ਫਗਵਾੜਾ 11 ਜੁਲਾਈ
ਆਮ ਆਦਮੀ ਪਾਰਟੀ ਦੇ ਦਿੱਲੀ ‘ਚ ਕਰਵਾਏ ਜਾ ਰਹੇ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਵਿਧਾਨ ਸਭਾ ਹਲਕਾ ਫਗਵਾੜਾ ਦੇ ਅਨੇਕਾਂ ਪਰਿਵਾਰਾਂ ਨੇ ਫਗਵਾੜਾ ਦੇ ਸਥਾਨਕ ਹੋਟਲ ਵਿਚ ਕਰਵਾਈ ਮੀਟਿੰਗ ‘ਚ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਲਿਆ। ਜ਼ਿਲ੍ਹਾ ਸਕੱਤਰ ਨਿਰਮਲ ਸਿੰਘ ਅਤੇ ਖ਼ਜ਼ਾਨਚੀ ਹਰਜਿੰਦਰ ਸਿੰਘ ਵਿਰਕ ਨੇ ਨਵੇਂ ਜੁੜੇ ਮੈਂਬਰਾਂ ਨੂੰ ਜੀ ਆਇਆਂ ਆਖਿਆ ਅਤੇ ਪਾਰਟੀ ਦਾ ਸਿਰੋਪਾਓ ਭੇਟ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦਿੱਲੀ ‘ਚ ਸ਼ਾਸਨ ਕਾਲ ਤੋਂ ਲੋਕ ਬਹੁਤ ਪ੍ਰਭਾਵਿਤ ਹਨ। ਆਮ ਲੋਕਾਂ ਨੂੰ ਦਿੱਲੀ ਵਿਚ ਸਾਰੀਆਂ ਬੁਨਿਆਦੀ ਲੋੜਾਂ ਮਿਲ ਰਹੀਆਂ ਹਨ। ਬਿਜਲੀ ਮੁਫ਼ਤ, ਪਾਣੀ ਮੁਫ਼ਤ, ਸਿੱਖਿਆ ਮੁਫ਼ਤ, ਇਲਾਜ ਮੁਫ਼ਤ, ਜੋ ਵੀ ਆਮ ਲੋਕਾਂ ਦੀ ਜ਼ਰੂਰਤ ਹੈ ਉਹ ਅਰਵਿੰਦ ਕੇਜਰੀਵਾਲ ਦੀ ਸਰਕਾਰ ਪੂਰਾ ਕਰ ਰਹੀ ਹੈ ਤੇ ਬੀਤੇ ਦਿਨੀਂ ਚੰਡੀਗੜ੍ਹ ਵਿਚ ਹੋਈ ਮੀਟਿੰਗ ਦੌਰਾਨ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿੱਚ 24 ਘੰਟੇ ਬਿਜਲੀ ਅਤੇ ਹਰ ਇੱਕ ਪਰਿਵਾਰ ਨੂੰ ਤਿੰਨ ਸੌ ਯੁਨਿਟ ਹਰ ਮਹੀਨੇ ਮੁਆਫ ਕਰਨ ਦੀ ਗਾਰੰਟੀ ਦਿੱਤੀ ਹੈ । ਇਹ ਗਰੰਟੀ ਨਹੀਂ ਇਹ ਪੱਥਰ ਤੇ ਲਕੀਰ ਹੈ। ਜਿਸ ਤੋਂ ਲੋਕ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ ।2022 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਅਤੇ ਪੰਜਾਬ ਨੂੰ ਮੁੜ ਤੋਂ ਵਿਕਾਸ ਦੀਆਂ ਲੀਹਾਂ ਤੇ ਲਿਆਵੇਗੀ ਅਤੇ ਆਮ ਲੋਕਾਂ ਦੀਆਂ ਬੁਨਿਆਦੀ ਲੋੜਾਂ ਪੁਰੀਆਂ ਕਰੇਗੀ। ਇਸ ਮੌਕੇ ਅਮਰਜੀਤ ਸਿੰਘ ਜਗਪਾਲਪੁਰ, ਪ੍ਰਤਾਪ ਸਿੰਘ ਰਾਜਾ ਪਲਾਹੀ, ਅਮਨਦੀਪ ਪਲਾਹੀ, ਅਵਤਾਰ ਸਿੰਘ, ਸੋਨੂੰ ਕੁਮਾਰ ਰਾਮਗੜ੍ਹ, ਅਮਰਜੀਤ ਅਮਬੀ, ਮਹਿੰਦਰਪਾਲ ਖਾਟੀ, ਗੁਰਪ੍ਰਰੀਤ ਭਾਖੜੀਆਣਾ, ਜੋਗਾ ਸਿੰਘ, ਬਲਜੀਤ ਸਿੰਘ ਖਮਗੂੜਾ, ਬਲਜਿੰਦਰ ਦਾਦਰਾ, ਨੇ ਆਮ ਆਦਮੀ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਜੁਆਇਨ ਕੀਤੀ। ਇਸ ਮੌਕੇ ਇਕ ਨਵੇਂ ਵਿਆਹੇ ਜੋੜੇ ਨੇ ਵੀ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ। ਇਸ ਮੌਕੇ ਜ਼ਿਲ੍ਹਾ ਸਕਤਰ ਨਿਰਮਲ ਸਿੰਘ, ਖਜ਼ਾਨਚੀ ਹਰਜਿੰਦਰ ਸਿੰਘ ਵਿਰਕ, ਜ਼ਿਲ੍ਹਾ ਕੋਆਰਡੀਨੇਟਰ ਲਲਿਤ, ਜ਼ਿਲ੍ਹਾ ਟਰਾਂਸਪੋਰਟ ਇੰਚਾਰਜ ਹਰਪਾਲ ਸਿੰਘ ਿਢੱਲੋਂ, ਬਲਾਕ ਇੰਚਾਰਜ ਦਵਿੰਦਰ ਰਾਮ, ਗੁਰਵਿੰਦਰ ਸਿੰਘ, ਵਿਸ਼ਾਲ ਵਾਲੀਆ, ਮਦਨ ਲਾਲ, ਤਵਿੰਦਰ ਰਾਮ, ਸਟੇਜ ਸਕਤਰ ਕੈਬਿਨ ਆਦਿ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