ਬਾਘਾਪੁਰਾਣਾ,05 ਮਾਰਚ (ਰਾਜਿੰਦਰ ਸਿੰਘ) ਸਟਾਰ ਕ੍ਰਿਕਟ ਕਲੱਬ ਬਾਘਾਪੁਰਾਣਾ ਵੱਲੋਂ ਪਹਿਲਾ ਖੂਨਦਾਨ ਕੈਂਪ ਬਾਬਾ ਰੋਡੂ ਮੰਦਰ ਵਿਖੇ ਲਾਇਆ ਗਿਆ। ਇਸ ਕੈਂਪ ਦਾ ਉਦਘਾਟਨ ਡਾ: ਹਿਤੇਸ਼ ਗੁਪਤਾ ਗੁਪਤਾ ਹੌਸਪੀਟਲ ਬਾਘਾਪੁਰਾਣਾ ਵੱਲੋਂ ਕੀਤਾ ਗਿਆ। ਸਟਾਰ ਕ੍ਰਿਕਟ ਕਲੱਬ ਵੱਲੋਂ ਲਾਏ ਖੂਨ ਦਾਨ ਕੈਂਪ ਵਿਖੇ ਵੱਖ ਵੱਖ ਸੰਸਥਾਵਾਂ ਦੇ ਆਗੂ ਪਵਨ ਢੰਡ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਜਸਵਿੰਦਰ ਸਿੰਘ ਕਾਕਾ ਪ੍ਰਧਾਨ ਬਾਬਾ ਰੋਡੂ ਵੈੱਲਫੇਅਰ ਸੁਸਾਇਟੀ, ਦਵਿੰਦਰ ਕੁਮਾਰ ਪ੍ਰਧਾਨ ਲਾਈਫ ਲਾਈਨ ਲਫੇਅਰ ਕਲੱਬ, ਸੁਨੀਲ ਕੁਮਾਰ ਸਿੰਗਲਾ ਗਊ ਸੇਵਾ ਮੰਡਲ ਅਤੇ ਪੱਤਰਕਾਰ ਭਾਈਚਾਰਾ ਬਾਘਾਪੁਰਾਣਾ ਨੇ ਵੀ ਆਪਣੀਆਂ ਹਾਜਰੀਆਂ ਭਰੀਆਂ ਜਿਨ੍ਹਾਂ ਨੂੰ ਕਲੱਬ ਵੱਲੋਂ ਨੂੰ ਜੀ ਆਇਆਂ ਕਿਹਾ ਗਿਆ। ਪੱਤਰਕਾਰ ਭਾਈਚਾਰੇ ਅਤੇ ਸੰਸਥਾਵਾਂ ਦੇ ਆਗੂਆਂ ਵੱਲੋਂ ਕ੍ਰਿਸ਼ਨ ਸਿੰਗਲਾ, ਜਸਵਿੰਦਰ ਸਿੰਘ ਕਾਕਾ,ਰਵੀ ਗਰਗ ਆਦਿ ਨੇ ਇਸ ਮੌਕੇ ਖੂਨ ਦਾਨ ਕੀਤਾ। ਇਸ ਕੈਂਪ ਵਿੱਚ ਡਾ. ਰਾਹੁਲ ਸ਼ਰਮਾ ਵੱਲੋਂ ਖ਼ੂਨਦਾਨ ਕੀਤਾ ਅਤੇ ਕਿ ਕਿਹਾ ਖ਼ੂਨਦਾਨ ਕਰਨ ਲਈ ਜਿਵੇਂ ਕਿ ਓਟੀ-ਪੀਟੀ ਦੀ ਵਾਧ ਘਾਟ ਵਗੈਰਾ ਵਾਲਾ ਵਿਅਕਤੀ ਵੀ ਖੂਨਦਾਨ ਕਰ ਸਕਦੇ ਹਨ,ਬੁਖਾਰ,ਸਰਜਰੀ ਅਪਰੇਟ ਮੇਜਰ ਬਿਮਾਰੀ ਹੋਣ ਵਾਲੀਆਂ ਖ਼ੂਨ ਦਾ ਨਾ ਕਰਨ ਸਲਾਹ ਦਿੱਤੀ ਅਤੇ ਕਿਹਾ ਕਿ ਤੰਦਰੁਸਤ ਆਦਮੀ ਹਰ ਸਾਲ ਖ਼ੂਨਦਾਨ ਕਰ ਸਕਦਾ ਹੈ ਅਤੇ ਖ਼ੂਨਦਾਨ ਕਰਨ ਤੋਂ ਬਾਅਦ ਇਹ ਖੂਨ ਕੁਝ ਹੀ ਦਿਨਾਂ ਅੰਦਰ ਸਰੀਰ ਅੰਦਰ ਪੂਰਾ ਹੋ ਜਾਂਦਾ ਹੈ।
ਸਟਾਰ ਕ੍ਰਿਕਟ ਕਲੱਬ ਵੱਲੋਂ ਖੂਨਦਾਨ ਕਰਨ ਆਏ ਦਾਨੀ ਸੱਜਣਾਂ ਨੂੰ ਕੇਸਰ ਵਾਲਾ ਦੁੱਧ, ਜੂਸ, ਸੈਂਡਵਿਚ ,ਕੇਲੇ ਅਤੇ ਬਿਸਕੁਟ ਆਦਿ ਖਵਾਏ ਗਏ।ਮਿੱਤਲ ਹੌਸਪਿਟਲ ਬਲੱਡ ਬੈਂਕ ਮੋਗਾ ਵੱਲੋਂ ਡਾ ਕ੍ਰਿਸ਼ਨ ਕੁਮਾਰ ਦੀ ਅਗਵਾਈ ਵਿੱਚ ਟੀਮ ਪਹੁੰਚੀ। ਡਾ ਕ੍ਰਿਸ਼ਨ ਕੁਮਾਰ ਵੱਲੋਂ ਜਾਣਕਾਰੀ ਵੀ ਸਾਂਝੀ।ਇਸ ਮੌਕੇ ਸਟਾਰ ਕ੍ਰਿਕਟ ਕਲੱਬ ਦੇ ਆਗੂ ਪ੍ਰਧਾਨ ਜੁਗੂ ਸ਼ਰਮਾ,ਡਾ.ਰੋਹਿਤ ਕੁਮਾਰ,ਰਿੰਕੂ ਮੰਗਲਾ, ਪੰਕਜ ਬਾਂਸਲ,ਜੱਗੀ ਵਿਨੈ ਸ਼ਰਮਾ ਆਦਿ ਹਾਜਰ ਹਨ।
Author: Gurbhej Singh Anandpuri
ਮੁੱਖ ਸੰਪਾਦਕ