39 Views
ਭੋਗਪੁਰ 5 ਮਾਰਚ (ਸੁਖਵਿੰਦਰ ਜੰਡੀਰ)
ਗਤਕਾ ਇੰਚਾਰਜ ਅਮਰਜੀਤ ਸਿੰਘ ਜੰਡੀਰ ਨੂੰ ਮਾਲਿਕ ਵੱਲੋਂ ਬਖਸ਼ੀ ਹੋਈ ਦਾਤ ਡਜਾਇਰ ਗੱਡੀ ਤੇ ਅੱਜ ਗੁਰਦੁਆਰਾ ਟਾਹਲੀ ਸਾਹਿਬ ਹਰਬੰਸ ਸਿੰਘ ਟਾਂਡੇ ਵਾਲੇ ਸਮੂਹ ਜਥੇਬੰਦੀ ਪੰਜ ਪਿਆਰੇ ਸਾਹਿਬਾਨਾਂ ਵੱਲੋਂ ਸਤਿਗੁਰੂ ਜੀ ਦੇ ਚਰਨਾਂ ਵਿਚ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕੀਤੀ ਗਈ, ਇਸ ਮੌਕੇ ਤੇ ਅਮਰਜੀਤ ਸਿੰਘ ਜੰਡੀਰ ਨੂੰ ਸਿੰਘ ਸਾਹਿਬਾਨਾਂ ਨੇ ਵਧਾਈ ਦਿੱਤੀ, ਅਤੇ ਸੰਗਤਾਂ ਵਿੱਚ ਲੱਡੂ ਵੰਡੇ ਗਏ।
ਇਸ ਮੌਕੇ ਤੇ ਅਮਰਜੀਤ ਸਿੰਘ ਜੰਡੀਰ ਨੇ ਕਿਹਾ ਕਿ, ਸੱਚ ਤੇ ਖਲੋਣ ਵਾਲੇ ਅਤੇ ਮਾਲਿਕ ਤੇ ਵਿਸ਼ਵਾਸ ਰੱਖਣ ਵਾਲੇ ਕਦੇ ਹਾਰ ਨਹੀਂ ਮੰਨਦੇ ਅਤੇ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ ਉਨ੍ਹਾਂ ਕਿਹਾ ਪ੍ਰਮਾਤਮਾ ਸੱਚ ਬੋਲਣ ਵਾਲਿਆਂ ਦਾ ਹਮੇਸ਼ਾਂ ਸਾਥ ਦਿੰਦੇ ਹਨ, ਅਤੇ ਸੱਚ ਬੋਲਣ ਵਾਲਿਆਂ ਨੂੰ ਕਾਮਯਾਬੀਆਂ ਦਿੰਦੇ ਹਨ,ਸਤਿਗੁਰਾਂ ਦਾ ਬਚਨ ਹੈ ਨਿਰਭਉ ਨਿਰਵੈਰ ਨਾ ਕਿਸੇ ਤੋਂ ਡਰੋ ਨਾ ਕਿਸੇ ਨੂੰ ਡਰਾਓ।
Author: Gurbhej Singh Anandpuri
ਮੁੱਖ ਸੰਪਾਦਕ