Home » ਸਮਾਜ ਸੇਵਾ » ਦੀ ਰਿਟਾਇਰਡ ਰੈਵੀਨਿਊ ਕਾਨੂੰਨਗੋ ਪਟਵਾਰੀ ਵੈਲਫੇਅਰ ਐਸੋਸੀਏਸ਼ਨ ਰਜਿ: ਮੋਗਾ ਦੀ ਮੀਟਿੰਗ।

ਦੀ ਰਿਟਾਇਰਡ ਰੈਵੀਨਿਊ ਕਾਨੂੰਨਗੋ ਪਟਵਾਰੀ ਵੈਲਫੇਅਰ ਐਸੋਸੀਏਸ਼ਨ ਰਜਿ: ਮੋਗਾ ਦੀ ਮੀਟਿੰਗ।

30

ਮੋਗਾ/ਬਾਘਾਪੁਰਾਣਾ 5 ਮਾਰਚ(ਰਾਜਿੰਦਰ ਸਿੰਘ ਕੋਟਲਾ) ਦੀ ਰਿਟਾਇਰਡ ਰੈਵੀਨਿਊ ਕਾਨੂੰਨਗੋ ਪਟਵਾਰੀ ਵੈਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਦਰਸ਼ਨ ਸਿੰਘ ਗਿੱਲ ਜਿਲ੍ਹਾ ਪ੍ਰਧਾਨ ਦੀ ਪ੍ਧਾਨਗੀ ਹੇਠ ਗੁਰਦੁਆਰਾ ਸਾਹਿਬ ਬੀਬੀ ਕਾਹਨ ਕੌਰ ਜੀ ਮੋਗਾ ਵਿਖੇ ਹੋਈ। ਜਿਸ ਵਿੱਚ ਐਸੋਸੀਏਸ਼ਨ ਮੈਂਬਰ ਸ਼ਾਮਲ ਹੋਏ। ਮੀਟਿੰਗ ਦੌਰਾਨ ਰਿਟਾਇਰਡ ਸਾਥੀਆ ਦੇ ਭਖਦੇ ਮਸਲਿਆ ਤੇ ਖੁਲ੍ਹ ਕੇ ਚਰਚਾ ਕੀਤੀ ਗਈ ਕਿ ਪਟਵਾਰੀ ਯੂਨੀਅਨ ਦੇ ਕੁੱਝ ਜੁੰਮੇਵਾਰ ਮੈਂਬਰਾ ਸਮੇਤ ਜਿਲ੍ਹਾ ਪ੍ਰਧਾਨ ਵੱਲੋ ਕਿਸਾਨ ਯੂਨੀਅਨ ਉਗਰਾਹਾ ਦੇ ਕੁੱਝ ਬੱਧਨੀ ਕਲਾਂ ਸਰਕਲ ਦੇ ਆਗੂਆਂ ਨੂੰ ਨਜਾਇਜ ਗੁਮਰਾਹ ਕਰਕੇ ਗਲਤ ਢੰਗ ਨਾਲ ਉਨ੍ਹਾ ਦਾ ਮੋਢਾ ਵਰਤਣ ਦੀ ਹਰਕਤ ਕੀਤੀ ਗਈ। ਇਸ ਤੋ ਇਲਾਵਾ ਪਟਵਾਰ ਯੂਨੀਅਨ ਤੇ ਰਿਟਾਇਰਡ ਐਸੋਸੀਏਸ਼ਨ ਦੀ ਮਸਲੇ ਦਾ ਹੱਲ ਕਰਨ ਦੀ ਸਾਂਝੀ ਮੀਟਿੰਗ 26 ਫ਼ਰਵਰੀ ਦੀ ਮੋਗਾ ਮੁਕਾਮ ਤੇ ਤਹਿ ਹੋਈ ਸੀ ਨਾ ਕਿ ਬੱਧਨੀ ਕਲਾਂ ਹੋਈ ਸੀ।
ਪਟਵਾਰੀ ਯੂਨੀਅਨ ਵਾਲਿਆਂ ਨੇ ਕਿਸਾਨ ਯੂਨੀਅਨ ਦੇ ਨੁਮਾਇੰਦਿਆ ਨੂੰ ਨਾਲ ਲੈਕੇ ਪ੍ਰੈੱਸ ਵਿੱਚ ਵੀ ਗਲਤ ਬਿਆਨ ਬਾਜੀ ਕੀਤੀ ਹੈ। ਜੋ ਸਰਾਸਰ ਗੁੰਮਰਾਹਕੁੰਨ ਸੀ।ਰਿਟਾਇਰਡ ਸਾਥੀਆਂ ਦਾ ਕਿਸਾਨ ਯੂਨੀਅਨ ਉਗਰਾਹਾ ਨਾਲ ਕੋਈ ਵੀ ਵਾਦ ਵਿਵਾਦ ਨਹੀਂ ਸੀ, ਪਰ ਸਥਾਨਕ ਕੁੱਝ ਜੁੰਮੇਵਾਰ ਮੈਂਬਰ ਬਿਨਾਂ ਵਜਾਹ ਰਿਟਾਇਰਡ ਸਾਥੀਆਂ ਨਾਲ ਉਲਝਦੇ ਸਨ। ਜਿਸ ਦੀ ਸਾਰੀ ਤੇ ਸਹੀ ਜਾਣਕਾਰੀ ਯੂਨੀਅਨ ਦੇ ਉੱਚ ਆਗੂਆ ਦੇ ਧਿਆਨ ਵਿੱਚ ਲਿਆ ਦਿੱਤੀ ਗਈ ਹੈ।ਮੀਟਿੰਗ ਦੌਰਾਨ ਰਿਟਾਇਰਡ ਸਾਥੀਆ ਨੂੰ ਮੌਜੂਦਾ ਪਟਵਾਰੀਆ ਤੇ ਮਾਲ ਵਿਭਾਗ ਦੇ ਦਫ਼ਤਰਾ ਵਿੱਚੋ ਉਨ੍ਹਾਂ ਦੇ ਪਰਿਵਾਰਕ ਤੇ ਨਿੱਜੀ ਕੰਮ ਕਾਜ ਕਰਵਾਉਣ ਦੇ ਢੰਗ ਤਰੀਕਿਆ ਤੋ ਆਪਣੇ ਢੰਗ ਨਾਲ ਜਾਣੂੰ ਕਰਵਾ ਦਿੱਤਾ ਗਿਆ ਹੈ, ਫਿਰ ਵੀ ਜੇ ਉਨ੍ਹਾ ਨੂੰ ਕੋਈ ਮੁਸ਼ਕਿਲ ਪੇਸ਼ ਆਵੇਗੀ ਤਾ ਐਸੋਸੀਏਸ਼ਨ ਪੂਰਾ ਸਹਿਯੋਗ ਦੇਵੇਗੀ।ਅੱਜ ਦੀ ਮੀਟਿੰਗ ਵਿੱਚ ਗੁਰਮੇਲ ਸਿੰਘ ਗੋਂਦਾਰਾ ਜਨਰਲ ਸਕੱਤਰ, ਬਲਵਿੰਦਰ ਸਿੰਘ ਪੁਰਬਾ ਸਹਾਇਕ ਸਕੱਤਰ, ਕੇਵਲ ਸਿੰਘ ਕੈਸ਼ੀਅਰ, ਗੁਰਦੋਰ ਸਿੰਘ ਸਹਾਇਕ ਕੈਸ਼ੀਅਰ, ਕੁਲਵੰਤ ਸਿੰਘ ਸੀਨੀਅਰ ਮੀਤ ਪ੍ਰਧਾਨ, ਦਰਸ਼ਨ ਸਿੰਘ ਬਰਾੜ ਮੀਤ ਪ੍ਰਧਾਨ, ਸੰਤੋਖ ਸਿੰਘ ਪਰਚਾਰ ਸਕੱਤਰ, ਨਾਇਬ ਸਿੰਘ ਮੱਲੀ ਦਫ਼ਤਰ ਸਕੱਤਰ, ਹਰਚਰਨ ਪਾਲ ਸਿੰਘ, ਨਿਰਮਲ ਦਾਸ, ਮੱਖਣ ਸਿੰਘ, ਜਸਵੰਤ ਸਿੰਘ ਭਾਊ, ਲਖਵਿੰਦਰ ਸਿੰਘ, ਗੁਰਚਰਨ ਸਿੰਘ ਛਾਬੜਾ, ਜਸਵੰਤ ਸਿੰਘ ਸੂਬੇਦਾਰ, ਹਰਜੀਵਨ ਸਿੰਘ, ਠਾਣਾ ਸਿੰਘ, ਚੰਦ ਸਿੰਘ, ਜਗਰਾਜ ਸਿੰਘ, ਬਲਦੇਵ ਸਿੰਘ, ਸੁਖਦੇਵ ਸਿੰਘ ਸਮਾਲਸਰ, ਚਮਕੌਰ ਸਿੰਘ ਘੋਲੀਆ, ਸਵਰਨ ਸਿੰਘ ਬਰਾੜ, ਮੰਗਲ ਪ੍ਰਕਾਸ਼, ਸੁਖਦੇਵ ਸਿੰਘ ਖੋਸਾ, ਬਲਵਿੰਦਰ ਸਿੰਘ ਖੋਸਾ, ਹਰੀ ਸਿੰਘ ਸਾਰੇ ਪਟਵਾਰੀ ਗੁਰਮੇਲ ਸਿੰਘ ਬੁੱਘੀਪੁਰਾ, ਮੱਘਰ ਸਿੰਘ ਚਾਹਿਲ, ਹਰਿੰਦਰਪਾਲ ਸਿੰਘ, ਮਲਕੀਤ ਸਿੰਘ, ਮੁਲਖਰਾਜ, ਗੁਰਦੇਵ ਸਿੰਘ, ਸੁਰਜੀਤ ਸਿੰਘ, ਗੁਰਨਾਮ ਸਿੰਘ, ਗੁਰਮੀਤ ਸਿੰਘ ਘੋਲੀਆ, ਰਤਨ ਸਿੰਘ ਸਿੰਘ ਗਿੱਲ, ਹਰੀਕ੍ਰਿਸ਼ਨ ਸਿੰਘ ਐਸ ਕੇ, ਸ਼ੀਤਲ ਕੁਮਾਰ ਐਸ ਕੇ ਸ਼ਾਮਲ ਹੋਏ। ਪ੍ਰੈਸ ਨੂੰ ਜਾਣਕਾਰੀ ਗੁਰਮੇਲ ਸਿੰਘ ਗੋਂਦਾਰਾ ਨੇ ਦਿੱਤੀ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?