ਬਾਘਾਪੁਰਾਣਾ,ਕੀਤੀ ਨਾਅਰੇਬਾਜੀ
ਬਾਘਾਪੁਰਾਣਾ,9 ਮਾਰਚ (ਰਾਜਿੰਦਰ ਸਿੰਘ ਕੋਟਲਾ):ਸਫਾਈ ਸੇਵਕ ਕਰਮਚਾਰੀ ਯੂਨੀਅਨ ਦੇ ਥਾਣਾ ਥਾਣੇ ਮੂਹਰੇ ਰੋਹ ਭਰਪੂਰ ਧਰਨਾ ਦਿੱਤਾ ਗਿਆ।
ਇਸ ਮੌਕੇ ਸਫਾਈ ਕਰਮਚਾਰੀ ਯੂਨੀਅਨ ਬਾਘਾਪੁਰਾਣਾ ਵੱਲੋਂ ਪੁਲੀਸ ਸਟੇਸ਼ਨ ਬਾਘਾ ਪੁਰਾਣਾ ਅੱਗੇ ਕੁੂੜੇ ਦੀ ਟਰਾਲੀ ਸਮੇਤ ਧਰਨਾ ਲਗਾਇਆ ਗਿਆ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। “ਐਸ ਐਚ ਓ ਮੁਰਦਾਬਾਦ,ਪੰਜਾਬ ਪੁਲਿਸ ਮੁਰਦਾਬਾਦ” ਦੇ ਜੰਮ ਕੇ ਨਾਹਰੇ ਲਾਏ।
ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮਾਤਾਦੀਨ ਨੇ ਦੱਸਿਆ ਪਿਛਲੇ ਮਹੀਨੇ 28 ਫਰਵਰੀ ਨੂੰ ਲੜਕੀ ਲਾਪਤਾ ਹੋਣ ਦੀ ਇਤਲਾਹ ਦਿੱਤੀ ਗਈ ਸੀ ਜਿਸ ਦੀ ਉਮਰ ਲਗਭਗ 21 ਸਾਲ ਹੈ ਉਨ੍ਹਾਂ ਕਿਹਾ ਕਿ ਉਸ ਲੜਕੀ ਨੂੰ ਵਰਗਲਾ ਕੇ ਲਿਜਾਣ ਵਾਲਾ ਲੜਕਾ ਪਿੰਡ ਜਿਊਣ ਵਾਲਾ ਜ਼ਿਲ੍ਹਾ ਫਰੀਦਕੋਟ ਦਾ ਰਹਿਣ ਵਾਲਾ ਹੈ ਇਸ ਸੰਬੰਧੀ ਪੁਲਸ ਬਾਘਾਪੁਰਾਣਾ ਵੱਲੋਂ ਥਾਣੇਦਾਰ ਸ਼ਿੰਦਰਪਾਲ ਕੌਰ ਨੂੰ ਦਰਖਾਸਤ ਮਾਰਕ ਹੋਈ ਜਿਸ ਵੱਲੋਂ ਤਫ਼ਤੀਸ਼ ਜਾਰੀ ਕੀਤੀ ਗਈ ਤਫਤੀਸ਼ ਦੌਰਾਨ ਲੜਕੇ ਦੇ ਪਰਿਵਾਰਕ ਮੈਂਬਰ ਮਾਂ ਅਤੇ ਲੜਕੇ ਨਾਲ ਫੋਨ ‘ਤੇ ਗੱਲਬਾਤ ਤਫਤੀਸ਼ੀ ਅਫ਼ਸਰ ਵੱਲੋਂ ਕੀਤੀ ਗਈ ਅਤੇ ਲੜਕੀ ਪਰਿਵਾਰ ਵੱਲੋਂ ਕੋਈ ਵੀ ਢੁਕਵਾਂ ਜੁਆਬ ਨਾ ਮਿਲਣ ਦੀ ਸੂਰਤ ਵਿੱਚ ਪਰਿਵਾਰਕ ਮੈਂਬਰ ਮਾਂ ਅਤੇ ਉਸ ਲੜਕੇ ਨੂੰ ਖੁੱਲ੍ਹਾ ਛੱਡ ਦਿੱਤਾ ਗਿਆ। ਬਿਨਾਂ ਲੜਕੀ ਤੋਂ ਜਾਣੇ ਉਹ ਕਿਸ ਹਾਲਤ ਵਿਚ ਹੈ ਲੜਕੀ ਦਾ ਪਿਤਾ ਜੋ ਕਿ ਸਫਾਈ ਕਰਮਚਾਰੀ ਹੈ ਉਸ ਵੱਲੋਂ ਇਹ ਕਿਹਾ ਜਾ ਰਿਹਾ ਹੈ ਜਾਂ ਤਾਂ ਲੜਕੀ ਨੂੰ ਮਾਰ ਦਿੱਤਾ ਗਿਆ ਹੈ ਜਾਂ ਲੜਕੀ ਨੂੰ ਕਿਡਨੈਪ ਕਰਕੇ ਕਿਤੇ ਛੁਪਾ ਕੇ ਰੱਖਣ ਦਾ ਇਲਜ਼ਾਮ ਲਾਉਂਦੇ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਮੌਕੇ ਥਾਣਾ ਮੁਖੀ ਕੁਲਵਿੰਦਰ ਸਿੰਘ ਨੇ ਧਰਨਾਕਾਰੀਆਂ ਨੂੰ ਵਿਸਵਾਸ਼ ਦੁਵਾਇਆ ਕਿ ਜਲਦੀ ਤੋਂ ਜਲਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਜਿਸ ਕਰਕੇ ਥਾਣਾ ਮੁਖੀ ਦੇ ਕਾਰਵਾਈ ਦਾ ਵਿਸ਼ਵਾਸ਼ ਦੁਵਾਉਣ ‘ਤੇ ਧਰਨਾਕਾਰੀਆਂ ਨੇ ਧਰਨਾ ਚੁੱਕ ਲਿਆ।
Author: Gurbhej Singh Anandpuri
ਮੁੱਖ ਸੰਪਾਦਕ