ਅਮਰਜੀਤ ਸਿੰਘ ਬਰਾੜ ਬਾਘਾਪੁਰਾਣਾ 25ਫਰਵਰੀ (ਰਾਜਿੰਦਰ ਸਿੰਘ ਕੋਟਲਾ)
ਹਲਕਾ ਬਾਘਾਪੁਰਾਣਾ ਦੇ ਸੰਘਰਸ਼ੀ ਯੋਧਿਆਂ ਨੂੰ ਦਿਲੋ ਸਲਾਮ ਕਰਦਾ ਹਾਂ ਜਿਨ੍ਹਾਂ ਨੇ ਭੋਲਾ ਸਿੰਘ ਬਰਾੜ ਦੀ ਦਿਲੋਂ ਤਨ,ਮਨ ਅਤੇ ਧਨ ਨਾਲ ਮਦਦ ਕੀਤੀ ਸ਼ਤੇ ਅਥਾਹ ਪਿਆਰ ਬਖਸ਼ਿਆ।ਇਹ ਗੱਲ ਸੰਯੁਕਤ ਸਮਾਜ ਮੋਰਚੇ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਭੋਲਾ ਸਿੰਘ ਬਰਾੜ ਦੇ ਹੱਕ ‘ਚ ਮਿੱਤਲ ਪੈਲੇਸ ਰਾਜੇਆਣਾ ਵਿਖੇ ਖਚਾਖਚ ਭਰੇ ਇਕੱਠ ਦਾ ਧੰਨਵਾਦ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਬੇਸ਼ੱਕ ਸੰਯੁਕਤ ਸਮਾਜ ਮੋਰਚੇ ਨੇ ਆਪਣੇ ਉਮੀਦਵਾਰ ਐਨ ਮੌਕੇ ‘ਤੇ ਆਕੇ ਐਲਾਨ ਕੀਤਾ ਪਰ ਫਿਰ ਵੀ ਉਨ੍ਹਾਂ ਯੋਧਿਆਂ ਅੱਗੇ ਸਿਰ ਝੁਕਦਾ ਹੈ ਜਿਨ੍ਹਾਂ ਨੇ ਲੱਕ ਬੰਨ ਕੇ ਭੋਲਾ ਸਿੰਘ ਬਰਾੜ ਦੀ ਚੋਣ ਮੁਹਿੰਮ ਨੂੰ ਚਲਾਇਆ ਤੇ ਲੰਬੇ ਸਮੇਂ ਵਾਰੋ- ਵਾਰੀ ਰਾਜ ਕਰਨ ਵਾਲੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਭੋਲਾ ਸਿੰਘ ਬਰਾੜ ਵਰਗਾ ਉਮੀਦਵਾਰ ਵੀ ਉਨ੍ਹਾਂ ਦੇ ਵਿਰੋਧ ‘ਚ ਚੋਣ ਲੜ੍ਹ ਰਿਹਾ ਹੈ।
ਅਖੀਰ’ਚ ਉਨ੍ਹਾਂ ਸਮੂਹ ਵੋਟਰਾਂ-ਸਪੋਟਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਦੀ ਮਦਦ ਕੀਤੀ ਅਤੇ ਉਸ ਦੀ ਚੋਣ ਨੂੰ ਆਪਣੀ ਚੋਣ ਸਮਝ ਕੇ ਚਲਾਇਆ।ਉਨ੍ਹਾਂ ਕਿਹਾ ਕਿ ਇਕੱਲੀ ਜਿੱਤ ਹਾਰ ਹੀ ਮਾਇਨਾ ਨਹੀਂ ਰੱਖਦੀ ਪਰ ਮੁਕਾਬਲਾ ਦੇਣਾ ਉਹ ਵੀ ਪਹਿਲੀ ਵਾਰ ਤੇ ਬਹੁਤ ਘੱਟ ਸਮੇਂ ‘ਚ ਬਹੁਤ ਮਾਇਨਾ ਰੱਖਦਾ ਹੇੈ।ਇਸ ਮੌਕੇ ਭੋਲਾ ਸਿੰਘ ਬਰਾੜ,ਅਮਰਜੀਤ ਸਿੰਘ ਬਰਾੜ,ਦਵਿੰਦਰ ਸਿੰਘ ਹਰੀਏਵਾਲਾ,ਗੁਰਪ੍ਰੀਤ ਸਿੰਘ ਨੱਥੂਵਾਲਾ,ਸਾਹਿਬ ਸਿੰਘ ਸਰਪੰਚ ਕੋਠੇ ਸਮਾਲਸਰ,ਨਿਰਮਲ ਸਿੰਘ ਜਿਲ੍ਹਾ ਪ੍ਰਧਾਨ,ਜੋਧਾ ਸਿੰਘ ਬਰਾੜ,ਬਾਊ ਅਮਰਨਾਥ ਬਾਂਸਲ,ਗੁਰਬਚਨ ਸਿੰਘ ਬਰਾੜ ਸੂਬੇਦਾਰ,ਗੁਰਬਚਨ ਸਿੰਘ ਚੱਨੂਵਾਲਾ,ਕੈਪਟਨ ਹਰਚਰਨ ਸਿੰਘ ਰੋਡੇ,ਤੇਜਿੰਦਰ ਸਿੰਘ ਕਾਲੇਕੇ ,ਮਨਦੀਪ ਕੱਕੜ,ਗੁਰਜੰਟ ਸਿੰਘ ਧਾਲੀਵਾਲ,ਮਲਕੀਤ ਸਿੰਘ ਸਮਾਧ ਭਾਈ ਆਦਿ ਆਗੂ ਨੇ ਸੰਯੁਕਤ ਸਮਾਜ ਮੋਰਚੇ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦਾ ਸਵਾਗਤ ਕੀਤਾ ਅਤੇ ਸਿਰ ਦੇ ਤਾਜ ਵੋਟਰਾਂ ਸਪੋਟਰਾਂ ਦਾ ਦਿਲ ਗਹਿਰਾਈਆਂ ਤੋਂ ਧੰਨਵਾਦ ਕੀਤਾ।ਇਸ ਮੌਕੇ ਵੱਡੀ ਗਿਣਤੀ ‘ਚ ਪੰਚ,ਸਰਪੰਚ ਅਤੇ ਹਲਕਾ ਨਿਵਾਸੀ ਹਾਜਰ ਸਨ।