“ਪਹਿਲੇ ਰਾਊਂਡ ਤਹਿਤ 4158 ਬੱਚਿਆਂ ਨੂੰ ਪਿਲਾਈਆਂ ਗਈਆਂ ਦੋ ਬੂੰਦ ਜ਼ਿੰਦਗੀ ਦੀਆ”
ਫਗਵਾੜਾ,28 ਫਰਵਰੀ ( ਕੁਲਦੀਪ ਸਿੰਘ ਨੂਰ ) ਅੱਜ ਸਿਵਲ ਹਸਪਤਾਲ ਫਗਵਾੜਾ ਵਿਖੇ ਇੰਨਟੈਸੀਫਾਇਡ ਪਲਸ ਪੋਲੀਓ ਇੰਮੂਨਾਈਜੈਸ਼ਨ ਪ੍ਰੋਗਰਾਮ ਤਹਿਤ ਸਿਵਲ ਸਰਜਨ ਕਪੂਰਥਲਾ ਡਾ ਗੁਰਵਿੰਦਰਬੀਰ ਕੋਰ ਵਲੋਂ ਰਿਬਨ ਕੱਟ ਇਸ ਦੀ ਸ਼ੁਰੂਆਤ ਕਰਵਾਈ ਗਈ ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਮੈਡੀਕਲ ਅਫਸਰ ਡਾ ਲੈਂਬਰ ਰਾਮ, ਡਾ. ਨਰੇਸ਼ ਕੁੰਦਰਾ ਨੋਡਲ ਅਫ਼ਸਰ , ਡਾਕਟਰ ਅਕੁੰਸ਼ ਅਗਰਵਾਲ ਕੋ ਨੋਡਲ ਅਫ਼ਸਰ , ਡਾਕਟਰ ਸੰਜੀਵ ਲੋਚਣ , ਡਾ ਨੰਦਿਤਾ ਕਪੂਰਥਲਾ , ਡਾ ਰਵੀ ਕੁਮਾਰ , ਡਾ ਅਨੀਤਾ ਦਾਦਰਾ , ਡਾ ਪਰਮਜੀਤ ਕੌਰ , ਡਾ ਸੁਖਵਿੰਦਰਪਾਲ ਸਿੰਘ ਮੋਜੂਦ ਸਨ ਇਸ ਮੌਕੇ ਸਿਵਲ ਸਰਜਨ ਕਪੂਰਥਲਾ ਡਾ ਗੁਰਵਿੰਦਰਬੀਰ ਕੋਰ ਨੇ ਕਿਹਾ ਕਿ ੲਿਸ ਪੋਲੀਓ ਵਰਗੀ ਨਾਮੁਰਾਦ ਬਿਮਾਰੀ ਨੂੰ ਜੜ੍ਹੋਂ ਖ਼ਤਮ ਕਰਨ ਲਈ , ਕੇਵਲ ਲੋਕਾਂ ਦੇ ਸਰਗਰਮ ਸਹਿਯੋਗ ਨਾਲ ਹੀ ਪੋਲੀਓ ਖਿਲਾਫ ਲੜਾਈ ਨੂੰ ਜਿੱਤਿਆ ਜਾ ਸਕਦਾ ਹੈ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੂਰੀ ਤਨਦੇਹੀ ਨਾਲ ੲਿਸ ਬਿਮਾਰੀ ਨੂੰ ਖਤਮ ਕਰਨ ਲਈ ਵਚਣਵੱਦ ਹੈ ਪਰ ਅਜੇ ਵੀ ਕੁਝ ਅਜਿਹੇ ਲੋਕ ਹਨ ਜਿਨ੍ਹਾਂ ਦੇ ਅਵੇਸਲੇਪਨ ਕਰਕੇ ਉਨ੍ਹਾਂ ਦੇ ਬੱਚੇ ਦਵਾਈ ਪੀਣ ਤੋਂ ਵਾਂਝੇ ਰਹਿ ਜਾਂਦੇ ਹਨ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਵਿਭਾਗ ਨੂੰ ਸਹਿਯੋਗ ਦੇਣ ਤਾ ਜੋ ੲਿਸ ਨਾਮੁਰਾਦ ਬਿਮਾਰੀ ਤੇ ਕਾਬੂ ਪਾਇਆ ਜਾ ਸਕੇ ਉਨ੍ਹਾਂ ੲਿਸ ਕੈਂਪ ਦੌਰਾਨ ਵਿਸ਼ੇਸ ਤੌਰ ਤੇ ਦਾਨਾ ਮੰਡੀ ਹੁਸ਼ਿਆਰਪੁਰ ਰੋਡ ਸਲੱਮ ਬਸਤੀ ਚ ਜਾਕੇ ਜਿੱਥੇ ਨੰਨੇ ਮੁੰਨੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਦੀ ਪਹਿਲ ਕੀਤੀ ਉੱਥੇ ਹੀ ਉਨ੍ਹਾਂ ਬੱਚਿਆਂ ਨਾਲ ਗੁਬਾਰੇ ਵੀ ਉੱਡਾਏ ਅੱਜ ਦੀ ਇਸ ਪਲਸ ਪੋਲੀਓ ਮੁਹਿੰਮ ਤਹਿਤ ਸਿਹਤ ਵਿਭਾਗ ਦੀਆ ਟੀਮਾਂ ਵਲੋਂ ਵੱਖ-ਵੱਖ ਬੂਥ ਲਗਾ 0 ਤੋ 5 ਸਾਲ ਤੱਕ ਦੇ 4158 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ
Author: Gurbhej Singh Anandpuri
ਮੁੱਖ ਸੰਪਾਦਕ