ਬਾਘਾਪੁਰਾਣਾ,5 ਮਾਰਚ (ਰਾਜਿੰਦਰ ਸਿੰਘ ਕੋਟਲਾ) ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾਂ “ਹਾਰਵਰਡ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ” ਵਿਚ ਹਮੇਸ਼ਾ ਵਿਦਿਆਰਥੀਆਂ ਦੀ ਪੜ੍ਹਾਈ ਦੇ ਨਾਲ ਨਾਲ ਉਨ੍ਹਾਂ ਦੇ ਮਨੋਰੰਜਨ ਲਈ ਵੀ ਭਿੰਨ-ਭਿੰਨ ਪ੍ਰਕਾਰ ਦੀਆ ਗਤੀਵਿਧੀਆਂ ਦਾ ਪਰਬੰਧ ਹੁੰਦਾ ਰਹਿੰਦਾ ਹੈ ਇਸੇ ਲੜੀ ਦੇ ਤਹਿਤ ਅੱਜ ਨਰਸਰੀ ਤੋਂ ਲੈ ਕੇ ਤੀਸਰੀ ਕਲਾਸ ਦੇ ਬੱਚਿਆਂ ਲਈ ਪਿਕਨਿਕ ਕਮ ਫਨ ਪਾਰਟੀ ਦਾ ਪਰਬੰਧ ਕੀਤਾ ਗਿਆ।
ਇਸ ਪਾਰਟੀ ਦੇ ਵਿਚ ਬੱਚਿਆਂ ਲਈ ਭਿੰਨ-ਭਿੰਨ ਪ੍ਰਕਾਰ ਦੇ ਝੂਲੇ ਅਤੇ ਹੋਰ ਕਈ ਆਕਰਸ਼ਿਤ ਰਾਈਡਾਂ ਦਾ ਪ੍ਰਬੰਧ ਕੀਤਾ ਗਿਆ।ਜਿਨ੍ਹਾਂ ਵਿੱਚ ਹੌਰਸ ਰਾਈਡਿੰਗ ਬੰਜੀ ਜੰਪਿੰਗ, ਹੌਟ ਏਅਰ ਬੈਲੂਨ, ਨੈੱਟ ਰਾਈਡਿੰਗ, ਟੁਆਏ ਟ੍ਰੇਨ ਵਿਸ਼ੇਸ਼ ਤੌਰ ਤੇ ਬੱਚਿਆਂ ਲਈ ਖਿੱਚ ਦਾ ਕੇਂਦਰ ਰਹੇ। ਇਸ ਤੋਂ ਇਲਾਵਾ ਮੋਟੂ ਪਤਲੂ, ਜੋਕਰਾਂ ਦੀ ਜੋੜੀ ਨੇ ਵੀ ਬੱਚਿਆਂ ਦਾ ਭਰਪੂਰ ਮਨੋਰੰਜਨ ਕੀਤਾ।ਇਸ ਪਿਕਨਿਕ ਦੀ ਸ਼ੁਰੂਆਤ ਸਕੂਲ ਦੇ ਡਾਇਰੈਕਟਰ ਇੰਜੀਨੀਅਰ ਜਗਦੀਪ ਸਿੰਘ ਬਰਾਡ਼, ਚੇਅਰਮੈਨ ਨਵਦੀਪ ਸਿੰਘ ਬਰਾੜ,ਪ੍ਰਿੰਸੀਪਲ ਮੈਡਮ ਨਿਧੀ ਬਰਾਡ਼ ਅਤੇ ਐਜੂਕੇਸ਼ਨਲ ਕੋਆਰਡੀਨੇਟਰ ਮੈਡਮ ਸਿਮਰਜੀਤ ਕੌਰ ਨੇ ਕਰਵਾਈ।
ਇਸ ਤੋਂ ਬਾਅਦ ਬੱਚਿਆਂ ਨੇ ਆਪਣੀ ਅਧਿਆਪਕਾਂ ਦੀ ਨਿਗਰਾਨੀ ਵਿੱਚ ਸਭ ਪ੍ਰਕਾਰ ਦੀਆਂ ਰਾਈਡਾਂ ਦਾ ਆਨੰਦ ਮਾਣਿਆ ਇਸ ਸਮੇਂ ਬੱਚਿਆਂ ਦੇ ਚਿਹਰੇ ਖੁਸ਼ੀ ਨਾਲ ਮਹਿਕ ਰਹੇ ਸਨ। ਇਸ ਸਮੇਂ ਸਕੂਲ ਡਾਇਰੈਕਟਰ ਇੰਜੀਨੀਅਰ ਜਗਦੀਪ ਸਿੰਘ ਬਰਾੜ ਨੇ ਕਿਹਾ ਬੱਚੇ ਹਮੇਸ਼ਾ ਪਰਿਵਰਤਨ ਚਾਹੁੰਦੇ ਹਨ ਇਸ ਤਰ੍ਹਾਂ ਦੀ ਪਿਕਨਿਕ ਲਾਲ ਬੱਚੇ ਤਰੋ-ਤਾਜ਼ਾ ਮਹਿਸੂਸ ਕਰਦੇ ਹਨ ਉਨ੍ਹਾਂ ਨੇ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਨੂੰ ਮਨੋਰੰਜਨ ਦੇ ਸਾਧਨ ਵੀ ਪ੍ਰਦਾਨ ਕਰਨੇ ਚਾਹੀਦੇ ਹਨ । ਹਾਰਵਰਡ ਸਕੂਲ ਹਮੇਸ਼ਾ ਸਮੇਂ ਦੇ ਨਾਲ ਹੀ ਸਿੱਖਿਆ ਅਤੇ ਮਨੋਰੰਜਨ ਦੇ ਸਾਧਨ ਬੱਚਿਆਂ ਨੂੰ ਪ੍ਰਦਾਨ ਕਰਨ ਲਈ ਵਚਨਬੱਧ ਹੈ।