ਭਾਜਪਾ ਉਮੀਦਵਾਰ ਖੋਜੇਵਾਲ ਦੇ ਹੱਕ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਕੀਤਾ ਚੋਣ ਪ੍ਰਚਾਰ

16

“ਗੁੰਡਾ ਰਾਜ ਮਾਫੀਆ ਰਾਜ ਯੂਪੀ ਵਿਚ ਖਤਮ ਕੀਤਾ ਹੁਣ ਪੰਜਾਬ ਵਿਚ ਵੀ ਖਤਮ ਕਰਾਂਗੇ,ਸਮ੍ਰਿਤੀ ਇਰਾਨੀ”

ਕਪੂਰਥਲਾ 16 ਫਰਵਰੀ ( ਨਜ਼ਰਾਨਾ ਨਿਊਜ਼ ਨੈੱਟਵਰਕ ) ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਵਿਧਾਨਸਭਾ ਹਲਕਾ ਕਪੂਰਥਲਾ ਦੇ ਭਾਜਪਾ ਉਮੀਦਵਾਰ ਰਣਜੀਤ ਸਿੰਘ ਖੋਜੇਵਾਲ ਦੇ ਪੱਖ ਵਿੱਚ ਪ੍ਰਚਾਰ ਕਰਣ ਕਪੂਰਥਲਾ ਆਈ।ਜਿਥੇ ਉਨ੍ਹਾਂਨੇ ਖੋਜੇਵਾਲ ਦੇ ਹੱਕ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕੀਤਾ ਅਤੇ ਲੋਕਾਂ ਨੂੰ ਖੋਜੇਵਾਲ ਦੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕੀਤੀ।ਇਸ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ।ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਨਵੇਂ ਪੰਜਾਬ ਦਾ ਨਿਰਮਾਣ ਕਰਣਾ ਸਾਡਾ ਕੰਮ ਹੈ।ਲੋਕਾਂ ਦੇ ਉਤਸ਼ਾਹ ਨੂੰ ਵੇਖਕੇ ਲੱਗਦਾ ਹੈ ਕਿ ਹਲਕਾ ਕਪੂਰਥਲਾ ਵਿੱਚ ਸਭਤੋਂ ਜ਼ਿਆਦਾ ਵੋਟਾਂ ਦੇ ਨਾਲ ਜਿੱਤ ਮਿਲੇਗੀ।ਉਨ੍ਹਾਂਨੇ ਕਿਹਾ ਅਕਾਲੀ ਦਲ ਨੂੰ ਅਸੀਂ ਲੋਕਾਂ ਦੀ ਸੇਵਾ ਲਈ ਅੱਗੇ ਕੀਤਾ ਪਰ ਉਹ ਸਫਲ ਨਹੀਂ ਹੋਏ।