ਭੋਗਪੁਰ 24 ਮਾਰਚ (ਸੁਖਵਿੰਦਰ ਜੰਡੀਰ)
ਗੁਰਵਿੰਦਰ ਸਿੰਘ ਖਾਲਸਾ ਪਿੰਡ ਬਜਾਜ ਉਨਾਂ ਦੇ ਤਾਇਆ ਮਹਿੰਦਰ ਸਿੰਘ ਜੋ ਕਿ ਪਿਛਲੇ ਦਿਨੀਂ ਆਪਣੇ ਸੁਆਸਾਂ ਦੀ ਪੂੰਜੀ ਨੂੰ ਪੂਰਾ ਕਰਦੇ ਹੋਏ ਸਭ ਨੂੰ ਵਿਛੋੜਾ ਦੇ ਗਏ ਸਨ ਅੱਜ ਉਹਨਾਂ ਦੀ ਅੰਤਮ ਅਰਦਾਸ ਤੇ ਭਾਈ ਬਲਦੇਵ ਸਿੰਘ ਜੀ ਵਡਾਲਾ ਹਜੂਰੀ ਰਾਗੀ ਜੀ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਪ੍ਰਭੂ ਚਰਨਾਂ ਨਾਲ ਜੋੜਨਾ ਕੀਤਾ,ਗ੍ਰੰਥੀ ਸਾਹਿਬ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਗਈ।
ਇਸ ਮੌਕੇ ਤੇ ਭਾਈ ਬਲਦੇਵ ਸਿੰਘ ਵਡਾਲਾ ਜੀ ਨੇ ਕਿਹਾ ਪੰਜਾਬ ਦੀਆਂ ਸੰਗਤਾਂ ਨੇ ਆਪਣਾ ਵੋਟਾਂ ਵਿਚ ਯੋਗਦਾਨ ਦੇ ਕੇ ਆਪਣਾ ਫਰਜ਼ ਪੂਰਾ ਕੀਤਾ ਹੈ ਉਨ੍ਹਾਂ ਕਿਹਾ ਸਚਾਈ ਦੀ ਹਮੇਸ਼ਾਂ ਜਿੱਤ ਹੁੰਦੀ ਹੈ ਉਤੇ ਜਿੱਤ ਹੁੰਦੀ ਰਹੇਗੀ, ਭਾਈ ਬਡਾਲਾ ਜੀ ਨੇ ਕਿਹਾ 14 ਅਪ੍ਰੈਲ ‘ਇਕ ਵਿਸਾਖ’ ਨੂੰ ਸ੍ਰੀ ਦਮਦਮਾ ਸਾਹਿਬ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ।ਇਸ ਮੌਕੇ ‘ਤੇ ਪੁੱਜੇ ਆਦਮੀ ਪਾਰਟੀ ਦੇ ਗੁਰਵਿੰਦਰ ਸਿੰਘ ਜੁਆਇੰਟ ਸੈਕਟਰੀ ਪੰਜਾਬ, ਸੁਖਵਿੰਦਰ ਜੰਡੀਰ ਸ਼ਹਿਰੀ ਪ੍ਰਧਾਨ ਭੋਗਪੁਰ ਆਪ, ਮਹਿਤਾਬ ਸਿੰਘ ਖਹਿਰਾ, ਕੁਲਦੀਪ ਸਿੰਘ ਕੰਗ ਆਦਿ ਹਾਜ਼ਰ ਸਨ।