ਸ਼ਾਹਪੁਰ ਕੰਢੀ 25 ਫਰਵਰੀ (ਸੁਖਵਿੰਦਰ ਜੰਡੀਰ) ਇਲਾਕੇ ਵਿੱਚ ਅਮਨ ਸ਼ਾਂਤੀ ਬਣਾਈ ਰੱਖਣ ਲਈ ਦਿਨ ਰਾਤ ਆਪਣੀਆਂ ਸੇਵਾਵਾਂ ਦੇਣ ਵਾਲੀ ਪੰਜਾਬ ਪੁਲੀਸ ਦੇ ਵੈੱਲਫੇਅਰ ਨੂੰ ਧਿਆਨ ਵਿੱਚ ਰੱਖਦੇ ਹੋਏ ਮਹਿਕਮਾ ਪੰਜਾਬ ਪੁਲੀਸ ਵੱਲੋਂ ਸਮੇਂ ਸਮੇਂ ਤੇ ਆਪਣੇ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।ਪੰਜਾਬ ਪੁਲੀਸ ਦੀ ਚੌਥੀ ਆਈਆਰਬੀ ਵਿੱਚ ਤੈਨਾਤ ਦਰਜਾ ਚਾਰ ਕਰਮਚਾਰੀ ਹਰਵਿੰਦਰ ਕੁਮਾਰ ਦੀ ਤੀਹ ਜਨਵਰੀ ਦੋ ਹਜਾਰ ਵੀਹ ਨੂੰ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ ਅਤੇ ਉਹ ਆਪਣੇ ਪਿੱਛੇ ਆਪਣਾ ਪਰਿਵਾਰ ਛੱਡ ਗਿਆ ਸੀ ਪੰਜਾਬ ਪੁਲੀਸ ਦੇ ਉੱਚ ਅਧਿਕਾਰੀਆਂ ਦੇ ਯਤਨਾਂ ਸਦਕਾ ਐੱਚਡੀਐੱਫਸੀ ਬੈਂਕ ਨਾਲ ਤਾਲਮੇਲ ਕਰਕੇ ਮ੍ਰਿਤਕ ਦੀ ਪਤਨੀ ਦੇ ਨਾਮ ਤੇ ਵਿੱਤੀ ਸਹਾਇਤਾ ਵਜੋਂ ਤੀਹ ਲੱਖ ਰੁਪਏ ਦਾ ਚੱਕ ਮਨਜ਼ੂਰ ਕਰਵਾਇਆ ਗਿਆ।
ਅੱਜ ਮਨਦੀਪ ਸਿੰਘ ਕਮਾਂਡੈਂਟ ਚੌਥੀ ਆਈਆਰਬੀ ਬਟਾਲੀਅਨ ਸ਼ਾਹਪੁਰ ਕੰਡੀ ਪਠਾਨਕੋਟ ਵੱਲੋਂ ਮ੍ਰਿਤਕ ਕਰਮਚਾਰੀ ਦੀ ਪਤਨੀ ਬਲਵਿੰਦਰ ਕੌਰ ਨੂੰ ਦਿੱਤਾ ਗਿਆ ਜਿਸ ਤੋਂ ਬਾਅਦ ਗੱਲਬਾਤ ਕਰਦੇ ਹੋਏ ਮਨਦੀਪ ਸਿੰਘ ਕਮਾਂਡੈਂਟ ਨੇ ਕਿਹਾ ਕਿ ਪੰਜਾਬ ਪੁਲਸ ਹਮੇਸ਼ਾ ਆਪਣੇ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰ ਦਾ ਪੂਰਾ ਧਿਆਨ ਰੱਖਦੀ ਹੈ ਅਤੇ ਉਨ੍ਹਾਂ ਦੀ ਹਰ ਤਰ੍ਹਾਂ ਨਾਲ ਸਹਾਇਤਾ ਲਈ ਤਤਪਰ ਰਹਿੰਦੀ ਹੈ।
ਇਸ ਮੌਕੇ ਉਤੇ ਹੋਰ ਲੋਕ ਵੀ ਮੌਜੂਦ ਸਨ।
Author: Gurbhej Singh Anandpuri
ਮੁੱਖ ਸੰਪਾਦਕ