ਕਾਂਗਰਸ ਦੇ 5 ਸਾਲ ਪੰਜਾਬ ਲਈ ਵਿਨਾਸ਼ਕਾਰੀ ਸਾਬਤ ਹੋਏ।ਮੋਦੀ ਸਰਕਾਰ ਨੇ ਹੀ ਪੰਜਾਬ ਵਿੱਚ ਸ਼ਹੀਦਾਂ ਦੀ ਯਾਦਗਾਰ, ਗੋਲਡਨ ਗੇਟ ਅਮ੍ਰਿਤਸਰ,ਸੜਕਾਂ ਦਾ ਜਾਲ,ਹਵਾਈ ਅੱਡੇ ਵਰਗੀਆਂ ਸੁਵਿਧਾਵਾਂ ਕੇਂਦਰ ਸਰਕਾਰ ਦੁਆਰਾ ਪ੍ਰਦਾਨ ਕੀਤੀਆਂ ਗਈਆਂ।ਉਨ੍ਹਾਂ ਕਿਹਾ ਕਿ ਭਾਜਪਾ ਨੂੰ ਰਿਕਾਰਡ ਵੋਟਾਂ ਨਾਲ ਜਿਤਾਉਣਾ ਹੈ।ਪਿੱਛਲੀ ਵਾਰ ਦਾ ਵੀ ਰਿਕਾਰਡ ਤੋੜਨਾ ਹੈ।ਯੂਪੀ ਵਿੱਚ ਭਾਜਪਾ ਸਰਕਾਰ ਦਾ ਮਤਲੱਬ ਦੰਗਾ,ਮਾਫਿਆ ਅਤੇ ਗੁੰਡਾਰਾਜ ਤੇ ਕਾਬੂ।ਯੂਪੀ ਵਿੱਚ ਪੂਜਾ ਦੇ ਦਿਨ,ਤਿਉਹਾਰ ਦੇ ਦਿਨ ਮਨਾਉਣ ਦੀ ਖੁੱਲੀ ਅਜਾਦੀ।ਭੈਣਾਂ,ਬੇਟੀਆਂ ਦੀਆਂ ਮਨਚਲਿਆਂ ਤੋਂ ਸੁਰੱਖਿਆ।ਗਰੀਬ ਦੇ ਕਲਿਆਣ ਲਈ ਲਗਾਤਾਰ ਕੰਮ।ਕੇਂਦਰ ਦੀਆਂ ਯੋਜਨਾਵਾਂ ਤੇ ਡਬਲ ਰਫ਼ਤਾਰ ਨਾਲ ਕੰਮ।ਉਨ੍ਹਾਂ ਕਿਹਾ ਕਿ ਯੂਪੀ ਵਿੱਚ ਪਹਿਲਾਂ ਘੋਰ ਪਰਿਵਾਰਵਾਦੀਆਂ ਦੀ ਸਰਕਾਰ ਰਹੀ,ਉਨ੍ਹਾਂਨੇ ਯੂਪੀ ਦਾ ਇਹੀ ਹਾਲ ਬਣਾ ਰੱਖਿਆ ਸੀ।ਸਾਡੇ ਦੁਕਾਨਦਾਰ, ਵਪਾਰੀ,ਕਾਰੋਬਾਰੀ ਕਦੇ ਨਹੀਂ ਭੁੱਲ ਸੱਕਦੇ ਕਿ ਕਿਵੇਂ ਪਹਿਲਾਂ ਦੀ ਸਰਕਾਰ ਵਿੱਚ ਗੁੰਡਾਗਰਦੀ ਚਰਮ ਤੇ ਸੀ। ਦੁਕਾਨਦਾਰ ਗੁੰਡੀਆਂ ਦੀ ਧਮਕੀ ਸੁਣਨ ਨੂੰ ਮਜਬੂਰ ਸੀ।ਪਹਿਲਾਂ ਆਏ ਦਿਨ ਵਪਾਰੀਆਂ ਤੋਂ ਲੁੱਟ ਹੁੰਦੀ ਸੀ।ਯੋਗੀ ਜੀ ਨੇ ਗੁੰਡੀਆਂ ਅਤੇ ਮਾਫੀਆਂ ਤੋਂ ਮੁਕਤੀ ਦਵਾਉਣ ਦਾ ਕੰਮ ਕੀਤਾ ਹੈ।