ਕਪੂਰਥਲਾ 16 ਫਰਵਰੀ ( ਨਜ਼ਰਾਨਾ ਨਿਊਜ਼ ਨੈੱਟਵਰਕ )ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਤੇ ਪਿੰਡ ਖੋਜੇਵਾਲ ਵਿਖੇ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।ਇਸ ਵਿਧਾਨਸਭਾ ਹਲਕਾ ਕਪੂਰਥਲਾ ਦੇ ਭਾਜਪਾ ਉਮੀਦਵਾਰ ਰਣਜੀਤ ਸਿੰਘ ਖੋਜੇਵਾਲ ਨੇ ਸ਼੍ਰੀ ਗੁਰੂ ਚਰਨਾਂ ਵਿਚ ਨਤਮਸਤਕ ਹੋਕੇ ਸ਼੍ਰੀ ਗੁਰੂ ਰਵਿਦਾਸ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।ਇਸ ਮੋਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਮੇਜ ਸਿੰਮੀ,ਗੁਰਮੀਤ ਲਾਲ,ਮਨੋਹਰ ਸਿੰਘ ਪਲਵਿੰਦਰ ਪਾਲ,ਮੁਲਖ ਰਾਜ,ਹੁਸਨ ਲਾਲ,ਰਾਜ ਕੁਮਾਰ ਵਲੋਂ ਵੱਲੋਂ ਰਣਜੀਤ ਸਿੰਘ ਖੋਜੇਵਾਲ ਨੂੰ ਗੁਰੂ ਦੀ ਬਖਸ਼ਿਸ਼ ਸਿਰੋਪਾਉ ਦੇ ਕੇ ਸਨਮਾਨ ਕੀਤਾ ਗਿਆ।ਇਸ ਮੌਕੇ ਖੋਜੇਵਾਲ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਇਸ ਧਰਤੀ ਤੇ ਫੈਲ ਰਹੀਆਂ ਸਮਾਜਿਕ ਕੁਰੀਤੀਆਂ ਦਾ ਵਿਰੋਧ ਕਰਨ ਲਈ ਸਮੇਂ-ਸਮੇਂ ‘ਤੇ ਮਨੁੱਖਤਾ ਦੇ ਰਹਿਬਰਾਂ ਨੇ ਜਨਮ ਲਿਆ। ਇਨ੍ਹਾਂ ਵਿਚ ਸ੍ਰੀ ਗੁਰੂ ਰਵਿਦਾਸ ਜੀ ਦਾ ਨਾਂਅ ਵੀ ਸ਼ਾਮਿਲ ਹੈ,ਜਿਨ੍ਹਾਂ ਨੇ ਉਸ ਵੇਲੇ ਫੈਲੀ ਊਚ-ਨੀਚ ਦੀ ਬੁਰਾਈ ਖਿਲਾਫ ਆਵਾਜ਼ ਬੁਲੰਦ ਕੀਤੀ।ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਸਮਾਜ ਵਿਚੋਂ ਸ਼ੋਸ਼ਣ,ਛੂਆਛਾਤ,ਪਾਖੰਡਵਾਦ ਦਾ ਖਾਤਮਾ ਕਰਕੇ ਬਰਾਬਰਤਾ ਵਾਲਾ ਸਮਾਜ ਕਾਇਮ ਕਰਨਾ ਚਾਹੁੰਦੇ ਸਨ।ਆਪ ਜੀ ਨੇ ਆਪਣੀ ਬਾਣੀ ਅਤੇ ਪ੍ਰਵਚਨਾਂ ਦੁਆਰਾ ਪਖੰਡਵਾਦ ਅਤੇ ਊਚ-ਨੀਚ ਦੇ ਭੇਦਭਾਵ ਨੂੰ ਦੂਰ ਕਰਨ ਲਈ ਉੱਘਾ ਯੋਗਦਾਨ ਪਾਇਆ।ਆਪ ਸ਼੍ਰੋਮਣੀ ਵਿਦਵਾਨਾਂ, ਭਗਤਾਂ,ਪੀਰਾਂ-ਪੈਗੰਬਰਾਂ,ਰਿਸ਼ੀ-ਮੁਨੀਆਂ ਵਿਚ ਇਕ ਉੱਚਕੋਟੀ ਦੀ ਸ਼ਖ਼ਸੀਅਤ ਸਨ ਅਤੇ ਆਪ ਦੀ ਬਾਣੀ (40 ਸ਼ਬਦਾਂ ਅਤੇ 01 ਸਲੋਕ) ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸਮੇਂ ਗੁਰੂ ਸਾਹਿਬਾਨਾਂ ਜੀ ਦੀ ਬਾਣੀ ਨਾਲ ਸ਼ਾਮਿਲ ਕੀਤਾ ਗਿਆ।ਅਗਿਆਨਤਾ ਅਤੇ ਗਰੀਬੀ ਇਸ ਸਮਾਜ ਦੀ ਪਹਿਚਾਣ ਬਣ ਚੁੱਕੀ ਸੀ।ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਤੇ ਚੱਲ ਕੇ ਮਾਨਵਤਾ ਦੀ ਭਲਾਈ ਲਈ ਕਾਰਜ ਕੀਤੇ ਜਾ ਸਕਦੇ ਹਨ ਕਿਉਂਕਿ ਜਿਸ ਤਰ੍ਹਾਂ ਗੁਰੂ ਰਵੀਦਾਸ ਜੀ ਨੇ ਭੇਦ ਭਾਵ ਤੋਂ ਉੱਪਰ ਉਠ ਕੇ ਮਾਨਵਤਾ ਦੀ ਭਲਾਈ ਲਈ ਕਾਰਜ ਕੀਤੇ ਉਸ ਤੋਂ ਪ੍ਰਰੇਰਨਾ ਲੈ ਕੇ ਹੀ ਅਸੀਂ ਸਮਾਜ ਵਿਚੋਂ ਭੇਦ ਭਾਵ ਤੇ ਛੂਤ ਛਾਤ ਨੂੰ ਖ਼ਤਮ ਕਰ ਸਕਦੇ ਹਾਂ।ਉਨ੍ਹਾਂ ਕਿਹਾ ਕਿ ਭਗਤ ਰਵੀਦਾਸ ਜੀ ਨੇ ਭੇਦ ਭਾਵ ਤੋਂ ਉੱਪਰ ਉਠ ਕੇ ਸਮਾਜ ‘ਚੋਂ ਛੂਤ ਛਾਤ ਨੂੰ ਖ਼ਤਮ ਕਰਨ ਦਾ ਸੰਦੇਸ਼ ਦਿੱਤਾ ਹੈ।ਜਿਸ ਨੂੰ ਅਪਣਾ ਕੇ ਅਸੀਂ ਸਮਾਜ ਅਤੇ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ।
Author: Gurbhej Singh Anandpuri
ਮੁੱਖ ਸੰਪਾਦਕ