ਭੋਗਪੁਰ 9 ਫ਼ਰਵਰੀ ( ਸੁਖਵਿੰਦਰ ਜੰਡੀਰ ) ਭੋਗਪੁਰ ਸ਼ਹਿਰ ਚ ਬੱਸਾਂ ਅੱਡੇ ਚ ਨਾ ਲੱਗਣ ਕਾਰਨ ਐਕਸੀਡੈਂਟਾ ਦਾ ਵਾਧਾ ਨਜਰ ਆ ਰਿਹਾ ਹੈ ਬੱਸਾਂ ਵਾਲਿਆਂ ਨੂੰ ਕਿਸੇ ਡਰ ਨਹੀਂ ਹੈ, ਇੱਕ ਸਰਵੇਖਣ ਮੁਤਾਬਕ ਬਾਬਾ ਸੁਰਜੀਤ ਸਿੰਘ ਦੀ ਟੀਮ ਨੇ ਟ੍ਰੈਫਿਕ ਸੰਬੰਧੀ ਸ਼ਹਿਰ ਦਾ ਦੌਰਾ ਕੀਤਾ ਤਾਂ ਗੱਲ ਸਾਮ੍ਹਣੇ ਆਈ,ਜੀ ਟੀ ਰੋਡ ਤੋਂ ਚਾੜ੍ਹਕੇ ਮੋੜ ਤੇ ਸਬਜੀਆਂ ਵਾਲੀਆਂ ਦੁਕਾਨਾਂ ਦੇ ਮੋਹਰੇ ਇੱਕ ਮਿੰਨੀ ਬੱਸ ਲਗਦੀ ਹੈ ,ਖੋਸਾ ਬੱਸ ਜੋ ਪੂਰੀ ਤਰ੍ਹਾਂ ਟੈ੍ਫਿਕ ਨੂੰ ਜਾਮ ਕਰਦੀ ਹੈ ਇਸ ਮਿੰਨੀ ਬੱਸ ਦੇ ਕਈ ਗੇੜੇ ਪਿੰਡਾ ਦੇ ਲਗਦੇ ਵਾਰ,ਵਾਰ ਗੇੜੇ ਲਗਾ ਕਿ ਬੱਸ ਫਿਰ ਮੁੜਕੇ ਉਥੇ ਖੜੀ ਹੁੰਦੀ ਹੈ,ਤੇ ਹਾਦਸਿਆਂ ਦਾ ਮੁੱਖ ਕਾਰਣ ਬਣਦੀ ਹੈ, ਜੇ ਗੱਲ ਕਰੀਏ ਫਾਟਕਾਂ ਦੇ ਕੋਲ ਸ਼ਹੀਦ ਭਗਤ ਸਿੰਘ ਚੌਕ ਦੀ ਇਥੇ ਵੀ ਮਿੰਨੀ ਬੱਸਾਂ ਵਾਲਿਆਂ ਨੂੰ ਕਿਸੇ ਦਾ ਡਰ ਨਹੀਂ ਨਜਰ ਆਉਂਦਾ,ਚਾਰ ਰੋਡਾਂ ਤੇ ਦੋ ਰਸਤਿਆਂ ਵਾਲੇ ਇਸ ਚੌਕਂ ਵਿੱਚ ਮਿੰਨੀ ਬੱਸਾਂ ਦੇ ਲੱਗਣ ਕਾਰਣ ਲੋਕਾਂ ਨੂੰ ਭਾਰੀ ਦਿਕਤਾਂ ਦਾ ਸਾਮਣਾ ਕਰਨਾ ਪੈ ਰਿਹਾ ਹੈ,ਇਸ ਚੌਕ ਵਿਚ ਆਏ ਦਿਨ ਐਕਸੀਡੈਂਟ ਹੁੰਦੇ ਰਹਿੰਦੇ ਹਨ,ਲੋਕ ਅਪਹਾਜ ਤੇ ਕੲਈ ਵਿਚਾਰੇ ਮੌਤ ਦੇ ਮੂੰਹ ਚਲੇ ਜਾਂਦੇ ਹਨ,ਸਕੂਲਾਂ ਵਿੱਚ ਜਾਂਦੇ ਬੱਚਿਆਂ ਨੂੰ ਦਿਕਤਾਂ ਦਾ ਸਾਮਣਾ ਕਰਨਾ ਪੈਦਾਂ ਹੈ ਪੱਤਰਕਾਰ ਭਾਈਚਾਰੇ ਇਸ ਸੰਬੰਧੀ ਜਦੋਜਹਿਦ ਰਹੀ ਹੈ ,ਪਰ ਸੰਬੰਧਿਤ ਮਹਿਕਮਿਆਂ ਦੇ ਕੰਨਾਂ ਤੇ ਜੂੰ ਤੱਕ ਨਹੀਂ ਸਰਕੀ,ਅੱਜ ,ਸ਼ਹਿਰ ਚ ਕੁੱਝ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਮੋਹਰੇ ਸਰਕਾਰੀ ਪ੍ਰੋਪਟੀ ਨੂੰ ਆਪਣੀ ਜਾਇਦਾਦ ਹੀ ਸਮਝ ਕਿ ਨਿਡਰ ਹੋਕੇ ਕਬਜੇ ਕਰਕੇ ਸ਼ਰੇਆਮ ਆਪਣੇ ਸਮਾਨ ਰੱਖ ਕਿ ਜਗ੍ਹਾ ਰੋਕੀ ਹੈ ਭਾਵੇਂ ਇਹ ਕੰਮ ਨਗਰ ਕੌਂਸਲ ਦਾ ਹੈ ਪਰ ਪੁਲਿਸ ਨੂੰ ਟੈ੍ਫਿਕ ਨੂੰ ਕੰਟਰੋਲ ਕਰਨ ਫਰਜ਼ ਹੈ, ਜੀ,ਟੀ ਰੋਡ ਹਾਈਵੇ ਤੇ ਗੱਡੀਆਂ ਦੀ ਨਜਾਇਜ਼ ਪਾਰਕਿੰਗ ਨੂੰ ਰੋਕਣ ਲਈ ਵੀ ਪੁਲਿਸ ਪ੍ਸ਼ਾਸਨ ਦੇ ਬੱਸ ਦੀ ਗੱਲ ਨਹੀਂ ਰਹੀ ਕਿਉਂ ਕਿ ਸ਼ਹਿਰ ਪੂਰੀ ਤਰ੍ਹਾਂ ਸਿਆਸੀ ਬੰਦਿਆਂ ਦੇ ਕਬਜੇ ਵਿਚ ਹੈ,ਅਫਸਰ ਵਿਚਾਰੇ ਕੀ ਕਰਨ ਉਨ੍ਹਾਂ ਨੂੰ ਆਪਣੀਆਂ ਕੁਰਸੀਆਂ ਦਾ ਖਤਰਾ ਹੈ ,ਦੇਖਣਾ ਹੋਵੇਗਾ ਕਿ ਪੁਲਿਸ ਅਫਸਰ, ਤੇ ਨਗਰ ਕੌਂਸਲ ਦੇ ਅਫਸਰ ਸਾਡੀ ਇਸ ਖਬਰ ਤੇ ਕੀ ਐਕਸ਼ਨ ਲੈਂਦੇ ਹਨ ਅਤੇ ਭੋਗਪੁਰ ਸ਼ਹਿਰ ਤੇ ਨਾਲ ਲਗਦੇ ਪਿੰਡਾਂ ਵਾਲੇ ਲੋਕ ਜੋ ਸ਼ਹਿਰ ਕੰਮਾਂ ਵਾਸਤੇ ਆਉਂਦੇ ਹਨ ਉਨ੍ਹਾਂ ਦੀਆਂ ਟੈ੍ਫਿਕ ਸੰਬੰਧੀ ਮੁਸ਼ਕਲਾਂ ਨੂੰ ਹੱਲ ਕਰਦੇ ਹਨ
Author: Gurbhej Singh Anandpuri
ਮੁੱਖ ਸੰਪਾਦਕ