ਅੱਜ ਪੂਰਾ ਯੂਪੀ ਕਹਿ ਰਿਹਾ ਹੈ ਕਿ ਜੋ ਕਨੂੰਨ ਦਾ ਰਾਜ ਲਿਆਏ ਹਨ,ਅਸੀ ਉਨ੍ਹਾਂਨੂੰ ਲਵਾਂਗੇ।ਕੇਂਦਰੀ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਸੱਬਦਾ ਸਾਥ ਸੱਬਦਾ ਵਿਕਾਸ ਸੱਬਦਾ ਵਿਸ਼ਵਾਸ ਅਤੇ ਸੱਬਦੀ ਕੋਸ਼ਿਸ਼ ਦੇ ਮੰਤਰ ਤੇ ਚੱਲ ਰਹੀ ਹੈ।ਸਾਡੀਆਂ ਯੋਜਨਾਵਾਂ ਦੇ ਕੇਂਦਰ ਵਿੱਚ ਗਰੀਬ, ਦਲਿਤ, ਸ਼ੋਸ਼ਿਤ, ਪਛੜੇ,ਵੰਚਿਤ ਦਾ ਕਲਿਆਣ ਹੈ।ਤੁਸੀ ਸਭ ਜਾਣਦੇ ਹੋ ਪੂਰੀ ਦੁਨੀਆ ਪਿਛਲੇ ਦੋ ਸਾਲ ਤੋਂ ਮਹਾਮਾਰੀ ਦੀ ਚਪੇਟ ਵਿੱਚ ਹੈ।ਮਹਾਮਾਰੀ ਵਿੱਚ ਵੀ ਭਾਜਪਾ ਸਰਕਾਰ ਨੇ ਗਰੀਬ ਦਾ ਜੀਵਨ ਬਚਾਉਣ ਨੂੰ ਪਹਿਲ ਦਿੱਤੀ।ਸਮ੍ਰਿਤੀ ਇਰਾਨੀ ਨੇ ਕਿਹਾ ਕਿ ਪੂਰੇ ਕੋਰੋਨਾ ਦੌਰ ਦੌਰਾਨ ਭਜਾਪ ਸਰਕਾਰ ਨੇ ਹਮੇਸ਼ਾ ਇੱਕ ਗੱਲ ਤੇ ਧਿਆਨ ਦਿੱਤਾ,ਅਜਿਹਾ ਦਿਨ ਕਿਸੇ ਗਰੀਬ ਦੇ ਘਰ ਨਾ ਆਵੇ,ਕੋਈ ਭੁੱਖਾ ਨਾ ਸੌਂਵੇ,ਇਸਦੇ ਲਈ ਜਾਗਦੇ ਰਹੇ।ਗਰੀਬਾਂ ਦਾ ਕੋਈ ਵੀ ਵਰਗ ਹੋਵੇ, ਉਹ ਜਾਣਦਾ ਹੈ ਕਿ ਸੰਕਟ ਦੇ ਸਮੇਂ ਕਿਸ ਨੇ ਸਾਥ ਦਿੱਤਾ ਅਤੇ ਸੰਕਟ ਦੇ ਸਮੇਂ ਕੌਣ ਲਾਪਤਾ ਹੋ ਗਿਆ।ਉਨ੍ਹਾਂ ਕਿਹਾ ਕਿ ਕਰੋਨਾ ਦੇ ਸਮੇਂ ਵਿੱਚ,ਸਰਕਾਰ ਨੇ ਗਰੀਬਾਂ ਨੂੰ ਮੁਫਤ ਟੀਕੇ ਦਾ ਵੀ ਧਿਆਨ ਸਰਕਾਰ ਨੇ ਰੱਖਿਆ ਹੈ।ਵੱਡੀ ਮੁਹਿੰਮ ਚਲਾ ਕੇ ਟੀਕੇ ਲਗਾਏ ਗਏ।