ਨੱਥੂਵਾਲਾ ਗਰਬੀ, 23 ਫਰਵਰੀ ( ਰਾਜਿੰਦਰ ਸਿੰਘ ਕੋਟਲਾ )- ਸਥਾਨਕ ਕਸਬੇ ਨੱਥੂਵਾਲਾ ਗਰਬੀ ਦੇ ਜੰਮਪਲ ਉੱਘੇ ਸਮਾਜ ਸੇਵੀ ਸੰਤ ਬਾਬਾ ਇਕਬਾਲ ਸਿੰਘ ਜੀ ਨੇ ਜਿੱਥੇ ਸਮੇ ਸਮੇ ਤੇ ਲੋੜਵੰਦ ਪਰਿਵਾਰਾਂ ਦੀ ਹਰ ਲੋੜ ਪੂਰੀ ਕਰਦੇ ਰਹਿੰਦੇ ਹਨ ਉਥੇ ਹੀ ਬਹੁਤ ਸਾਰੇ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਵੀ ਦਿੰਦੇ ਰਹਿੰਦੇ ਹਨ।ਇਸ ਸੰਬੰਧੀ ਗੱਲ ਕਰਦੇ ਹੋਏ ਬਾਬਾ ਜੀ ਨੇ ਦੱਸਿਆ ਕਿ ਉਨਾ੍ਹ ਦਾ ਮੁੱਖ ਮਕਸਦ ਬਾਬੇ ਨਾਨਕ ਜੀ ਵੱਲੋਂ ਤੋਰੇ ਹੋਏ ਮਿਸ਼ਨ ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ ਨੂੰ ਅੱਗੇ ਵਧਾਉਣਾ ਹੈ ।ਲੋੜਵੰਦ ਪਰਿਵਾਰਾਂ ਦੀ ਮਦਦ ਕਰਨਾ ਉਨਾ੍ਹ ਦਾ ਫਰਜ ਹੈ ਅਤੇ ਉਹ ਇਸ ਫਰਜ ਨੂੰ ਸ਼੍ਰੀ ਗੁਰੂੁੁ ਰਾਮਦਾਸ ਸਾਹਿਬ ਜੀ ਦੀ ਅਪਾਰ ਕਿਰਪਾ ਨਾਲ ਨਿਭਾਉਦੇ ਰਹਿਣਗੇ।ਉਨਾ੍ਹ ਵੱਲੋਂ ਇਸ ਮਹੀਨੇ ਦਸ ਪਰਿਵਾਰਾਂ ਨੂੰ ਘਰੇਲੂ ਵਰਤੋਂ ਵਾਲਾ ਰਾਸ਼ਨ ਦਿੱਤਾ ਗਿਆ ਹੈ ।ਇਸ ਤੋਂ ਇਲਾਵਾ ਉਨਾ੍ਹ ਵੱਲੋਂ ਸੇਵਾਦਾਰਾਂ ਦੀ ਮਦਦ ਨਾਲ ਲੋੜਵੰਦ ਪਰਿਵਾਰਾਂ ਦੀ ਸਨਾਖਤ ਕੀਤੀ ਜਾਦੀ ਹੈ ਅਤੇ ਉਨਾ੍ਹ ਦੀ ਲੋੜ ਦੇ ਮੁਤਾਬਕ ਹੀ ਉਨਾ੍ਹ ਨੂੰ ਰਾਸ਼ਨ, ਕੱਪੜੇ, ਬੂਟ ਅਤੇ ਹੋਰ ਲੋੜ ਵਾਲਾ ਸਮਾਨ ਆਦਿ ਦਿੱਤਾ ਜਾਂਦਾ ਹੈ।ਇਸ ਮੌਕੇ ਤੇ ਬਾਬਾ ਜੀ ਨੇ ਐਨ.ਆਰ.