35 Views
ਭੋਗਪੁਰ 30 ਮਾਰਚ ( ਸੁਖਵਿੰਦਰ ਜੰਡੀਰ ) ਭੋਗਪੁਰ ਦਾ ਆਦਮਪੁਰ ਚੌਕ ਖੂਨੀ ਚੋਕ ਬਣ ਕੇ ਰਹਿ ਗਿਆ ਹੈ, ਨਿੱਤ ਹੋ ਰਹੇ ਹਾਦਸੇ ਡਰ ਦਾ ਮਾਹੌਲ ਬਣ ਚੁੱਕਾ ਹੈ ਬਹੁਤ ਵਾਰ ਲੋਕਾਂ ਵਲੋਂ ਮੰਗ ਰੱਖੀ ਗਈ ਹੈ, ਕਿ ਆਦਮਪੁਰ ਚੋਕ ਵਿੱਚ ਗੋਲ ਚੌਕ ਬਣਾਇਆ ਜਾਵੇ ਲਾਲ ਬੱਤੀਆਂ ਲਗਾਈਆਂ ਜਾਣ, ਪਰ ਪ੍ਰਸ਼ਾਸ਼ਨ ਨੇ ਕਦੇ ਵੀ ਧਿਆਨ ਨਹੀ ਦਿੱਤਾ ਅੱਜ ਫਿਰ ਭਿਆਨਕ ਹਾਦਸਾ ਹੋਇਆ ਸੂਚਨਾ ਅਨੁਸਾਰ ਟਰੱਕ ਅਤੇ ਟਰਾਲੀ ਜੋ ਕਿ ਪਠਾਨਕੋਟ ਵਲ ਤੋਂ ਆ ਰਹੇ ਸਨ ਅਤੇ ਟਰੱਕ ਦੇ ਅੱਗੇ ਟਰੈਕਟਰ ਟਰਾਲੀ, ਆਦਮਪੁਰ ਚੌਕ ਚੋਂ ਦੂਸਰੇ ਪਾਸੇ ਨੂੰ ਜਾਣ ਲੱਗਾ ਤਾਂ ਪਿਛੋਂ ਆ ਰਿਹਾ ਟਰੱਕ ਏਨੀ ਜ਼ੋਰ ਦੀ ਟਰਾਲੀ ਵਿੱਚ ਬੱਜਿਆ, ਟਰੈਕਟਰ ਦੇ ਵੱਖ-ਵੱਖ ਹਿੱਸੇ ਹੋ ਗਏ, ਆਮ ਆਦਮੀ ਪਾਰਟੀ ਦੇ ਜੁਆਇੰਟ ਸਕੈਟਰੀ ਪੰਜਾਬ ਗੁਰਵਿੰਦਰ ਸਿੰਘ ਸੱਗਰਾਵਾਲੀ ਨੇ ਪ੍ਰਸ਼ਾਸਨ ਨੂੰ ਬੇਨਤੀ ਕਰਦਿਆਂ ਕਿਹਾ ਕਿ ਆਦਮਪੁਰ ਚੌਂਕ ਵਿੱਚ ਗੋਲ ਚੌਕ ਬਣਾਇਆ ਜਾਵੇ ਅਤੇ ਲਾਲ ਬੱਤੀਆਂ ਲਗਾਈਆਂ ਜਾਣ
Author: Gurbhej Singh Anandpuri
ਮੁੱਖ ਸੰਪਾਦਕ