Home » ਅਪਰਾਧ » ਕਪੂਰਥਲਾ ਪੁਲਿਸ ਦੀ ਨਸ਼ਾ ਤਸਕਰਾਂ ਦੇ ਵਿਰੁੱਧ ਵੱਡੀ ਕਾਰਵਾਈ, 1 ਕਿਲੋ ਹੈਰੋਇਨ ਅਤੇ 02 ਪਿਸਟਲ 7.65 MM ਸਮੇਤ 10 ਜਿੰਦਾ ਰੌਂਦ ਪੁਲਸ ਨੇ ਕੀਤੇ ਬਰਾਮਦ.

ਕਪੂਰਥਲਾ ਪੁਲਿਸ ਦੀ ਨਸ਼ਾ ਤਸਕਰਾਂ ਦੇ ਵਿਰੁੱਧ ਵੱਡੀ ਕਾਰਵਾਈ, 1 ਕਿਲੋ ਹੈਰੋਇਨ ਅਤੇ 02 ਪਿਸਟਲ 7.65 MM ਸਮੇਤ 10 ਜਿੰਦਾ ਰੌਂਦ ਪੁਲਸ ਨੇ ਕੀਤੇ ਬਰਾਮਦ.

37 Views

ਸੁਲਤਾਨਪੁਰ ਲੋਧੀ 6 ਮਈ ( ਨਜ਼ਰਾਨਾ ਨਿਊਜ਼ ਨੈੱਟਵਰਕ ) ਸੀਨੀਅਰ ਪੁਲੀਸ ਕਪਤਾਨ ਕਪੂਰਥਲਾ ਰਾਜਬਚਨ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਐੱਸ.ਪੀ ਇਨਵੈਸਟੀਗੇਸ਼ਨ ਜਗਜੀਤ ਸਿੰਘ ਸਰੋਆ, ਸ੍ਰੀ ਅੰਮ੍ਰਿਤ ਸਰੂਪ ਡੋਗਰਾ, ਪੀ.ਪੀ.ਐਸ. ਉਪ-ਪੁਲਿਸ ