48 Views
ਭੋਗਪੁਰ 24 ਫਰਵਰੀ ( ਸੁਖਵਿੰਦਰ ਜੰਡੀਰ ) ਸ੍ਰੀ ਚੋਲਾ ਸਾਹਿਬ ਜੋੜ ਮੇਲੇ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਤੇ ਚਲ ਰਹੀਆਂ ਹਨ ਪਿੰਡ ਕਾਂਵਾਂ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਜੋ ਕਿ ਪਿਛਲੀ 8 ਫਰਬਰੀ ਤੋਂ ਚੱਲ ਰਹੀ ਹੈ।ਸੰਗਤਾਂ ਵੱਲੋਂ ਰੋਜ਼ਾਨਾ ਹੀ ਹਾਜ਼ਰੀਆਂ ਭਰੀਆਂ ਜਾਂਦੀਆਂ ਹਨ।ਸੇਵਾਦਾਰ ਆਪਣੀ ਸੇਵਾ ਵਿੱਚ ਰੁੱਝੇ ਹੋਏ ਹਨ ।ਸੇਵਾ ਨਿਭਾ ਰਹੇ ਪ੍ਰਬੰਧਕਾਂ ਨੇ ਦੱਸਿਆ ਕਿ ਹਰ ਸਾਲ ਹੀ ਇਹ ਪ੍ਰੋਗਰਾਮ ਕਰਵਾਇਆ ਜਾਂਦਾ ਹੈ ਅਤੇ ਸੰਗਤਾਂ ਵੱਲੋਂ ਕਾਫੀ ਸਹਿਯੋਗ ਮਿਲਦਾ ਹੈ, ਉਨ੍ਹਾਂ ਕਿਹਾ ਹਰ ਸਾਲ ਇਸ ਅਸਥਾਨ ਤੇ ਲੜੀਵਾਰ ਸ੍ਰੀ ਅਖੰਡ ਪਾਠ ਸਾਹਿਬ ਚੱਲਦੇ ਹਨ।ਸੰਗਤਾਂ ਵਿਚ ਕਾਫੀ ਉਤਸ਼ਾਹ ਪਾਇਆ ਜਾਂਦਾ ਹੈ।ਵੱਖ ਵੱਖ ਇਲਾਕਿਆਂ ਵਿਚੋਂ ਪਾਠੀ ਸਿੰਘ ਹਾਜ਼ਰੀਆਂ ਭਰਦੇ ਹਨ ਅਤੇ ਇਸ ਸਮਾਗਮ ਵਿਚ 24 ਘੰਟੇ ਗੁਰੂ ਕੇ ਲੰਗਰ ਚਲਦੇ ਹਨ। ਦੂਰੋਂ ਦੂਰੋਂ ਭਾਰੀ ਗਿਣਤੀ ਵਿਚ ਸੰਗਤਾਂ ਪਹੁੰਚਦੀਆਂ ਹਨ ।ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਪ੍ਰੋਗਰਾਮ 2 ਮਾਰਚ ਤੱਕ ਹੋਣਗੇ
Author: Gurbhej Singh Anandpuri
ਮੁੱਖ ਸੰਪਾਦਕ