ਭੋਗਪੁਰ 30 ਮਾਰਚ ( ਸੁਖਵਿੰਦਰ ਜੰਡੀਰ ) ਆਮ ਆਦਮੀ ਪਾਰਟੀ ਜ਼ਿਲਾ ਜਲੰਧਰ ਉਮੀਦਵਾਰ ਅਤੇ ਹੋਰ ਆਗੂਆਂ ਦੀ ਜਲੰਧਰ ਦੇ ਸਰਕਟ ਹਾਊਸ ਵਿਚ ਖਾਸ ਮੀਟਿੰਗ ਹੋਈ, ਜਿਸ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਕੁਲਦੀਪ ਸਿੰਘ ਧਾਰੀਵਾਲ ਪੰਚਾਇਤ ਮਨਿਸਟਰ ਪੰਜਾਬ, ਮੀਟਿੰਗ ਵਿੱਚ ਪੰਜਾਬ ਦੇ ਵਿਕਾਸ ਸੰਬੰਧੀ ਕਾਫੀ ਚਰਚਾ ਕੀਤੀ ਗਈ, ਸਾਰੇ ਹੀ ਵਿਧਾਇਕ ਸਹਿਬਾਨਾਂ ਨੂੰ ਜਿੰਮੇਵਾਰੀਆਂ ਸਬੰਧੀ ਪ੍ਰੇਰਿਆ ਗਿਆ, ਪਹਿਲ ਦੇ ਅਧਾਰ ਤੇ ਪੰਜਾਬ ਵਿੱਚ ਭ੍ਰਿਸ਼ਟਾਚਾਰ ਖਤਮ ਕਰਨ ਦੀ ਗੱਲ ਕੀਤੀ ਗਈ, ਸਾਰੇ ਹੀ ਵਿਧਾਇਕ, ਆਪ ਆਗੂ,ਪੰਚਾਇਤ ਅਫਸੀਰ, ਬੀ.ਡੀ.ਓ ਆਦਿ ਅਫ਼ੀਸਰ ਮੀਟਿੰਗ ਵਿਚ ਸ਼ਾਮਲ ਹੋਏ, ਕਿਹਾ ਗਿਆ ਕਿ ਕੋਈ ਵੀ ਵਿਧਾਇਕ ਜਾਂ ਆਪ ਦਾ ਆਗੂ ਭ੍ਰਿਸ਼ਟਾਚਾਰ ਮੁੱਦੇ ਦੇ ਸਬੰਧ ਵਿੱਚ ਕਿਸੇ ਦੀ ਸਪਾਰਸ਼ ਨਹੀਂ ਕਰੇਗਾ, ਉਨ੍ਹਾਂ ਕਿਹਾ ਕੋਈ ਵੀ ਹੋਵੇ,ਮੰਤਰੀ ਸਾਹਿਬ ਨੇ ਕਿਹਾ ਚਾਹੇ ਮੈਂ ਹੀ ਕਿਉਂ ਨਾ ਹੋਵਾਂ , ਮੁੱਖ ਮੰਤਰੀ ਪੰਜਾਬ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ, ਉਨ੍ਹਾਂ ਦੱਸਿਆ ਕਿ ਜਲੰਧਰ ਜ਼ਿਲ੍ਹੇ ਵਿੱਚ ਸਰਕਾਰੀ ਪ੍ਰੋਪਟੀ ਤੇ 1000 ਏਕੜ ਤੋਂ ਉੱਪਰ ਨਜ਼ਾਇਜ਼ ਕਬਜ਼ੇ ਹਨ, ਉਹਨਾ ਕਿਹਾ ਪੰਜਾਬ ਦੇ ਵਿੱਚ ਬਹੁਤ ਕੁਝ ਕਰਨਾ ਹੈ ਲੋਕਾਂ ਦੇ ਨਾਲ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਕਰਨਾ ਹੈ, ਪੰਜਾਬ ਦੇ ਵਿਕਾਸ ਸਬੰਧੀ ਕਾਫੀ ਚਰਚਾ ਕੀਤੀ ਗਈ ਇਸ ਮੌਕੇ ਤੇ ਰਮਨੀਕ ਸਿੰਘ ਰੰਧਾਵਾ ਸੀਨੀਅਰ ਆਗੂ ਆਮ ਆਦਮੀ ਪਾਰਟੀ, ਗੁਰਵਿੰਦਰ ਸਿੰਘ ਜੁਆਇੰਟ ਸੈਕਟਰੀ ਪੰਜਾਬ, ਡਾ ਰਵਜੋਤ ਵਿਧਾਇਕ, ਜਸਵੀਰ ਸਿੰਘ ਰਾਜਾ ਵਿਧਾਇਕ, ਬਲਕਾਰ ਸਿੰਘ ਵਿਧਾਇਕ, ਇੰਦਰਜੀਤ ਕੌਰ ਮਾਨ, ਰਾਜਵਿੰਦਰ ਕੌਰ ਪੰਜਾਬ ਪ੍ਰਧਾਨ ਮਹਿਲਾ ਵਿੰਗ, ਸੁਖਵਿੰਦਰ ਜੰਡੀਰ ਸ਼ਹਿਰੀ ਪ੍ਰਧਾਨ ਭੋਗਪੁਰ, ਰਮਨ ਅਰੋੜਾ, ਸੁਭਾਸ਼ ਸ਼ਰਮਾ ਜਵੈਟ ਸਕੈਟਰੀ ਆਦਿ ਆਗੂ ਹਾਜਰ ਸਨ
Author: Gurbhej Singh Anandpuri
ਮੁੱਖ ਸੰਪਾਦਕ