ਬਾਘਾਪੁਰਾਣਾ, 24 ਫਰਵਰੀ ( ਰਾਜਿੰਦਰ ਸਿੰਘ ਕੋਟਲਾ ) ਸਥਾਨਕ ਸ਼ਹਿਰ ‘ਚ ਅਨੇਕਾਂ ਹੀ ਅਜਿਹੇ ਮੇਨ ਹੋਲ ਹਨ ਜੋ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਦੀ ਉਡੀਕ ਕਰ ਰਹੇ ਹਨ।ਸ਼ਹਿਰ ਦੇ ਕੀਤੇ ਗਏ ਸਰਵੇ ਦੌਰਾਨ ਦੇਖਿਆ ਗਿਆ ਕਿ ਕਈ ਰਾਸਤਿਆਂ ‘ਚ ਅਜਿਹੇ ਮੇਨ ਹਨ ਜੋ ਕਿ ਬਿਨਾਂ ਢੱਕਣਾਂ ਤੋਂ ਹਨ ਤੇ ਹਨੇਰੇ-ਸਵੇਰੇ ਜੋ ਕਿਸੇ ਵੱਡੇ ਹਾਦਸੇ ਨੂੰ ਅੰਜਾਮ ਦੇ ਸਕਦੇ ਹਨ ਪਰ ਪਤਾ ਹੀਂ ਨਗਰ ਕੌਸਲ ਇਨ੍ਹਾਂ ਮੇਨ ਹੋਲਾਂ ਤੋਂ ਜਾਂ ਤਾਂ ਅਣਜਾਣ ਹਨ ਜਾਂ ਫਿਰ ਕੁੰਭਕਰਨੀ ਨੀਂਦ ਸੁੱਤੀ ਹੈ ਅਤੇ ਅਾਪਣੇ ਫਰਜਾਂ ਤੋਂ ਭੱਜ ਰਹੀ ਹੇੈ।ਸ਼ਹਿਰ ਨਿਵਾਸੀਆਂ ਨੇ ਡੀਸੀ ਮੋਗਾ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਦਾ ਸਰਵੇ ਕਰਵਾ ਕੇ ਇੰਨਾਂ ਬਿਨਾਂ ਢੱਕਣਾਂ ਮੇਨ ਹੋਲਾ ‘ਤੇ ਢੱਕਣ ਰਖਵਾਉਣ ਤਾਂ ਜੋ ਕਿ ਕਿਸੇ ਮੋਟਰਸਾਈਕਲ ਸਵਾਰ ਵਗੈਰਾ ਦੀ ਜਾਨ ਜਾਨੋ ਬਚ ਸਕੇ।