ਸ਼ਾਹਪੁਰ ਕੰਢੀ 15 ਮਾਰਚ (ਸੁਖਵਿੰਦਰ ਜੰਡੀਰ) ਰਣਜੀਤ ਸਾਗਰ ਡੈਮ ਟਾਊਨ ਸ਼ਿਪ ਮਲਾਜਮਾ ਵੱਲੋਂ ਜੁਗਿਆਲ ਏਰੀਏ ਵਿਚ ਸਰਕਾਰੀ ਦੀਵਾਰਾਂ ਅਤੇ ਖੰਭਿਆਂ ਤੇ ਲੱਗੇ ਹੋਏ ਬੋਰਡ ਉਤਾਰੇ ਗਏ।ਇਸ ਮੌਕੇ ਤੇ ਡਿਊਟੀ ਕਰ ਰਹੇ ਬਲਦੇਵ ਸਿੰਘ ਬਾਜਵਾ ਜੇਈ, ਅਸ਼ਵਨੀ ਸੈਣੀ ਸੀਨੀਅਰ ਸੁਪਰਅਡੈਟ, ਮਨਪ੍ਰੀਤ ਸਿੰਘ ਐਸ ਡੀ ਸੀ ਐਡਮਨ ਬਲਾਕ,ਅਮਰਜੀਤ ਸਿੰਘ ਜੰਡੀਰ ਫੋਰਮੈਨ ਸਪੈਸ਼ਲ,ਬਲਜਿੰਦਰ ਸਿੰਘ ਟੀਟੂ ,ਦੇਵੀ ਸਿੰਘ, ਦਿਲਾਵਰ ਸਿੰਘ ਆਦਿ ਨੇ ਦੱਸਿਆ ਕਿ ਪ੍ਰੇਮ ਸਾਗਰ ਐਕਸੀਅਨ ਸਾਹਿਬ ਅਤੇ ਤਨਵੀਰ ਅਹਿਮਦ ਐੱਸਡੀਓ ਸਾਹਿਬ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸਾਰੇ ਏਰੀਏ ਵਿਚ ਸਾਫ ਸਫਾਈ , ਰਪੇਅਰ ਹੋਰ ਵੀ ਕਾਫ਼ੀ ਕੰਮਕਾਜ ਜ਼ੋਰਾਂ ਤੇ ਚਲ ਰਹੇ ਹਨ ।ਸਰਕਾਰੀ ਦੀਵਾਰਾਂ ਅਤੇ ਖੰਭਿਆਂ ਤੇ ਜੋ ਵੀ ਬੋਰਡ ਲੱਗੇ ਹੋਏ ਹਨ ,ਉਨ੍ਹਾਂ ਨੂੰ ਉਤਾਰਿਆ ਗਿਆ ਹੈ।ਇਸ ਮੌਕੇ ਤੇ ਆਦਿ ਮੁਲਾਜ਼ਮ ਹਾਜ਼ਰ ਸਨ