ਬਾਘਾਪੁਰਾਣਾ,05 ਮਾਰਚ(ਰਾਜਿੰਦਰ ਸਿੰਘ ਕੋਟਲਾ) ਪੰਜਾਬ ਗੌਰਮਿੰਟ ਪੈਨਸਨਰਜ਼ ਐਸੋਸੀਏਸ਼ਨ ਸਬ ਡਵੀਜਨ ਬਾਘਾ ਪੁਰਾਣਾ ਦੀ ਮਹੀਨਾਵਾਰ ਮੀਟਿੰਗ ਨਗਰ ਕੌਸਲ ਦਫਤਰ ਬਾਘਾਪੁਰਾਣਾ ਵਿਖੇ ਲੈਕ: ਸੁਖਮੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਸ਼ੁਰੂ ਵਿੱਚ ਸਦੀਵੀ ਵਿਛੋੜਾ ਦੇ ਗਏ ਪੈਨਸ਼ਨਰਜ ‘ਬਲਵਿੰਦਰ ਸਿੰਘ ਨੱਥੂਵਾਲਾ, ਹਰਨੇਕ ਸਿੰਘ ਥਰਾਜ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਹਰਨੇਕ ਸਿੰਘ ਜਿਲ੍ਹਾ ਸਕੱਤਰ, ਬਚਿੱਤਰ ਸਿੰਘ ਕੋਟਲਾ ‘ਪ੍ਰੀਤਮ ਸਿੰਘ ਪ੍ਰੀਤ, ਗੁਰਦੀਪ ਸਿੰਘ ਵੈਰੋਕੇ, ਮਲਕੀਤ ਸਿੰਘ ਕੋਟਲਾ, ਬੁਲਾਰਿਆਂ ਨੇ ਦੱਸਿਆ ਕਿ ਪੀਐਨਬੀ ਬੈਂਕ ਅਤੇ ਆਫ਼ ਇੰਡੀਆਂ ਵੱਲੋਂ ਪੈਨਸ਼ਨਰਾਂ ਦੀਆਂ ਪੈਨਸ਼ਨਾਂ ਅਜੇ ਤੱਕ ਨਹੀਂ ਸੋਧੀਆਂ ਗਈਆਂ, ਮੈਡੀਕਲ ਭੱਤਾ ਅਤੇ ਪੈਨਸ਼ਨ ਦਾ ਬਣਦਾ ਬਕਾਇਆ ਵੀ ਨਹੀਂ ਪਾਇਆ ਗਿਆ, ਜੋ ਕਿ ਅਤੀ ਨਿੰਦਣਯੋਗ ਹੈ।
ਸੁਰਿੰਦਰ ਰਾਮ ਕੁੱਸਾ, ਮਲਕੀਤ ਸਿੰਘ, ਬਰਾੜ, ਰਘਵੀਰ ਸਿੰਘ ‘ਪਰਮਜੀਤ ਸਿੰਘ ਕਾਲੇਕੇ, ਬਲਦੇਵ ਸਿੰਘ ਕਾਲੇਕੇ,, ਗੁਰਮੀਤ ਸਿੰਘ ਪਰਮਜੀਤ ਸਿੰਘ ਗਿੱਲ ਨੇ ਆਪਣੇ ਵਿਚਾਰ ਪਰਗਟ ਕਰਦੇ ਹੋਏ ਦੱਸਿਆ ਕਿ ਪੈਨਸਨਰਾਂ ਦਾ ਸਫਰੀ ਭੱਤਾ ਵੀ ਨਹੀਂ ਪਾਇਆ ਗਿਆ ਜੋ ਕਿ ਸੋਧੀ ਹੋਈ ਪੈਨਸ਼ਨ ਮੁਤਾਬਿਕ ਮਿਲਣਾ ਚਾਹੀਦਾ ਹੈ। ਪੀਐਨਬੀ ਬੈਂਕ ਵੱਲੋਂ ਪੈਨਸ਼ਨਾਂ 31 ਦਸੰਬਰ 2015 ਦੀ ਪੁਰਾਣੀ ਪੈਨਸ਼ਨ ਮੁਤਾਬਿਕ ਸੋਧਣ ਦੀ ਬਜਾਏ ਇਸ ਵਿਚੋਂ ਮਿਲੇ ਗਰੇਡ ਪੇ ਦੇ ਲਾਭ ਨੂੰ ਘਟਾ ਕੇ ਪੈਨਸ਼ਨਾਂ ਰੀਵਾਈਜ਼ ਕੀਤੀਆਂ ਜਾ ਰਹੀਆਂ ਹਨ ਜਦੋਂ ਕਿ ਜਾਰੀ ਨੋਟੀਫਿਕੇਸਨ ਅਨੁਸਾਰ ਪੈਨਸ਼ਨਰਾਂ ਨੂੰ 113%ਲਾਭ +15%ਲਾਭ ਨਾਲ ਪੈਨਸ਼ਨਾਂ ਸੋਧਣ ਲਈ ਕਿਹਾ ਗਿਆ ਹੈ।ਕੇਸਰ ਪਾਲ , ਅਵਤਾਰ ਸਿੰਘ ਪੱਪੂ, ਜਸਪਾਲ ਸਿੰਘ ਘੋਲੀਆ , ਗੁਰਜੰਟ ਸਿੰਘ ਸਮਾਲਸਰ ਨੇ ਮੰਗ ਕੀਤੀ ਕਿ ਦੋ ਸਾਲਾ ਦੇ ਵਾਧੇ ਵਾਲੇ ਸੇਵਾ ਮੁਕਤ ਪੈਨਸਨਰਾਂ ਦੀਆਂ ਪੈਨਸ਼ਨਾਂ ਦਸੰਬਰ 2015 ਤੋਂ ਪਹਿਲੇ ਪੈਨਸਨਰਾਂ ਵਾਂਗ ਹੀ ਸੋਧ ਕੇ ਉਹਨਾਂ ਨੂੰ ਬਣਦੇ ਲਾਭ ਅਤੇ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ।ਸ਼ਿਕੰਦਰ ਸਿੰਘ, ਬਖਸ਼ੀਸ਼ ਸਿੰਘ, ਪ੍ਰੀਤਮ ਖਾਲਸਾ, ਬਲਵੀਰ ਕੌਰ ਅਜਮੇਰ ਸਿੰਘ ਚੰਦ ਪੁਰਾਣਾ ਨੇ ਮੰਗ ਕੀਤੀ ਕਿ ਜਨਵਰੀ 16 ਤੋਂ ਜੂਨ 21 ਤੱਕ ਸਾਢੇ ਪੰਜ ਸਾਲ ਦਾ ਬਕਾਇਆ ਯੱਕ ਮੁਸ਼ਤ ਜਾਰੀ ਕੀਤਾ ਜਾਵੇ ਤਾਂ ਕਿ ਪੈਨਸ਼ਨਰ ਬੁਢਾਪੇ ਦੀ ਇਸ ਔਖਿਆਈ ਵਿੱਚ ਆਪਣੇ ਇਲਾਜ ਵਗੈਰਾ ਦੇ ਖਰਚੇ ਕਰ ਸਕਣ ਅੰਤ ਵਿੱਚ ਬੁਲਾਰਿਆਂ ਨੇ ਦੱਸਿਆ ਕਿ ਇਸ ਸਾਲ ਦੀ ਮੈਂਬਰ ਸ਼ਿਪ 31 ਮਾਰਚ ਤੱਕ ਪੂਰੀ ਕਰ ਲਈ ਜਾਵੇਗੀ।ਅੱਜ ਦੀ ਮੀਟਿੰਗ ਵਿੱਚ ਮੁਖਤਿਆਰ ਸਿੰਘ, ਰਣਜੀਤ ਸਿੰਘ ਠੱਠੀ, ਗੁਰਦੇਵ ਸਿੰਘ ਲੰਡੇ, ਦਰਸ਼ਨ ਸਿੰਘ ਰਾਜਿਆਣਾ ਬਲਰਾਜ਼ ਭੱਲਾ, ਰਾਮ ਵਨ ਸਮੇਤ ਬਹੁਤ ਸਾਰੇ ਪੈਨਸ਼ਨਰ ਸ਼ਾਮਲ ਹੋਏ।