ਬਾਘਾਪੁਰਾਣਾ 9 ਫਰਵਰੀ ( ਰਾਜਿੰਦਰ ਸਿੰਘ ਕੋਟਲਾ ) ਭਾਰਤੀ ਕਿਸਾਨ ਯੂਨੀਅਨ ਕਰਾਤੀਕਾਰੀ ਦੇ ਬਲਾਕ ਬਾਘਾਪੁਰਾਣਾ ਦੇ ਪ੍ਧਾਨ ਜੋਰਾ ਸਿੰਘ ਫੌਜੀ ਨੇ ਜਾਣਕਾਰੀ ਦਿੱਤੀ ਕਿ ਬਲਾਕ ਟੀਮ ਤਾਰਾ ਚੰਦ ਮੌੜ, ਲਾਭ ਸਿੰਘ ਰੋਡੇ ਅਤੇ ਸੂਬਾ ਮੀਤ ਪ੍ਰਧਾਨ ਗੁਰਦੀਪ ਵੈਰੋਕੇ ਦੇ ਉਦਮ ਸਦਕਾ,ਬੀ ਕੇ ਯੂ ਕਰਾਤੀਕਾਰੀ ਅਤੇ ਔਰਤ ਵਿੰਗ ਦਾ ਗਠਨ ਹੋਇਆ।ਜੱਥੇਬੰਦੀ ਨਾਲ ਜੁੜਨ ਵਾਲੇ ਭੈਣ ਭਰਾ ਉਹ ਹਨ, ਜਿੰਨਾ ਰਿਲਾਇੰਸ ਪਟਰੌਲ਼ ਪੰਪ ਰਾਜੇਆਣਾ ਲੰਬਾ ਸਮਾਂ ਸਾਡਾ ਸਾਥ ਦਿੱਤਾ। ਇਸ ਪਿੰਡ ਦੀ ਲਗਾਤਾਰ ਭਰਵੀਂ ਸਮੂਲੀਅਤ ਨੇ ਸਾਡਾ ਮੋਰਚਾ ਸਫਲ ਕੀਤਾ।ਤਾਰਾ ਚੰਦ ਮੌੜ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਕਰਾਤੀਕਾਰੀ ਇਕਾਈ ਰਾਜੇਆਣਾ ਦੇ ਜੀਵਨ ਸਿੰਘ ਪ੍ਧਾਨ, ਸੁਖਚੈਨ ਸਿੰਘ ਸਕੱਤਰ, ਹਰਪੀ੍ਤ ਸਿੰਘ ਮੀਤ ਪ੍ਰਧਾਨ, ਜਗਰੂਪ ਸਿੰਘ, ਲਖਵੀਰ ਸਿੰਘ, ਗੁਰਦੀਪ ਸਿੰਘ ਖਾਲਸਾ, ਸੁਖਮੰਦਰ ਸਿੰਘ ਡਰਾਈਵਰ ਜਸਵੀਰ ਸਿੰਘ ਖਾਲਸਾ ਕਮੇਟੀ ਮੈਂਬਰ ਚੁਣੇ ਗਏੇ।
ਗੁਰਦੀਪ ਸਿੰਘ ਵੈਰੋਕੇ ਨੇ ਦੱਸਿਆ ਕਿ ਬੀ ਕੇ ਯੂ ਕਰਾਤੀਕਾਰੀ ਔਰਤ ਵਿੰਗ ਦੀ ਪ੍ਧਾਨ ਸੁਰਜੀਤ ਕੌਰ, ਹਰਦੀਪ ਕੋਰ ਮੀਤ ਪ੍ਰਧਾਨ, ਮਨਜੀਤ ਕੌਰ ਖਜਾਨਚੀ, ਪਰਮਜੀਤ ਕੌਰ ਸਕੱਤਰ, ਕਮਟਲਜੀਤ ਕੌਰ, ਅਮਰਜੀਤ ਕੌਰ, ਜਸਵੀਰ ਕੌਰ ਅਤੇ ਭੁਪਿੰਦਰ ਕੌਰ ਕਮੇਟੀ ਮੈਂਬਰ ਚੁਣੀਆਂ ਗਈਆਂ।
ਬਲਾਕ ਪ੍ਰਧਾਨ ਜੋਰਾ ਸਿੰਘ ਫੌਜੀ ਨੇ ਦੋਨਾਂ ਇਕਾਈਆਂ ਨੂੰ ਜੀਅ ਆਇਆਂ ਨੂੰ ਕਿਹਾ।