ਭੋਗਪੁਰ 25 ਫਰਵਰੀ ( ਸੁਖਵਿੰਦਰ ਜੰਡੀਰ ) ਸ੍ਰ.ਅਵਤਾਰ ਸਿੰਘ ਨੰਗਲ ਸਮਾਜ ਸੇਵਕ ਨੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਯੂਕਰੇਨ ਜਾਂ ਯੂਕਰੇਨ ਦੇ ਨਾਲ ਲਗਦੇ ਕਿਸੇ ਵੀ ਦੇਸ਼ ਵਿੱਚ ਜਿੱਥੇ ਲੜਾਈ ਲੱਗ ਚੁੱਕੀ ਹੈ ਵਿੱਚ ਫਸੇ ਭਾਰਤੀਆਂ ਨੂੰ ਅਤੇ ਭਾਰਤੀ ਵਿਦਿਆਰਥੀਆਂ ਨੂੰ ਵਾਪਸ ਭਾਰਤ ਲਿਆਉਣ ਲਈ ਭਾਰਤ ਸਰਕਾਰ ਆਪਣੇ ਖਰਚੇ ਤੇ ਵਾਪਸ ਲੈਕੇ ਆਵੇ ਕਿਉਂਕਿ ਯੂਕਰੇਨ ਪੜਣ ਗਏ ਵਿਦਿਆਰਥੀਆਂ ਦੇ ਮਾਪਿਆਂ ਕੋਲ ਐਨਾ ਪੈਸਾ ਨਹੀਂ ਹੈ ਕਿ ਮਾਪੇ ਮਹਿੰਗੀਆਂ ਹੋ ਚੁੱਕੀਆਂ ਜਹਾਜ਼ਾਂ ਦੀਆਂ ਟਿਕਟਾਂ ਖਰੀਦ ਕੇ ਆਪਣੇ ਬੱਚਿਆਂ ਨੂੰ ਵਾਪਸ ਬੁਲਾ ਸਕਣ।ਦੂਸਰੀ ਬੇਨਤੀ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੂੰ ਇਹ ਹੈ ਕਿ ਜਿਹੜੇ ਵਿਦਿਆਰਥੀ ਯੂਕਰੇਨ ਦੇ ਵਿੱਚ ਆਖ਼ਰੀ ਸਾਲ ਦੀ ਪੜ੍ਹਾਈ ਕਰ ਰਹੇ ਹਨ ਉਨ੍ਹਾਂ ਨੂੰ ਯੂਕਰੇਨ ਯੂਨੀਵਰਸਿਟੀ ਤੋਂ ਪਾਸ ਆਊਟ ਦੇ ਸਰਟੀਫਿਕੇਟ ਜਾਰੀ ਕਰਵਾਏ ਜਾਣ ਅਤੇ ਆਖਰੀ ਸਾਲ ਦੀ ਡਿਗਰੀ ਦੀ ਪੜ੍ਹਾਈ ਦਾ ਬੰਦੋਬਸਤ ਭਾਰਤ ਦੇ ਡਿਗਰੀ ਕਾਲਜਾਂ ਵਿੱਚ ਕੀਤਾ ਜਾਵੇ ਤਾਂ ਕਿ ਆਪਣੇ ਬੱਚਿਆਂ ਦੀ ਪੜ੍ਹਾਈ ਤੇ ਲੱਖਾਂ ਰੁਪਏ ਖਰਚ ਚੁੱਕੇ ਵਿਦਿਆਰਥੀਆਂ ਦੇ ਦਾ ਕੋਈ ਆਰਥਿਕ ਨੁਕਸਾਨ ਨਾ ਹੋਵੇ ਅਤੇ ਵਿਦਿਆਰਥੀ ਵੀ ਆਪਣੀ ਡਿਗਰੀ ਪੂਰੀ ਕਰਕੇ ਆਪਣੇ ਭਵਿੱਖ ਨੂੰ ਸਵਾਰ ਸੱਕਣ ਓਨਾ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀ ਸਾਹਿਬਾਨਾ ਨੂੰ ਵੀ ਬੇਨਤੀ ਕਰਦੇ ਹੋਏ ਕਿਹਾ ਕਿ ਵੱਖ-ਵੱਖ ਸੂਬਿਆਂ ਦੇ ਵਿਦਿਆਰਥੀਆਂ ਦੀ ਇਸ ਔਖੀ ਘੜੀ ਵਿੱਚ ਬਾਂਹ ਫੜੀ ਜਾਵੇ ਤਾਂ ਕਿ ਵਿਦਿਆਰਥੀਆਂ ਦਾ ਭਵਿੱਖ ਖਰਾਬ ਨਾ ਹੋਵੇ।
Author: Gurbhej Singh Anandpuri
ਮੁੱਖ ਸੰਪਾਦਕ