ਬਾਘਾਪੁਰਾਣਾ 9 ਮਾਰਚ(ਰਾਜਿੰਦਰ ਸਿੰਘ ਕੋਟਲਾ) ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਕੌਮੀ ਸੰਘਰਸ਼ ‘ਚ ਸ਼ਹਾਦਤ ਦਾ ਜਾਮ ਪੀਣ ਵਾਲੇ ਸ਼ਹੀਦ ਭਾਈ ਜਸਵੀਰ ਸਿੰਘ ਬੱਬਰ ਪਿੰਡ ਮੱਲਾ ਦੀ ਧਰਮ ਸੁਪੱਤਨੀ। ਬੀਬੀ ਗੁਰਮੀਤ ਕੌਰ ਜੀ ਦੀ ਅੰਤਮ ਅਰਦਾਸ ਗੁ:ਚਬੂਤਰਾ ਸਾਹਿਬ ਪਾਤਿਸ਼ਾਹੀ ਛੇਵੀਂ ਪਿੰਡ ਮੱਲਾ ਨੇੜੇ ਬਾਜਾਖਾਨਾ ਜਿਲਾ ਫਰੀਦਕੋਟ ਵਿਖੇ ਹੋਈ। ਸਹਿਜ ਪਾਠਾਂ ਦੇ ਭੋਗ ਪਾਏ ਗਏ ਰੱਬੀ ਬਾਣੀ ਦੇ ਕੀਰਤਨ ਹੋਏ। ਉਪਰੰਤ ਸਮਾਜਸੇਵੀ ਅਤੇ ਧਾਰਮਿਕ ਸ਼ਖਸ਼ੀਅਤ ਬਾਬਾ ਰੇਸ਼ਮ ਸਿੰਘ ਖੁਖਰਾਣਾ ਅਤੇ ਸ਼ੰਘਰਸ਼ਸੀਲ ਪੰਥਕ ਆਗੂ ਰਣਜੀਤ ਸਿੰਘ ਵਾਂਦਰ ਨੇ ਮਾਤਾ ਗੁਰਮੀਤ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਕਿਹਾ ਕਿ ਭਾਈ ਜਸਵੀਰ ਸਿੰਘ ਬੱਬਰ ਦੀ ਸ਼ਹੀਦੀ ਤੋ ਬਾਅਦ ਮਾਤਾ ਜੀ ਨੇ ਬੜੇ ਸੰਕਟ ਦਾ ਸਾਹਮਣਾ ਕੀਤਾ ਪੁਲੀਸ ਦੇ ਜਬਰ ਜ਼ੁਲਮ ਨੂੰ ਝੱਲਿਆ। ਆਰਥਿਕ ਤੌਰ ਤੇ ਕੰਗਾਲੀ ਦਾ ਸਾਹਮਣਾ ਕੀਤਾ। ਅਤੇ ਆਪਣੇ ਬੱਚਿਆ ਨੂੰ ਬੜੀ ਹੀ ਮੁਸ਼ਕਲ ਨਾਲ ਪਾਲਿਆ। ਜੋ ਕਿ ਇਕੱਲੀ ਔਰਤ ਵਾਸਤੇ ਬਹੁਤ ਹੀ ਔਖਾ ਹੁੰਦਾ। ਪਰ ਲੱਖਾਂ ਹੀ ਔਕੜਾਂ ਦੇ ਬਾਵਜੂਦ ਸ਼ਹੀਦ ਭਾਈ ਜਸਵੀਰ ਸਿੰਘ ਬੱਬਰ ਦੇ ਮਾਨ ਸਨਮਾਨ ਅਤੇ ਇੱਜ਼ਤ ਨੂੰ ਬਰਕਰਾਰ ਰੱਖਿਆ। ਪੰਥਕ ਆਗੂਆਂ ਕਿਹਾ ਕਿ ਮਾਤਾ ਜੀ ਨੂੰ ਵਾਹਿਗੁਰੂ ਆਪਣੇ ਚਰਨਾ ਚ ਨਿਵਾਸ ਬਖਸ਼ੇ ਅਤੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰੇ। ਕੌਮ ਨੂੰ ਆਪਣੇ ਕੌਮੀਘਰ ਦੀ ਪ੍ਰਾਪਤੀ ਹੋਵੇ।ਇਸ ਮੌਕੇ ਬੱਬਰ ਖਾਲਸਾ ਤਵਾਰੀਖ ਦੇ ਲਿਖਾਰੀ ਅਤੇ ਸੰਪਾਦਕ ਕਰਮਜੀਤ ਸਿੰਘ ਸਿੱਖਾਂਵਾਲਾ,ਪੰਥਕ ਆਗੂ ਕੁਲਵੰਤ ਸਿੰਘ ਬਾਜਾਖਾਨਾ,ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਭਾਈ ਬਲਜਿੰਦਰ ਸਿੰਘ ਲੱਸ਼ਾ,ਬਾਬਾ ਸਤਿਨਾਮ ਸਿੰਘ,ਜਸਵੰਤ ਸਿੰਘ ਧਰਮੀ ਫੌਜੀ ਭੁੱਚੋ,ਬਾਪੂ ਮਹਿੰਦਰ ਸਿੰਘ ਪਿਤਾ ਸ਼ਹੀਦ ਹਰਮਿੰਦਰ ਸਿੰਘ ਡੱਬਵਾਲੀ ਭਾਈ ਸੁਖਜਿੰਦਰ ਸਿੰਘ ਪੁੱਤਰ ਸ਼ਹੀਦ ਜਸਵੀਰ ਸਿੰਘ ਜੀ ਬੱਬਰ,ਜੱਥੇਦਾਰ ਊਧਮ ਸਿੰਘ ਕਲਕੱਤਾ,ਭਾਈ ਹਰਪ੍ਰੀਤ ਸਿੰਘ ਮੁੱਦਕੀ,ਭਾਈ ਹਰਪ੍ਰੀਤ ਸਿੰਘ ਖੁਖਰਾਣਾ ਸਪੁੱਤਰ,ਬਾਬਾ ਰੇਸ਼ਮ ਸਿੰਘ ਖੁਖਰਾਣਾ ਆਦਿ ਇਲਾਕੇ ਦੇ ਮੋਹਤਵਰ ਵਿਆਕਤੀ ਹਾਜਰ ਸਨ।
Author: Gurbhej Singh Anandpuri
ਮੁੱਖ ਸੰਪਾਦਕ