ, ਸੋਨੂੰ ਦੋਧਰ, ਜੋਗਾ ਦੋਧਰ ਆਦਿ ਮੋਜੂਦ ਸਨ।