49 Views
ਭੋਗਪੁਰ 30 ਅਪ੍ਰੈਲ ( ਜੰਡੀਰ ) ਡਿੱਪਟੀ ਕੈਲਾਸ਼ ਸ਼ਰਮਾ, ਕੁਲਵੰਤ ਸਿੰਘ ਥਾਣਾ ਮੁਖੀ ਭੋਗਪੁਰ ਦੀ ਅਗਵਾਈ ਹੇਠ ਇਲਾਕਾ ਭੋਗਪੁਰ ਦੇ ਵਿੱਚ ਸ਼ਾਂਤੀ ਮਾਰਚ ਕੱਢਿਆ ਗਿਆ ।ਥਾਣਾ ਮੁਖੀ ਭੋਗਪੁਰ ਨੇ ਕਿਹਾ ਕੇ ਸਭ ਨੇ ਭਾਈਚਾਰਾ ਕਾਇਮ ਰੱਖਣਾ ਹੈ ਅਤੇ ਸਭ ਨੇ ਰਲ ਮਿਲਕੇ ਪੰਜਾਬ ਅਤੇ ਦੇਸ਼ ਦੀ ਤਰੱਕੀ ਲਈ ਅਗੇ ਵਧਣਾ ਹੈ, ਇਸ ਮੌਕੇ ਤੇ ਆਮ ਆਦਮੀ ਪਾਰਟੀ ਹਲਕਾ ਆਦਮਪੁਰ ਦੇ ਇੰਚਾਰਜ ਜੀਤ ਲਾਲ ਭੱਟੀ ਵੀ ਪੁਜੇ ਉਨ੍ਹਾਂ ਕਿਹਾ ਹਲਕਾ ਆਦਮਪੁਰ ਦਾ ਭਾਈਚਾਰਾ ਸਦਾ ਕਾਇਮ ਰਿਹਾ ਹੈ ਅਤੇ ਕਾਇਮ ਹੀ ਰਹੇਗਾ, ਭੱਟੀ ਨੇ ਕਿਹਾ ਕਿਸੇ ਨੇ ਵੀ ਵਿਰੋਧੀਆਂ ਦੀਆ ਚਾਲਾਂ ਵਿੱਚ ਨਹੀਂ ਆਉਣਾ, ਸਭ ਨੇ ਪਿਆਰ ਨਾਲ ਰੈਹਣਾ ਹੈ ਇਸ ਮੁਕੇ ਤੇ ਜੀਤ ਲਾਲ ਭੱਟੀ ਦੇ ਨਾਲ ਗੁਰਵਿੰਦਰ ਸਿੰਘ ਸੱਗਰਾਵਾਲੀ ਜੁਆਇੰਟ ਸੈਕਟਰੀ ਪੰਜਾਬ, ਸੁਖਵਿੰਦਰ ਜੰਡੀਰ ਸਹਿਰੀ ਪ੍ਰਧਾਨ ਭੋਗਪੁਰ,ਦੇਵ ਮਨੀ ਚੇਂਜਰ, ਸਤਨਾਮ ਸਿੰਘ ਮਨਕੋਟੀਆ ਅਤੇ ਭਾਰੀ ਗਿਣਤੀ ਵਿਚ ਪੁਲਿਸ ਮੁਲਾਜਮ ਹਾਜਿਰ ਸਨ|
Author: Gurbhej Singh Anandpuri
ਮੁੱਖ ਸੰਪਾਦਕ