ਆਈ.ਵੀਰਾਂ ਅਤੇ ਹੋਰ ਦਾਨੀ ਵੀਰਾਂ ਨੂੰ ਕਿਹਾ ਕਿ ਉਹ ਲੋੜਵੰਦ ਪਰਿਵਾਰਾਂ ਦੀ ਮਦਦ ਕਰਨ ਵਾਸਤੇ ਅੱਗੇ ਆਉਣ ।ਬਾਬਾ ਜੀ ਨੇ ਸੰਗਤ ਨੂੰ ਅਪੀਲ ਕਰਦੇ ਹੋਏ ਕਿਹਾ ਉਹ ਉਨਾ੍ਹ ਵੱਲੋਂ ਤੋਰੀ ਇਸ ਰੀਤ ਨੂੰ ਅੱਗੇ ਵਧਾਉਣ ਅਤੇ ਹਰ ਖੁਸ਼ੀ ਦੇ ਮੌਕੇ ਤੇ ਖਾਸ ਕਰਕੇ ਆਪਣੇ ਬੱਚਿਆਂ ਦੇ ਜਨਮ ਦਿਨ ਤੇ ਲੋੜਵੰਦ ਪਰਿਵਾਰਾਂ ਦੀ ਮਦਦ ਜਰੂਰ ਕੀਤੀ ਜਾਵੇ॥ਉਨਾਂ ਨੇ ਕਿਹਾ ਕਿ ਜੋ ਵੀ ਲੋੜਵੰਦ ਪਰਿਵਾਰ ਜਿਸ ਨੂੰ ਰਾਸ਼ਨ,ਗਰਮੀਆਂ- ਸਰਦੀਆਂ ਵਾਸਤੇ ਗਰਮ ਸਰਦ ਕੱਪੜੇ, ਬੱਚਿਆਂ ਨੂੰ ਪੜਾਈ ਵਾਸਤੇ ਸ਼ਟੇਸ਼ਨਰੀ ਆਦਿ ਦੀ ਲੋੜ ਹੋਵੇ ਤਾ ਉਹ ਪਰਿਵਾਰ ਉਨ੍ਹਾਂ (ਬਾਬਾ ਇਕਬਾਲ ਸਿੰਘ ) ਨਾਲ ਸੰਪਰਕ ਕਰ ਸਕਦੇ ਹਨ।ਜਿਕਰਯੋਗ ਹੈ ਕਿ ਬਾਬਾ ਇਕਬਾਲ ਸਿੰਘ ਜੀ ਵੱਲੋਂ ਬਹੁਤ ਵੱਡੇ ਪਰਉਪਕਾਰੀ ਕਾਰਜ ਕੀਤੇ ਜਾਂਦੇ ਹਨ ਜਿਸ ਵਿੱਚ ਹਰ ਸਾਲ ਦੋ ਵਾਰ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੀਆਂ ਸ਼ਾਦੀਆਂ ਕਰਨਾ, ਹੁਸ਼ਿਆਰ ਅਤੇ ਲੋੜਵੰਦ ਪਰਿਵਾਰਾਂ ਦੀਆਂ ਬੇਟੀਆਂ ਨੂੰ ਉੱਚ ਵਿੱਦਿਆਂ ਪ੍ਰਦਾਨ ਕਰਨਾ , ਮਰੀਜਾ ਦਾ ਇਲਾਜ ਕਰਵਾਉਣਾ, ਬੇਘਰਾਂ ਵਾਲੇ ਪਰਿਵਾਰਾਂ ਨੂੰ ਘਰ ਬਣਾ ਕੇ ਦੇਣਾ , ਘਾਤਕ ਬਿਮਾਰੀਆਂ ਦਾ ਇਲਾਜ਼ ਦੌਰਾਨ ਮਰੀਜ ਦੇ ਠੀਕ ਹੋਣ ਤੱਕ ਦਿਵਾਈਆਂ ਦੀਆਂ ਸੇਵਾਵਾਂ ਨਿਭਾਉਦੇ ਰਹਿੰਦੇ ਹਨ।