114 Views
ਸ਼ਾਹਪੁਰ ਕੰਢੀ 15 ਮਾਰਚ ( ਸੁਖਵਿੰਦਰ ਜੰਡੀਰ ) ਰਣਜੀਤ ਸਾਗਰ ਡੈਮ ਦੇ ਮੁੱਖ ਇੰਜੀਨੀਅਰ ਸ਼੍ਰ ਸ਼ੇਰ ਸਿੰਘ ਜੀ ਦੇ ਨਾਲ, ਵਿਕਰਾਂਤ ਅਨੰਦ ਐਸੀ ਸਾਹਿਬ, ਸ੍ਰੀ ਪ੍ਰੇਮ ਸਾਗਰ ਐਕਸੀਅਨ ਸਾਹਿਬ, ਲਖਵਿੰਦਰ ਸਿੰਘ ਐਕਸੀਅਨ ਸਾਹਿਬ, ਹਰਭਜਨ ਸਿੰਘ ਸੈਣੀ ਐਸ ਡੀ ਓ ਸਾਹਿਬ, ਰਾਜੇਸ਼ ਬੱਗਾ ਐੱਸ ਡੀ ਓ ਸਾਹਿਬ,ਜਗਮੀਤ ਸਿੰਘ ਜੇਈ ਸਾਹਿਬ, ਅਤੇ ਸ੍ਰੀ ਪਾਰਸ ਵਲੋਂ ਅੱਜ ਰਣਜੀਤ ਸਾਗਰ ਡੈਮ ਵਰਕਸ਼ਾਪ ਦੀ ਟਰਾਂਸਪੋਰਟ ਵਿੱਚ ਪੰਜਾਬ ਸਰਕਾਰ ਵੱਲੋਂ ਭੇਜੇ ਤੋਹਫ਼ੇ ਦੋ ਨਵੇਂ ਟਰੈਕਟਰਾਂ ਦਾ ਉਦਘਾਟਨ ਕੀਤਾ ਗਿਆ, ਮੌਕੇ ਤੇ ਅਧਿਕਾਰੀ ਸਾਹਿਬਾਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ, ਪੰਜਾਬ ਸਰਕਾਰ ਵੱਲੋਂ ਰਣਜੀਤ ਸਾਗਰ ਡੈਮ ਟਾਊਨ ਸਿੱਪ ਦੀ ਪੁਰਾਣੀ ਮਸ਼ੀਨਰੀ ਕਾਫੀ ਬਿਰਧ ਹੋ ਚੁੱਕੀ ਹੈ, ਅਤੇ ਕੰਮ-ਕਾਜ ਵਿੱਚ ਪ੍ਰੋਬਲਮ ਆ ਰਹੀ ਸੀ, ਅਤੇ ਹੁਣ ਨਵੀਂ ਮਸ਼ੀਨਰੀ ਆਵਣ ਦੇ ਨਾਲ ਹੋਰ ਵੀ ਕੰਮਾਂ ਦੀ ਰਫਤਾਰ ਤੇਜ਼ ਹੋਵੇਗੀ ਇਸ ਮੌਕੇ ਤੇ ਹੋਰ ਵਰਕਰ ਵੀ ਹਾਜ਼ਰ ਸਨ
Author: Gurbhej Singh Anandpuri
ਮੁੱਖ ਸੰਪਾਦਕ