ਪਿਛਲੀਆਂ ਸਰਕਾਰਾਂ ਦਾ ਟੀਕਾਕਰਨ ਪ੍ਰੋਗਰਾਮ ਪਿੰਡਾਂ ਤੱਕ ਪੁੱਜਦਾ ਹੀ ਨਹੀਂ ਸੀ।ਪ੍ਰੋਗਰਾਮ ਸਾਲਾਂ ਚੱਲਦੇ ਸਨ, ਗਰੀਬਾਂ ਨੂੰ ਟੀਕੇ ਦੀ ਇੱਕ ਵੀ ਖੁਰਾਕ ਨਹੀਂ ਮਿਲ ਸਕੀ।ਅੱਜ ਭਾਜਪਾ ਦੀ ਸਰਕਾਰ ਹੈ,ਇਹ ਦੇਸ਼ ਦੇ ਕੋਨੇ-ਕੋਨੇ ਵਿੱਚ ਗਰੀਬਾਂ ਨੂੰ ਮੁਫਤ ਟੀਕੇ ਪ੍ਰਦਾਨ ਕਰ ਰਹੀ ਹੈ।ਭੀੜ ਨੂੰ ਸਵਾਲ ਕੀਤਾ,ਟੀਕੇ ਲਗਵਾਏ,ਸਰਕਾਰ ਨੇ ਘਰ-ਘਰ ਮੁਲਾਜ਼ਮ ਭੇਜੇ।ਤੁਹਾਡੀ ਜਿੰਦਗੀ ਬਚਾਉਣ ਲਈ ਭਾਜਪਾ ਸਰਕਾਰ ਨੇ ਜਾਨ ਲਗਾ ਦਿੱਤੀ।ਵਿਦੇਸ਼ਾਂ ਵਿੱਚ ਕੋਰੋਨਾ ਦਾ ਟੀਕਾ ਬਹੁਤ ਜਿਆਦਾ ਕੀਮਤ ਤੇ ਲੱਗ ਰਿਹਾ ਹੈ।ਤੁਹਾਡੇ ਲਈ ਤਿਜੌਰੀ ਖਾਲੀ ਕਰ ਦਿਆਂਗੇ।ਕਿਉਂਕਿ ਸਾਨੂੰ ਗਰੀਬ ਦੀ ਚਿੰਤਾ ਹੈ।ਹਜਾਰਾਂ ਕਰੋੜ ਰੁਪਏ ਸਰਕਾਰ ਖਰਚ ਕਰ ਰਹੀ ਹੈ।ਕੋਰੋਨਾ ਵਿੱਚ ਗਰੀਬਾਂ ਨੂੰ ਆਉਸ਼ਮਾਨ ਯੋਜਨਾ ਦਾ ਵੀ ਫਾਇਦਾ ਮਿਲਿਆ।ਇਰਾਨੀ ਨੇ ਕਿਹਾ ਕਿ ਇਸ ਖੇਤਰ ਤੋਂ ਚੋਣ ਲਾਡ ਰਹੇ ਕਾਂਗਰਸ ਉਮੀਦਵਾਰ ਨੇ ਸਰਕਾਰ ਵਿਚ ਮੰਤਰੀ ਰਹਿੰਦੇ ਹੋਏ ਔਰਤਾਂ ਦੇ ਹਿਤਾਂ ਦੀ ਰੱਖਿਆ ਨਹੀਂ ਕਰ ਪਾਏ।ਉਨ੍ਹਾਂਨੇ ਕਿਹਾ ਕਿ ਕਾਂਗਰਸ ਦੇ ਰਾਜ ਵਿੱਚ ਔਰਤਾਂ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ।ਆਏ ਦਿਨ ਖੋ,ਛਪਟੀ,ਬਲਾਤਕਾਰ ਅਤੇ ਮਹਿਲਾ ਉਤਪੀੜਨ ਦੀਆਂ ਘਟਨਾਵਾਂ ਹੋ ਰਹੀ ਹਨ।