ਭੁਲੱਥ 27ਅਪ੍ਰੈਲ(ਕੰਵਰਪ੍ਰਤਾਪ ਸਿੰਘ)
ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਸੰਚਾਲਿਤ ਅਕਾਲ ਅਕੈਡਮੀ ਰਾਏਪੁਰ ਪੀਰ ਬਖਸ਼ ਵਾਲਾ ਵਿਖੇ ਅੱਜ ਇਨਵੈਸਟਰ ਸੈਰੇਮਨੀ ਕਰਵਾਈ ਗਈ। ਸੈਰੇਮਨੀ ਦੀ ਸ਼ੁਰੂਆਤ ਬੱਚਿਆਂ ਵੱਲੋਂ ਸ਼ਬਦ ‘ਦੇਹ ਸਿਵਾ ਬਰ ਮੋਹਿ’ ਨਾਲ ਕੀਤੀ ਗਈ। ਇਸ ਮੌਕੇ ਤੇ ਅਕੈਡਮੀ ਵੱਲੋਂ ਬ੍ਰਹਮਵੀਰ ਸਿੰਘ ਨੂੰ ਹੈੱਡ ਬੁਆਏ ਅਤੇ ਰਵਨੀਤ ਕੌਰ ਨੂੰ ਹੈੱਡ ਗਰਲ ਨਿਯੁਕਤ ਕੀਤਾ ਗਿਆ ਅਤੇ ਵੱਖ ਵੱਖ ਹਾਊਸ ਵਿੱਚੋ ਹਾਊਸ ਹੈੱਡ (ਅਧਿਆਪਕ), ਹਾਊਸ ਕੈਪਟਨ, ਵਾਇਸ ਕੈਪਟਨ, ਸਪੋਰਟਸ ਕੈਪਟਨ, ਕਲੱਬ ਸੈਕਟਰੀ, ਅਤੇ ਪ੍ਰੀਫੈਕਟ ਚੁਣੇ ਗਏ।
ਇਸਦੇ ਨਾਲ ਹੀ ਜਮਾਤ ਪਹਿਲੀ ਤੋਂ ਬਾਰ੍ਹਵੀਂ ਤੱਕ ਦੇ ਕਲਾਸ ਮੌਨੀਟਰ ਅਤੇ ਇੰਗਲਿਸ਼ ਗਰੁੱਪ ਲੀਡਰ ਵੀ ਚੁਣੇ ਗਏ।
ਇਸ ਮੌਕੇ ਤੇ ਅਕੈਡਮੀ ਦੇ ਪ੍ਰਿੰਸੀਪਲ ਸ੍ਰੀਮਤੀ ਕੁਲਵਿੰਦਰ ਕੌਰ ਜੀ ਵੱਲੋਂ ਅਕੈਡਮੀ ਦੇ ਹੈੱਡ ਕੋਆਰਡੀਨੇਟਰ ਮੈਡਮ ਹਰਜੀਤ ਕੌਰ ਧਾਲੀਵਾਲ ਅਤੇ ਹਰਜੀਤ ਕੌਰ ਘੁੰਮਣ ਨੂੰ ਬੈਚ ਦੇ ਕੇ ਸਨਮਾਨਿਤ ਕੀਤਾ ਗਿਆ। ਇਸਦੇ ਨਾਲ ਹੀ ਉਹਨਾਂ ਨੇ ਪੰਜਾਬੀ,ਹਿੰਦੀ, ਅੰਗਰੇਜ਼ੀ, ਸਾਇੰਸ, ਸੋਸ਼ਲ ਸਾਇੰਸ ਅਤੇ ਮੈਥ ਵਿਸ਼ਿਆਂ ਦੇ ਹੈੱਡ ਅਧਿਆਪਕਾਂ ਅਤੇ ਹੋਰ ਅਹੁਦਿਆਂ ਜਿਵੇਂ ਐਕਟੀਵਿਟੀ ਇੰਚਾਰਜ, ਐਗਜ਼ਾਮ ਇੰਚਾਰਜ, ਧਾਰਮਿਕ ਸਿੱਖਿਆ ਇੰਚਾਰਜ, ਅਨੁਸ਼ਾਸਨ ਇੰਚਾਰਜ ਅਤੇ ਰਿਸੈਸ਼ਨਿਸਟ ਨੂੰ ਵੀ ਬੈਚ ਦੇ ਕੇ ਸਨਮਾਨਿਆ। ਇਸ ਉਪਰੰਤ ਪ੍ਰਿੰਸੀਪਲ ਮੈਡਮ ਨੇ ਬੈਚ ਨਾਲ ਸਨਮਾਨਿਤ ਕੀਤੇ ਬੱਚਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਆਪਣੇ ਕਰਤੱਵਾਂ ਪ੍ਰਤੀ ਜ਼ਿੰਮੇਵਾਰ ਰਹਿਣ ਲਈ ਕਿਹਾ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਅਕੈਡਮੀ ਵਿੱਚ ਬੱਚਿਆਂ ਦੀ ਲੀਡਰਸ਼ਿਪ ਕੁਆਲਿਟੀ ਨੂੰ ਪ੍ਰਫੁਲਿਤ ਹੋਣ ਦਾ ਵਿਸੇਸ਼ ਮੌਕਾ ਦਿੱਤਾ ਜਾਂਦਾ ਹੈ ਤਾਂ ਜੋ ਉਹ ਆਪਣੇ ਆਉਣ ਵਾਲੇ ਸਮੇਂ ਵਿਚਲੀਆਂ ਜਿੰਮੇਵਾਰੀਆਂ ਲਈ ਹੁਣ ਤੋਂ ਹੀ ਤਿਆਰ ਹੋ ਸਕਣ।
Author: Gurbhej Singh Anandpuri
ਮੁੱਖ ਸੰਪਾਦਕ