ਲਾਹੌਰ ਗਿਆ ,
ਨਨਕਾਣਾ ਛੱਡਿਆ ,
ਹੁਣ ਚੰਡੀਗੜ੍ਹ ਦੱਬ ਕੇ ਬਹਿ ਗਿਆ,
ਝੋਲੀ ਤੇਰੀ ਵਿੱਚ ਸਿੱਖਾ ,
ਨਿੱਕਾ ਟੁੱਕੜਾ ਪੰਜਾਬ ਦਾ ਰਹਿ ਗਿਆ ।
ਗੁਰਮੁਖੀ ਗਈ ,
ਉਰਦੂ ਗਈ ,
ਖਤਰਾ ਪੰਜਾਬੀ ਦੇ ਸਿਰ ਤੇ ਬਹਿ ਗਿਆ ,
ਝੋਲੀ ਤੇਰੀ ਵਿੱਚ ਸਿੱਖਾ,
ਬੋਲੀ ਦਾ ਇਤਹਾਸ ਬਣ ਕੇ ਰਹਿ ਗਿਆ ।
ਹਿਮਾਚਲ ਕੱਢਿਆ ,
ਹਰਿਆਣਾ ਕੱਢਿਆ,
ਰਾਜਸਥਾਨ ਵੀ ਕੱਢ ਕੇ ਲੈ ਗਿਆ,
ਪੰਜਾਬ ਤੇਰੇ ਤੇ ਸਿੱਖਾ ਸੈਂਟਰ ਕਬਜਾ ਕਰਕੇ ਬਹਿ ਗਿਆ ।
ਤਿਲ ਵੀ ਗਏ ,
ਅਲਸੀ ਵੀ ਗਈ,
ਹੁਣ ਕਮਾਦ ਵੀ ਭੋਰਾ ਰਹਿ ਗਿਆ,
ਖੇਤੀ ਤੇਰੀ ਨੂੰ ਜੱਟਾ ਝੋਨਾ ਭਾਰੀ ਪੈ ਗਿਆ ।
ਬੋਹੜ ਕਿੱਕਰ ਵੀ ਗਏ ,
ਨਿੰਮ ਤੂਤ ਵੀ ਗਏ ,
ਹੁਣ ਧਰੇਕਾਂ ਦਾ ਵੇਲਾ ਆ ਗਿਆ ,
ਕੁਦਰਤ ਤੇਰੀ ਨੂੰ ਰੱਬਾ ਇਨਸਾਨੀ AC ਲ਼ੈ ਗਿਆ ।
ਦੁੱਧ ਦਹੀਂ ਵੀ ਗਏ ,
ਮੱਖਣ ਲੱਸੀ ਵੀ ਗਏ,
ਦੇਸੀ ਘਿਓ ਵੀ ਯਾਦਾਂ ਵਿੱਚ ਰਹਿ ਗਿਆ ,
ਸਿਹਤ ਤੇਰੀ ਨੂੰ “ਸਰਦਾਰਾ” ਦਾਰੂ ਚਿੱਟਾ ਦੱਬ ਕੇ ਬਹਿ ਗਿਆ।
ਪਹਿਲਾਂ ਸੱਤ ਸ੍ਰੀ ਅਕਾਲ ਨੂੰ ਹੈਲੋ ਵਿੱਚ ਢਾਲਿਆ,
ਫੇਰ ਅਸੀਂ ਪੱਗ ਨੂੰ ਟਰਬਨ ਬਣਾ ਲਿਆ।
ਚਿੜੀ ਨਹੀਂ ਬੇਟਾ ਸਪੈਰੋ ਬੋਲਿਆ ਕਰ,
ਤੀਰ ਦੇ ਨਿਸ਼ਾਨ ਨੂੰ ਐਰੋ ਬੋਲਿਆ ਕਰ।
ਬਸਤਾ ਨੀ ਕਹਿਣਾ ਇਹ ਬੈਗ ਹੁੰਦਾ ਏ,
ਟੇਡਾ ਮੇਡਾ ਇੰਗਲਿਸ਼ ਚ ਜ਼ਿਗਜ਼ੈਗ ਹੁੰਦਾ ਏ।
ਜਹਾਜ਼ ਨੂੰ ਪਲੇਨ ਕਹਿਣਾ ਰੇਲ ਨੂੰ ਟ੍ਰੇਨ ਕਹਿਣਾ,
ਹਾਸੇ ਨੂੰ ਸਮਾਇਲ ਤੇ ਦਿਮਾਗ਼ ਨੂੰ ਬ੍ਰੇਨ ਕਹਿਣਾ।
ਅੱਖਾਂ ਹੋਈਆਂ ਆਇਜ਼ ਤੇ ਨੱਕ ਹੁਣ ਨੋਜ਼ ਹੋਇਆ,
ਕੁਲਫ਼ੀ ਆਇਸ-ਕਰੀਮ ਤੇ ਗੁਲਾਬ ਰੈਡ ਰੋਜ਼ ਹੋਇਆ।
ਫੁਟਾ ਸਕੇਲ ਹੋਇਆ ਤੇ ਪ੍ਰਕਾਰ ਕੰਪਾਸ ਬਈ,
ਅਜੇ ਵੀ ਪੰਜਾਬੀ ਨੂੰ ਬਚਾਉਣ ਦੀ ਹੈ ਆਸ ਬਈ।
ਸ਼ਾਰਪਨਰ ਬਣ ਗਏ ਜਿਹੜੇ ਸੀ ਪੈਂਨਸਲ-ਤਰਾਸ਼ ਬਈ।
ਰਾਇਟ ਤੇ ਲੈਫਟ ਹੋ ਗਏ ਸੱਜੇ ਅਤੇ ਖੱਬੇ ਜੀ,
ਬਣ ਗਏ ਜਮੈਟਰੀ ਡਰਾਇੰਗ ਵਾਲੇ ਡੱਬੇ ਜੀ।
ਬੱਚੇ ਵੀ ਪੰਜਾਬੀ ਵਾਲਾ ਬੋਝ ਨੀ ਸਹਾਰਦੇ,
ਭਾਸ਼ਾ ਨੂੰ ਬਗਾਨੇ ਨਹੀਂ ਆਪਣੇ ਹੀ ਮਾਰਦੇ।
ਜੇ ਬੱਚਾ ਬੋਲੇ ਪੰਜਾਬੀ ਤਾਂ ਸਾਡੀ ਸ਼ਾਨ ਘੱਟਦੀ,
ਉਂਝ ਪੰਜਾਬੀ ਨੂੰ ਏ ਖਤਰਾ ਤੇ ਸਾਡੀ ਜਾਨ ਘੱਟਦੀ।
ਉਂਝ ਪੰਜਾਬੀ ਨੂੰ ਏ ਖਤਰਾ ਤੇ ਸਾਡੀ ਜਾਨ ਘੱਟਦੀ।
Author: Gurbhej Singh Anandpuri
ਮੁੱਖ ਸੰਪਾਦਕ