ਔਰਤਾਂ ਪੰਜਾਬ ਵਿੱਚ ਵੀ ਬੇਫਰਿਕ ਹੋਕੇ ਜੀਵਨ ਜਿਨ ਇਸਦੇ ਲਈ 20 ਫਰਵਰੀ ਨੂੰ ਔਰਤਾਂ ਅਤੇ ਮਰਦ ਕਮਲ ਦੇ ਫੁਲ ਦਾ ਬਟਨ ਦਬਾਕੇ ਭਾਜਪਾ ਨੂੰ ਜਿਤਾਉਣ।ਉਨ੍ਹਾਂ ਕਿਹਾ ਕਿ ਭਾਜਪਾ ਲਈ ਔਰਤਾਂ ਦੀ ਸੁਰੱਖਿਆ ਸਰਵਪ੍ਰਥਮ ਹੈ,ਜਿਨੂੰ ਭਾਜਪਾ ਸੁਨਿਸ਼ਿਚਤ ਕਰੇਗੀ।ਇਸ ਮੌਕੇ ਤੇ ਭਾਜਪਾ ਸੂਬਾ ਕਾਰਜਕਾਰਨੀ ਦੇ ਮੈਂਬਰ ਯਸ਼ ਮਹਾਜਨ,ਸੂਬਾ ਕਾਰਜਕਾਰਨੀ ਦੇ ਮੈਂਬਰ ਉਮੇਸ਼ ਸ਼ਾਰਦਾ,ਸੂਬਾ ਕਾਰਜਕਾਰਨੀ ਦੇ ਮੈਂਬਰ ਸ਼ਾਮ ਸੁੰਦਰ ਅਗਰਵਾਲ,ਜ਼ਿਲ੍ਹਾ ਜਰਨਲ ਸਕੱਤਰ ਐਡਵੋਕੇਟ ਚੰਦਰ ਸ਼ੇਖਰ,ਜ਼ਿਲ੍ਹਾ ਪ੍ਰੈਸ ਸਕੱਤਰ ਰਾਕੇਸ਼ ਗੁਪਤਾ,ਭਾਜਪਾ ਐਨਜੀਓ ਸੈੱਲ ਦੇ ਸੂਬਾ ਸਹਿ ਮੰਤਰੀ ਰਾਜੇਸ਼ ਮੰਨਣ, ਆਈਟੀ ਸ਼ੋਸ਼ਲ ਮੀਡੀਆ ਸੈੱਲ ਪੰਜਾਬ ਦੇ ਕੋ ਕਨਵੀਨਰ ਅਮਰਦੀਪ ਗੁਜਰਾਲ ਵਿੱਕੀ, ਮੰਡਲ ਪ੍ਰਧਾਨ ਚੇਤਨ ਸੂਰੀ,ਮੈਡੀਕਲ ਸੈੱਲ ਦੇ ਡਾ.ਰਣਵੀਰ ਕੌਸ਼ਲ,ਭਾਜਪਾ ਐਸਸੀ ਮੋਰਚਾ ਪੰਜਾਬ ਦੇ ਸੀਨੀਅਰ ਆਗੂ ਮਹਿੰਦਰ ਸਿੰਘ ਬਲੇਰ,ਨਿਰਮਲ ਸਿੰਘ ਨਾਹਰ,ਜ਼ਿਲ੍ਹਾ ਮੀਤ ਪ੍ਰਧਾਨ,ਐਡਵੋਕੇਟ ਪਿਯੂਸ਼ ਮਨਚੰਦਾ, ਜ਼ਿਲ੍ਹਾ ਮੀਤ ਪ੍ਰਧਾਨ ਅਸ਼ੋਕ ਮਾਹਲਾ,ਰਾਜਿੰਦਰ ਧੰਜਲ,ਕੁਮਾਰ ਗੌਰਵ ਮਹਾਜਨ,ਧਰਮਬੀਰ ਬੌਬੀ,ਯੱਗ ਦੱਤ ਐਰੀ,ਰਿੰਪੀ ਸ਼ਰਮਾ,ਮੋਤੀਆਂ ਭੋਲਾ,ਮਨੂੰ ਧਿਰ,ਰਾਜੇਸ਼ ਮੰਨਣ,ਧਰਮਪਾਲ ਮਹਾਜਨ, ਜਗਦੀਸ਼ ਸ਼ਰਮਾ,ਚੇਤਨ ਸੂਰੀ, ਯੁਵਾ ਮੋਰਚਾ ਦੇ ਮੰਡਲ ਪ੍ਰਧਾਨ ਸੁਮੰਗ ਸ਼ਰਮਾ, ਭਾਜਪਾ ਮੰਡਲ ਜਰਨਲ ਸਕੱਤਰ ਮਾਸਟਰ ਧਰਮਪਾਲ, ਜਰਨਲ ਸਕੱਤਰ ਵਿਸ਼ਵਿੰਦਰ ਸਿੰਘ ਚੱਢਾ,ਜਰਨਲ ਸਕੱਤਰ ਕਮਲ ਪ੍ਰਭਾਕਰ, ਉਪ ਪ੍ਰਧਾਨ ਵਿਸ਼ਾਲ ਸੌਦੀ,ਉਪ ਪ੍ਰਧਾਨ ਰਾਜੇਸ਼ ਬੱਗਾ,ਉਪ-ਪ੍ਰਧਾਨ ਦਿਨੇਸ਼ ਆਨੰਦ,ਉਪ-ਪ੍ਰਧਾਨ ਧਰਮਬੀਰ ਬੌਬੀ,ਉਪ-ਪ੍ਰਧਾਨ ਕਪਿਲ ਹਨੀ,ਉਪ-ਪ੍ਰਧਾਨ ਨਰੇਸ਼ ਸੇਠੀ,ਉਪ-ਪ੍ਰਧਾਨ ਡਾ.ਅਮਰਨਾਥ, ਉਪ-ਪ੍ਰਧਾਨ ਬੇਬੀ ਸੂਦ,ਖਜਾਨਚੀ ਮਨੋਜ ਕੁਮਾਰ ਬਹਿਲ, ਦਫ਼ਤਰ ਸਕੱਤਰ ਸੁਸ਼ਿਲ ਭੱਲਾ, ਸਕੱਤਰ ਅਨੁਰਾਗ ਮਲਹੋਤਰਾ ਪ੍ਰੈਸ ਸਕੱਤਰ ਸਵਾਮੀ ਪ੍ਰਸਾਦ,ਸਕੱਤਰ ਅਨਿਲ ਕੁਮਾਰ,ਸਕੱਤਰ ਰਾਜਨ,ਸਕੱਤਰ ਰੋਹੀਤ ਗਾਂਧੀ,ਸਕੱਤਰ ਕੁਮਾਰ ਗੌਰਵ ਮਹਾਜਨ, ਸਕੱਤਰ ਸਤੀਸ਼ ਮਹਾਜਨ,ਸਕੱਤਰ ਚੇਤਨ ਮਲਹਨ,ਸਕੱਤਰ ਰਾਜ ਕੁਮਾਰ ਸ਼ਰਮਾ,ਸੰਨੀ ਬੈਂਸ,ਰਾਜਿੰਦਰ ਧੰਜਲ ਸਮੇਤ ਵੱਡੀ ਗਿਣਤੀ ਵਿਚ ਭਾਜਪਾ ਵਰਕਰ ਹਾਜ਼ਰ ਸਨ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

ਖਾਲਸਾ ਪੰਥ ਦੇ 325ਵੇਂ ਪ੍ਰਗਟ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਪਾਰਮਾ ਵੱਲੋਂ 20 ਅਪੈ੍ਰਲ ਨੂੰ ਤੇ ਗੁਰਦੁਆਰਾ ਬਾਬਾ ਲੱਖੀ ਸ਼ਾਹ ਵਣਜਾਰਾ ਸਿੱਖ ਸੈਂਟਰ ਪੋਨਤੇਕਰੋਣੇ (ਅਲੇਸਾਦਰੀਆ)ਵੱਲੋਂ 21 ਅਪ੍ਰੈਲ ਨੂੰ

× How can I help you?
Verified by MonsterInsights