ਬਾਘਾਪੁਰਾਣਾ,25ਫਰਵਰੀ (ਰਾਜਿੰਦਰ ਸਿੰਘ ਕੋਟਲਾ) ਲਗਭਗ 60 ਪਿੰਡਾਂ ਨੂੰ ਲਗਦਾ ਸ਼ਹਿਰ ਬਾਘਾਪੁਰਾਣਾ ਦਾ ਸਰਕਾਰੀ ਹਸਪਤਾਲ ਲਗਦਾ ਇਸ ਆਪ ਹੀ ਬੀਮਾਰ ਹੈ ਜੋ ਲੋਕਾਂ ਦਾ ਕੀ ਇਲਾਜ ਕਰੇਗਾ ਅਤੇ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ।ਇਸ ਹਸਪਤਾਲ ਵਿਖੇ ਰੋਜਾਨਾ ਵੱਖ-ਵੱਖ ਬੀਮਾਰੀਆਂ ਨਾਲ ਸਬੰਧਤ 100 ਦੇ ਕਰੀਬ ਮਰੀਜ ਆਉਂਦੇ ਹਨ ਹਸਪਤਾਲ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਹਸਪਤਾਲ ਵਿਖੇ ਇਸ ਵਕਤ ਸਿਰਫ ਤਿੰਨਨ ਮੈਡੀਕਲ ਸ਼ਫਸਰ ਹੀ ਤਾਇਨਾਤ ਹਨ ਉਨ੍ਹਾਂ ਵਿੱਚੋਂ ਇੱਕ ਮੈਡੀਕਲ ਅਫਸਰ ਸਿਰਫ ਪੰਜ ਦਿਨ ਹੀ ਆਉੰਦਾ ਹੈ ਕਿਉਂਕਿ ਮੈਡੀਕਲ ਅਫਸਰਾਂ ਦੀ ਦੋ ਹੀ ਪੋਸਟ ਹੈ ਜੋ ਵੱਖ-ਵੱਖ ਬੀਮਾਰੀਆਂ ਨਾਲ ਸਬੰਧਤ ਲੋਕਾਂ ਨੂੰ ਦਵਾਈ ਦੇ ਕੇ ਜਾਬਤਾ ਪੂਰਾ ਕਰਦੇ ਹਨ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਹਸਪਤਾਲ ਵਿਖੇ ਇਸ ਵਕਤ ਕਿਸੇ ਵੀ ਬੀਮਾਰੀ ਦਾ ਸਪੈਸ਼ਲਿਸਟ ਡਾਕਟਰ ਹਸਪਤਾਲ ਵਿਖੇ ਤਾਇਨਾਤ ਨਹੀਂ ਹੈ ਜਦ ਕਿ ਹਸਪਤਾਲ ਵਿਖੇ ਔਰਤ ਰੋਗਾਂ ਦੇ ਮਾਹਿਰ ਡਾਕਟਰ,ਅੱਖਾਂ ਦੇ ਮਾਹਰ ਡਾਕਟਰ,ਦੰਦਾਂ ਦਾ ਮਾਹਰ ਡਾਕਟਰ,ਐਮਡੀ ਮੈਡੀਸਨ ਦੇ ਡਾਕਟਰਾਂ ਦੀ ਪੋਸਟ ਹੈ ਪਰ ਇਸ ਵਕਤ ਇਨ੍ਹਾਂ ਬੀਮਾਰੀਆਂ ਦੇ ਡਾਕਟਰਾਂ ਵਿੱਚੋਂ ਕੋਈ ਵੀ ਡਾਕਟਰ ਨਹੀਂ ਇਹਨਾਂ ਬੀਮਾਰੀਆਂ ਨਾਲ ਸਬੰਧਤ ਮਰੀਜਾਂ ਨੂੰ ਜਾਂ ਤਾਂ ਮੈਡੀਕਲ ਅਫਸਰ ਹੀ ਗੋਲੀ-ਗੱਪਾ ਦੇ ਕੇ ਮੌੜ ਦਿੰਦੇ ਹਨ ਜਾਂ ਫਿਰ ਇਨ੍ਹਾਂ ਮਰੀਜਾਂ ਨੂੰ ਮੋਗਾ-ਫਰੀਦਕੋਟ ਵਗੈਰਾ ਜਾਣਾ ਪੈਂਦਾ ਹੈ।ਇਸ ਤੋਂ ਬਿਨਾਂ ਇੱਥੇ ਚਮੜੀ ਰੋਗਾਂ,ਕੰਨ-ਨੱਕ-ਗਲੇ (ਈਐਨਟੀ) ਅਤੇ ਦਿਮਾਗੀ ਬੀਮਾਰੀਆਂ ਨਾਲ ਸਬੰਧਤ ਡਾਕਟਰਾਂ ਦੀ ਪੋਸਟਾਂ ਹੈ ਨਹੀਂ ਜੋ ਕਿ ਸਮੇਂ ਦੀ ਮੁੱਖ ਲਿੜ ਹੈ ਲ਼ੋਕਾਂ ਨੇ ਮੰਗ ਕੀਤੀ ਕਿ ਜਿਨ੍ਹਾਂ ਡਾਕਟਰਾਂ ਦੀਆਂ ਪੋਸਟਾਂ ਖਾਲੀ ਹਨ ਉਹ ਤੁਰੰਤ ਭਰੀਆਂ ਜਾਣ ਅਤੇ ਬਾਕੀ ਬੀਮਾਰੀਆਂ ਨਾਲ ਸਬੰਧਤ ਡਾਕਟਰਾਂ ਦੀਆਂ ਪੋਸਟਾਂ ਵੀ ਬਣਾਈਆਂ ਜਾਣ ਅਤੇ ਹਸਪਤਾਲ ਅੰਦਰਲੇ ਡਾਕਟਰਾਂ ਨੂੰ ਪਾਬੰਦ ਕੀਤਾ ਜਾਵੇ ਕਿ ਉਹ ਬਾਹਰਲੀ ਦਵਾਈ ਨਾ ਲਿਖਣ।
ਕੀ ਕਹਿਣਾ ਹੈ ਐਸਐਮਓ ਰਾਜਿੰਦਰ ਸਿੰਘ ਗਿੱਲ ਦਾ ਜਦ ਇਸ ਸਬੰਧੀ ਐਸਐਮਓ ਡਾਕਰ ਰਾਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਪੈਸ਼ਲਿਸਟ ਡਾਕਟਰਾਂ ਦੀਆਂ ਪੋਸਟਾਂ ਖਾਲੀ ਹਨ ਮੈਡੀਕਲ ਅਫਸਰ ਹੀ ਕੰਮ ਕਰਦੇ ਹਨ ਜਿਸ ਬਾਬਤ ਸਰਕਾਰ ਨੂੰ ਲਿਖ ਕੇ ਭੇਜਿਆ ਜਾ ਚੁੱਕਾ ਹੈ ਜਦ ਦਵਾਈਆਂ ਉਪਲਬੱਧ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਦਵਾਈ ਤਕਰੀਬਨ ਹਰ ਤਰ੍ਹਾਂ ਦੀ ਉਪਲੱਬਧ ਹੈ।
Author: Gurbhej Singh Anandpuri
ਮੁੱਖ ਸੰਪਾਦਕ