“ਦੀਪ ਸਿੱਧੂ ਦੀ ਮੌਤ ਕੁਦਰਤੀ ਮੌਤ ਹੈ ਜਾਂ ਫਿਰ ਇਸ ਨੂੰ ਇਕ ਕੁਦਰਤੀ ਮੌਤ ਬਣਾਇਆ ਗਿਆ”
ਦੀਪ ਸਿੱਧੂ ਇੱਕ ਭਾਰਤੀ ਬੈਰਿਸਟਰ, ਅਭਿਨੇਤਾ ਸੀ ਜਿਸਨੇ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ ਸੀ। ਸਿੱਧੂ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਪੰਜਾਬੀ ਫਿਲਮ ਰਮਤਾ ਜੋਗੀ ਨਾਲ ਕੀਤੀ ਸੀ, ਜਿਸ ਨੂੰ ਅਭਿਨੇਤਾ ਧਰਮਿੰਦਰ ਨੇ ਆਪਣੇ ਬੈਨਰ ਵਿਜੇਤਾ ਫਿਲਮਜ਼ ਹੇਠ ਬਣਾਇਆ ਸੀ। ਇਸ ਤੋਂ ਬਾਅਦ ਵੀ ਦੀਪ ਸਿੱਧੂ ਨੇ ਅਨੇਕਾਂ ਫ਼ਿਲਮਾਂ ਵਿੱਚ ਕੰਮ ਕੀਤਾ ਤੇ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਮਨ ਮੋਹ ਲਿਆ ਸੀ । ਇਸ ਫ਼ਿਲਮੀ ਜਗਤ ਵਿੱਚ ਆਪਣੀ ਪਹਿਚਾਣ ਕਾਇਮ ਕਰਨ ਤੋਂ ਬਾਅਦ ਕਿਸਾਨੀ ਸੰਘਰਸ਼ ਦੌਰਾਨ ਉਸ ਦੀ ਪਹਿਚਾਣ ਇੱਕ ਕੌਮੀ ਯੋਧੇ ਦੇ ਰੂਪ ਵਿਚ ਹੋਈ ਜੋ ਹੁਣ ਸਦੀਵੀ ਸਮੇਂ ਲਈ ਲੋਕਾਂ ਦੇ ਮਨਾਂ ਵਿੱਚ ਵਸ ਗਈ ਹੈ ।
ਕਿਸਾਨੀ ਸੰਘਰਸ਼ ਦੌਰਾਨ ਜੋ ਦੀਪ ਸਿੱਧੂ ਨੂੰ ਪਹਿਚਾਣ ਮਿਲੀ ਬੇਸ਼ੱਕ ਕੁਝ ਲੋਕ ਉਸ ਦੇ ਖਿਲਾਫ ਹੋ ਗਏ ਸਨ ਪਰ ਅੱਧ ਤੋਂ ਵੱਧ ਲੋਕ ਫਿਰ ਵੀ ਉਸ ਦੇ ਨਾਲ ਖੜ੍ਹੇ ਸਨ । ਇਸ ਸਮੇਂ ਦੇ ਦੌਰਾਨ ਹੀ ਉਸ ਨੂੰ ਜੇਲ੍ਹ ਵੀ ਜਾਣਾ ਪਿਆ ਸੀ ਤੇ ਇਸ ਦੇ ਨਾਲ ਹੀ ਉਸ ਨੂੰ ਉਨ੍ਹਾਂ ਲੋਕਾਂ ਦੀ ਨਫ਼ਰਤ ਦਾ ਸ਼ਿਕਾਰ ਵੀ ਹੋਣਾ ਪਿਆ, ਜੋ ਉਸ ਦੀਆਂ ਭਾਵਨਾਵਾਂ ਨੂੰ ਨਹੀਂ ਸਮਝ ਸਕੇ ਸਨ ਪਰ ਜਿਵੇਂ ਜਿਵੇਂ ਲੋਕਾਂ ਵਿੱਚ ਉਹ ਵਿਚਰਦਾ ਗਿਆ ਲੋਕਾਂ ਨੂੰ ਉਸ ਦੀਆਂ ਗੱਲਾਂ ਸਮਝ ਆਉਣ ਲੱਗ ਪਈਆਂ ਸਨ ।
ਦੀਪ ਸਿੱਧੂ ਇਕ ਅਜਿਹਾ ਅਣਖੀਲਾ ਯੋਧਾ ਸੀ ਜੋ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੀ ਸੋਚ ਉੱਤੇ ਪਹਿਰਾ ਦੇ ਰਿਹਾ ਸੀ। ਉਹ ਜਦੋਂ ਵੀ ਲੋਕਾਂ ਦੇ ਸਾਹਮਣੇ ਰੂਬਰੂ ਹੁੰਦਾ ਤਾਂ ਉਸ ਦੀ ਜ਼ੁਬਾਨ ਉਤੇ ਇਕ ਗੱਲ ਹਮੇਸ਼ਾ ਰਹਿੰਦੀ ਹੁੰਦੀ ਸੀ ਕੀ ਅਸੀਂ ਜੋ ਲੜਾਈ ਲੜ ਰਹੇ ਹਾਂ ਉਹ ਸਾਡੀ ਹੋਂਦ ਦੀ ਲੜਾਈ ਹੈ, ਅਸੀਂ ਸਿੱਖ ਕੌਮ ਨੂੰ ਜਿਊਂਦਾ ਰੱਖਣ ਲਈ ਸੰਘਰਸ਼ ਕਰ ਰਹੇ ਹਾਂ । ਦੀਪ ਸਿੱਧੂ ਹਮੇਸ਼ਾ ਹੀ ਆਪਣੀਆਂ ਗੱਲਾਂ ਦਾ ਸਪੱਸ਼ਟੀਕਰਨ ਦੇਣ ਲਈ ਸੋਸ਼ਲ ਮੀਡੀਆ ਉੱਤੇ ਲਾਈਵ ਹੁੰਦਾ ਰਹਿੰਦਾ ਸੀ ਤਾਂ ਜੋ ਲੋਕਾਂ ਨੂੰ ਉਸ ਦੀ ਸੋਚ ਦਾ ਪਤਾ ਲੱਗ ਸਕੇ ਤੇ ਜੋ ਲੋਕ ਉਸ ਦੇ ਬਾਰੇ ਗਲਤ ਪ੍ਰਚਾਰ ਕਰ ਰਹੇ ਸਨ ਉਨ੍ਹਾਂ ਦੀਆਂ ਗਤੀਵਿਧੀਆਂ ਬਾਰੇ ਲੋਕਾਂ ਨੂੰ ਜਾਣਕਾਰੀ ਦਿਤੀ ਜਾਵੇ। ਪਰ ਸਾਨੂੰ ਕਿ ਪਤਾ ਸੀ ਇਸ ਘੜੀ ਦਾ ਜਿਸ ਨੇ ਬੇਬਾਕ, ਸੂਝਵਾਨ ਤੇ ਜਜ਼ਬਾਤੀ ਯੋਧਾ ਸਾਡੇ ਕੋਲੋਂ ਖੋ ਲਿਆ।
Author: Gurbhej Singh Anandpuri
ਮੁੱਖ ਸੰਪਾਦਕ