ਭੋਗਪੁਰ 30 ਅਪ੍ਰੈਲ ( ਸੁਖਵਿੰਦਰ ਜੰਡੀਰ ) ਇਹ ਸੱਚ ਹੈ ਕਿ ਕਣਕ ਦੀ ਵਾਢੀ ਦਾ ਸੀਜਨ ਸੁਰੂ ਹੂੰਦਾ ਹੈ ਤਾਂ ਸੱਭ ਦੇ ਬਿਆਨ ਆਉਣੇ ਸ਼ੁਰੂ ਹੋ ਜਾਂਦੇ ਹਨ, ਸੱਭ ਨੂੰ ਮੌਕਾ ਮਿਲ ਜਾਂਦਾ ਹੈ ਜਿੰਮੀਦਾਰ ਦੇ ਖਿਲਾਫ ਬਿਆਨਬਾਜੀ ਕਰਨ ਦਾ, ਦੱਸਣ ਲੱਗ ਜਾਂਦੇ ਹਨ ਕੇ ਨਾੜ ਸਾੜਨ ਦੇ ਨਾਲ ਕੀ ਨੁਕਸਾਨ ਹੁੰਦੇ ਹਨ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਵਿੰਦਰ ਸਿੰਘ ਸੱਗਮਰਾਂਵਾਲੀ ਜੁਆਇੰਟ ਸੈਕਟਰੀ ਪੰਜਾਬ ਕਿਸਾਨ ਵਿੰਗ ਨੇ ਕੀਤਾ, ਉਨ੍ਹਾਂ ਕਿਹਾ ਕੇ ਪਿਛਲੇ ਦਿਨੀਂ ਹਲਕੇ ਵਿੱਚ ਕਿਸਾਨਾਂ ਦੀਆਂ ਫਸਲਾਂ ਨੂੰ ਅਚਾਨਕ ਅੱਗ ਲੱਗਣ ਨਾਲ ਕਿਸਾਨਾਂ ਦਾ ਕਾਫ਼ੀ ਨੁਕਸਾਨ ਹੋਇਆ, ਭਾਰੀ ਗਿਣਤੀ ਵਿੱਚ ਪਿੰਡਾਂ ਦੀਆਂ ਫਸਲਾਂ ਸੜ ਕੇ ਸਵਾਹ ਹੋ ਗਈਆਂ, ਪਰ ਕੁਝ ਲੋਕ ਕਿਸਾਨਾਂ ਨੂੰ ਹੌਂਸਲਾ ਦੇਣ ਦੀ ਬਜਾਏ, ਕਿਸਾਨਾਂ ਦੇ ਖਿਲਾਫ ਗਲਤ ਬਿਆਨਬਾਜ਼ੀ ਕਰ ਰਹੇ ਹਨ, ਨਾੜ ਨੂੰ ਅੱਗ ਲੱਗਣ ਨਾਲ ਨਕਸਾਨ ਦੱਸ ਰਹੇ ਹਨ, ਗੁਰਵਿੰਦਰ ਸਿੰਘ ਨੇ ਕਿਸਾਨਾ ਖਿਲਾਫ ਬਿਆਨਬਾਜੀ ਕਰਨ ਵਾਲਿਆਂ ਨੂੰ ਸੋਚਣ ਲਈ ਕਿਹਾ ਹੈ ਕਿ ,ਉਨ੍ਹਾਂ ਨੇ ਕਦੇ ਸੋਚਿਆ ਹੈ, ਕਿ ਇਲਾਕੇ ਵਿਚ ਕੰਪਨੀਆਂ ਵਾਲੇ ਗੰਦਾ ਸੜਿਆਣ ਵਾਲਾ ਪਾਣੀ ਮੁਹੱਲਿਆਂ ਵਿੱਚ ਸੁੱਟ ਜਾਂਦੇ ਹਨ , ਸੀਜਨ ਤੇ ਚੱਲ ਰਹੀ ਸ਼ੁੱਗਰ ਮਿਲ ਲੋਕ ਬਿਲਕਦੇ ਰਹਿੰਦੇ ਹਨ ਕੇ ਕਾਲਖ ਦੇ ਨਾਲ ਲੋਕਾਂ ਦੀਆਂ ਕੋਠੀਆਂ ਬਰਬਾਦ ਹੋ ਗਈਆਂ, ਮਹੱਲ੍ਹਿਆਂ ਦੇ ਵਿਚ ਘਰਾਂ ਦੇ ਮੂਹਰੇ ਗੰਦੇ ਪਾਣੀ ਦੇ ਛੱਪੜ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਲਗਾ ਰਹੇ ਹਨ, ਬਜਾਰਾਂ ਵਿੱਚ ਰੇੜੀਆਂ ਜਾਂ ਦੁਕਾਨਾਂ ਤੇ ਬਿਕ ਰਿਹਾ ਸਮਾਨ ਲੋਕਾਂ ਨੂੰ ਵੱਖ ਵੱਖ ਰੇਟਾਂ ਤੇ ਦਿੱਤੇ ਜਾਂਦੇ ਹਨ, ਕੋਈ ਗਰੀਬ 600 ਚ ਫਸ ਗਿਆ ਤੇ ਕੋਈ 200 ਚ ਲੈ ਗਿਆ, ਸਰਮਾਏਦਾਰਾਂ ਦੇ ਸ਼ੋਅ ਰੂਮਾਂ ਵਿੱਚ ਦਿਨ ਰਾਤ ਚੱਲ ਰਹੇ ਏਸੀ ਭਾਰੀ ਗਿਣਤੀ ਵਿਚ ਲੱਗੀਆਂ ਲਾਇਟਾਂ ਕੀ ਇਹ ਬਚਤ ਹੈ, ਗੁਰਵਿੰਦਰ ਸਿੰਘ ਸੱਗਰਾਂਵਾਲੀ ਨੇ ਕਿਹਾ ਕਿ ਕਿਸਾਨ ਪੜ੍ਹੇ-ਲਿਖੇ ਸਮਝਦਾਰ ਸੂਝਵਾਨ ਹਨ ਕਿਸਾਨਾਂ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਆਪਣਾ ਫਰਜ਼ ਨਿਭਾਉਣਾ ਹੈ
Author: Gurbhej Singh Anandpuri
ਮੁੱਖ ਸੰਪਾਦਕ