ਸ਼ਾਹਪੁਰ ਕੰਡੀ 27 ਅਪ੍ਰੈਲ ( ਸੁਖਵਿੰਦਰ ਜੰਡੀਰ ) ਆਮ ਆਦਮੀ ਪਾਰਟੀ ਹਲਕਾ ਇੰਚਾਰਜ ਅਮਿਤ ਮੰਟੂ ਵੱਲੋਂ ਮੁੱਖ ਇੰਜੀਨੀਅਰ ਡੈਮਜ ਜਲ ਸਰੋਤ ਵਿਭਾਗ ਸ਼ਾਹਪੁਰ ਕੰਡੀ ਟਾਊਨਸਿੱਪ ਜਿਲਾ ਪਠਾਨਕੋਟ ਨੂੰ ਲਿਖਤੀ -ਪੱਤਰ ਭੇਜਿਆ ਗਿਆ ਸੀ, ਸਰਕਾਰੀ ਮਾਡਲ ਸਕੂਲ ਆਰ ਐਸ ਡੀ ਵਿਖੇ ਲੋੜੀਦੇ ਅਧਿਆਪਕ, ਮਾਸਟਰ, ਲੈਕਚਰਾਰ, ਅਤੇ ਨਾਨ ਟੀਚਿੰਗ ਸਬੰਧੀ, ਹਵਾਲਾ ਪ੍ਰਿਸੀਪਲ ਮ ਮ ਸ ਆਰ ਐਸ ਡੀ ਸ਼ਾਹਪੁਰ ਕੰਢੀ ਟਾਊਨ ਸਿੱਪ ਨੂੰ ਭੇਜਿਆ ਪੱਤਰ ਨੰਬਰ 4715 ਮਿੱਤੀ -4-4 2022 ਨਾਲ ਲੱਥੀ – ਹਲਕਾ ਇੰਚਾਰਜ ਅਮਿਤ ਮੰਟੂ ਨੇ ਕਿਹਾ ਕੀ ਉਨ੍ਹਾਂ ਦੇ ਹਲਕਾ ਸੁਜਾਨਪੁਰ ਦੇ ਰਣਜੀਤ ਸਾਗਰ ਡੈਮ ਸ਼ਾਹਪੁਰ ਕੰਢੀ ਏਰੀਏ ਦੇ ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਹੋਣ ਕਰਕੇ ਬੱਚਿਆਂ ਦੀ ਪੜ੍ਹਾਈ ਅਤੇ ਭਵਿੱਖ ਤੇ ਅਸਰ ਪੈ ਰਿਹਾ ਹੈ, ਉਨ੍ਹਾਂ ਕਿਹਾ ਇਹ ਸਕੂਲ ਆਪ ਜੀ ਦੇ ਪ੍ਰਸ਼ਾਸਨ ਅਧੀਨ ਬਹੁਤ ਵਧੀਆ ਢੰਗ ਨਾਲ ਚੱਲ ਰਹੇ ਹਨ ਜਿਸ ਦਾ ਮੁਲਾਜ਼ਮ ਵਰਗ, ਕਮਜ਼ੋਰ ਵਰਗ ਅਤੇ ਸਮਾਜ ਦੇ ਬਾਕੀ ਹਿੱਸੇ ਦਾਰ ਵੀ ਆਪਣੇ ਬੱਚਿਆਂ ਦਾ ਇਹਨਾਂ ਸਕੂਲਾਂ ਵਿੱਚ ਦਾਖਲਾ ਕਰਵਾ ਕੇ ਲਾਭ ਲੈ ਰਹੇ ਹਨ, ਮੰਟੂ ਨੇ ਕਿਹਾ ਕੇ ਬਹੁਤ ਸਾਰੇ ਅਧਿਆਪਕਾਂ ਨੂੰ ਅਧੀਨ ਪੈਂਦੇ ਬਦਲੀ ਡੈਪੂਟੇਸ਼ਨ ਤੇ ਤੈਨਾਤੀ ਲਈ ਸਕੂਲ ਸਿੱਖਿਆ ਵਿਭਾਗ ਪੰਜਾਬ ਮੋਹਾਲੀ ਨੂੰ ਭੇਜੇ ਹੋਏ ਹਨ,ਅਤੇ ਇਸ ਸਬੰਧੀ ਆਪ ਜੀ ਨੂੰ ਲਿਖਤੀ ਰੂਪ ਵਿੱਚ ਭੇਜਿਆ ਗਿਆ ਹੈ, ਅਤੇ ਉਨ੍ਹਾਂ ਦੇ ਇਹ ਕੇਸ ਮੁੜ ਇਕੱਠੇ ਤੌਰ ਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਨੂੰ ਭੇਜੇ ਜਾਣ ਤਾਂ ਜੋ ਪੰਜਾਬ ਸਰਕਾਰ ਨਾਲ ਤਾਲਮੇਲ ਕਰਕੇ ਅਧਿਆਪਕਾਂ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ ਅਮਿਤ ਮੰਟੂ ਨੇ ਕਿਹਾ ਇਸ ਸਬੰਧੀ ਕੀਤੀ ਗਈ ਕਾਰਵਾਈ ਦੇ ਸਬੰਧ ਵਿਚ ਜਲਦ ਜਾਣੂ ਕਰਵਾਇਆ ਜਾਵੇ