ਭੋਗਪੁਰ 27 ਅਪ੍ਰੈਲ ( ਸੁਖਵਿੰਦਰ ਜੰਡੀਰ ) ਇਥੇ ਜਲੰਧਰ ਦੇ ਨਾਲ ਲਗਦੇ ਭੋਗਪੁਰ ਇਲਾਕੇ ਚ ਗਿਆਰਾਂ ਸੌਂ ਏਕੜ ਕਣਕ ਦਾ ਨਾੜ ,ਕਣਕ ,ਕਮਾਦ ਅਤੇ ਹੋਰ ਫਸਲਾਂ ਸੜ ਕੇ ਸਵਾਹ ਹੋ ਗਈਆਂ |ਪ੍ਰਾਪਤ ਜਾਣਕਾਰੀ ਅਨੁਸਾਰ ਜਿਲਾ ਕਪੂਰਥਲਾ ਦੇ ਪਿੰਡ ਲੰਮੇ ਭਟਨੂਰਾ ਕਲਾ ਅਤੇ ਜੈਦ ਤੋਂ ਅੱਗ ਸ਼ੁਰੂ ਹੋਈ, ਜਿਲਾ ਜਲੰਧਰ ਦੇ ਪਿੰਡ ਭਟਨੂਰਾ ਖੁਰਦ ,ਸਗਰਾਵਾਲੀ ਦੇ ਖੇਤਾਂ ਵਿਚ ਕਣਕ ਦਾ ਨਾੜ ,ਕਣਕ ਅਤੇ ਖੜਾ ਗੰਨਾ ਸਾੜ ਕੇ ਭੋਗਪੁਰ ,ਭੁਲੱਥ ਤੋਂ ਪਿੰਡ ਚਾਹੜ੍ਹਕੇ,ਲੜੋਈ ਅਤੇ ਲੁਹਾਰਾ ਦੇ ਖੇਤਾਂ ਵਿਚ ਪਹੁੰਚ ਗਈ, ਜਿਸ ਨੇ ਖੇਤਾਂ ਚ ਖੂਬ ਤਬਾਹੀ ਮਚਾਈ| ਅੱਗ ਦੇ ਭਾਂਬੜ ਅਤੇ ਧੂੰਏ ਨੇ ਅਸਮਾਨ ਕਾਲਾ ਕਰ ਦਿੱਤਾ ਅਤੇ ਲੋਕਾ ਦਾ ਸਾਹ ਘੁਟਣ ਲਗਿਆ |
ਪਿੰਡ ਸਗਰਾਵਾਲੀ ਦੇ ਕਿਸਾਨ ਹੈਪੀ ਨੇ ਕਿਹਾ ਕਿ ਉਸ ਦੇ ਤਿੰਨ ਏਕੜ ਦੇ ਕਰੀਬ ਬੀਜ ਲਈ ਰੱਖਿਆ ਖੇਤ ਵਿਚ ਖੜਾ ਗੰਨਾ ਸੜ ਗਿਆ | ਇਸੇ ਪਿੰਡ ਕਿਸਾਨ ਕਾਲੇ ਨੇ ਕਿਹਾ ਕਿ ਉਸ ਦੀ ਢਾਈ ਏਕੜ ਦੇ ਕਰੀਬ ਕਣਕ ਸੜਨ ਕਰਕੇ ਉਹ ਆਰਥਿਕ ਤੋਰ ਤੇ ਤਬਾਹ ਹੋ ਗਿਆ | ਪਿੰਡ ਜੈਦ ਦੇ ਨੰਬਰਦਾਰ ਦਵਿੰਦਰ ਸਿੰਘ ਗਿੱਲ ਨੇ ਕਿਹਾ 99 ਪ੍ਰਤੀਸ਼ਤ ਕਣਕਾਂ ਕੰਬਾਈਨ ਨਾਲ ਕੱਟ ਲਈਆਂ ਗਈਆਂ ,ਸਨ ਜਿਸ ਕਰਕੇ ਕਿਸਾਨਾਂ ਦਾ ਬਹੁਤਾ ਨੁਕਸਾਨ ਨਹੀਂ ਹੋਇਆ ਪਰ ਕਿਸਾਨਾਂ ਨੇ ਆਪਣੇ ਪਸੂਆਂ ਲਈ ਚਾਰਾ ਕਣਕ ਦੇ ਨਾੜ ਤੋਂ ਬਣਾਉਣਾ ਹੈਂ| ਇਸ ਲਈ ਕਿਸਾਨਾਂ ਨੂੰ ਤੂੜੀ ਲਈ ਦੂਰ- ਦੂਰਾਡੇ ਜਾਣਾ ਪਵੇਗਾ | ਹੈਰਾਨੀ ਦੀ ਗੱਲ ਤਾ ਇਹ ਹੈਂ ਕਿ ਕਈ ਘੰਟੇ ਅੱਗ ਲਗਣ ਤੇ ਵੀ ਨਾ ਕੋਈ ਸਰਕਾਰੀ ਅਧਿਕਾਰੀ ਮੌਕੇ ਤੇ ਪਹੁੰਚਿਆ ਅਤੇ ਨਾ ਹੀ ਅੱਗ ਬੁਝਾਓਣ ਲਈi ਫਾਇਰਬ੍ਰਿਗੇਡ ਦੁਆਬਾ ਕਿਸਾਨ ਸੰਘਰਸ਼ ਕਮੇਟੀ ਦੇ ਬਲਵਿੰਦਰ ਸਿੰਘ ਮਲੀ ਨੰਗਲ ਨੇ ਸਰਕਾਰ ਤੋਂ ਮੰਗ ਕੀਤੀ ਹੈਂ ਕਿ ਕਿਸਾਨਾਂ ਦੇ ਹੋਏ ਨੁਕਸਾਨ ਦਾ ਮੁਆਵਜਾ ਦਿੱਤਾ ਜਾਵੇ ਅਤੇ ਅੱਗੇ ਤੋਂ ਹਰ ਬਲਾਕ ਵਿਚ ਦੋ ਤੋਂ ਚਾਰ ਫਾਇਰਬਗ੍ਰੇਡ ਗੱਡੀਆਂ ਦਾ ਪ੍ਰਬੰਧ ਕੀਤਾ ਜਾਵੇ |
ਕੀ ਕਹਿੰਦੇ ਹਨ ਨਾਇਬ ਤਹਿਸੀਲਦਾਰ
ਨਾਇਬ ਤਸੀਲਦਾਰ ਭੋਗਪੁਰ ਅਮਰਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਇਹ ਅੱਗ ਜ਼ਿਲ੍ਹਾ ਕਪੂਰਥਲਾ ਦੇ ਪਿੰਡਾਂ ਤੋਂ ਸ਼ੁਰੂ ਹੋਈ ਤੇ ਜਲੰਧਰ ਦੇ ਪਿੰਡਾ ਵਿੱਚ ਪਹੁੰਚ ਗਈ ਇਸ ਸਬੰਧੀ ਕਿਸੇ ਵੀ ਵਿਅਕਤੀ ਨੇ ਕਿਸੇ ਸਰਕਾਰੀ ਅਧਿਕਾਰੀ ਨੂੰ ਸੂਚਤ ਨਹੀਂ ਕੀਤਾ ਜਦੋਂ ਵੀ ਇਸ ਅੱਗ ਬਾਰੇ ਉਨ੍ਹਾਂ ਨੂੰ ਜਾਣਕਾਰੀ ਮਿਲੀ ਉਸ ਸਮੇਂ ਪਟਵਾਰੀ ਰਜਿੰਦਰ ਸਿੰਘ ਨੂੰ ਮੌਕੇ ਤੇ ਭੇਜ਼ਿਆ ਗਿਆ ਤਾਂ ਫਾਇਰ ਬਗਰੇਡ ਵੀ ਮੌਕੇ ਤੇ ਪਹੁੰਚਣ ਦੇ ਹੁਕਮ ਦਿੱਤੇ ਗਏ ਉਨ੍ਹਾਂ ਇਹ ਵੀ ਦੱਸਿਆ ਕਿ ਅੱਗ ਲੱਗਣ ਦੀ ਘਟਨਾ ਬਾਰੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉੱਚ ਅਧਿਕਾਰੀ ਜੋ ਦੇਸ਼ ਨਿਰਦੇਸ਼ ਦੇਣਗੇ ਕਿਸਾਨਾਂ ਦੇ ਨੁਕਸਾਨ ਬਾਰੇ ਕਾਰਵਾਈ ਕੀਤੀ ਜਾਵੇਗੀ