ਭੋਗਪੁਰ 25 ਫਰਵਰੀ (ਸੁਖਵਿੰਦਰ ਜੰਡੀਰ)
ਅੱਜ ਰੂਸ – ਯੂਕਰੇਨ ਵਿਚਾਲੇ ਛਿੜੀ ਜੰਗ ‘ਤੇ ਸਮਾਜ ਸੇਵਕ ਹਰਿੰਦਰ ਸਿੰਘ ਆਦਮਪੁਰ, ਵਲੋਂ ਗਹਿਰੀ ਚਿੰਤਾ ਜਤਾਈ ਗਈ।
ਉਨ੍ਹਾਂ ਕਿਹਾ ਕਿ ਜਿਥੇ ਜੰਗ ਬਰਬਾਦੀ ਲਾਉਂਦੀ ਹੈ, ਉਥੇ ਹੀ ਸਨਮੁਖੀ ਜਾਨਾਂ ਦਾ ਨੁਕਸਾਨ ਹੁੰਦਾ ਹੈ ਅਤੇ ਜੰਗ ਦੌਰਾਨ ਚਲਾਏ ਗੋਲਾ ਬਾਰੂਦ ਨਾਲ ਵਾਤਾਵਰਣ ਨੂੰ ਬਹੁਤ ਨੁਕਸਾਨ ਹੁੰਦਾ ਹੈ । ਕਈ ਪੰਛੀ ਆਦਿ ਜੀਵ ਵੀ ਮਾਰੇ ਜਾਂਦੇ ਹਨ ਤਾਪਮਾਨ ਵਿੱਚ ਵੀ ਬੇਲੋੜਾ ਵਾਧਾ ਹੁੰਦਾ ਹੈ।ਹਵਾ ਦਾ ਪ੍ਰਦੂਸ਼ਣ ਕਈ ਗੁਣਾ ਵੱਧ ਜਾਂਦਾ ਹੈ ,ਅਨੇਕਾਂ ਬੀਮਾਰੀਆਂ ਦਾ ਕਾਰਨ ਬਣਦਾ ਹੈ ,ਅਨੇਕਾਂ ਲੋਕ ਅਪੰਗ ਹੋ ਜਾਂਦੇ ਹਨ,ਅਨੇਕਾਂ ਬੱਚੇ ਅਨਾਥ ਹੋ ਜਾਂਦੇ ਹਨ।ਜੰਗ ਦਾ ਅਸਰ ਸਾਰੀ ਦੁਨੀਆਂ ਦੀ ਅਰਥ ਵਿਵਸਥਾ ‘ਤੇ ਵੀ ਪੈਂਦਾ ਹੈ।ਉਨ੍ਹਾਂ ਸਾਰੇ ਭਾਰਤੀਆਂ ਤੇ ਵੀ ਚਿੰਤਾ ਜਤਾਈ ਜਿਹੜੇ ਯੂਕਰੇਨ ਵਿੱਚ ਫਸੇ ਹੋਏ ਹਨ ਖਾਸ ਤੌਰ ਤੇ ਅਨੇਕਾਂ ਭਾਰਤੀ ਨੌਜਵਾਨ,ਜੋ ਉਚੇਰੀ ਸਿੱਖਿਆ ਲਈ ਯੂਕਰੇਨ ਗਏ ਸਨ ਪਰੰਤੂ ਜੰਗ ਦੀ ਵਜ੍ਹਾ ਨਾਲ ਫਸ ਗਏ।ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ੳਹ ਜਲਦ ਉਪਰਾਲਾ ਕਰੇ ਤਾਕਿ ਸਾਰੇ ਭਾਰਤੀਆਂ ਨੂੰ ਸੁਰੱਖਿਅਤ ਵਾਪਸ ਲਿਆਂਦਾ ਜਾਵੇ।ਉਨ੍ਹਾਂ ਪਰਮਾਤਮਾ ਅੱਗੇ ਜਲਦ ਜੰਗ ਬੰਦ ਕਰਵਾਉਣ ਦੀ ਅਰਦਾਸ ਕੀਤੀ ।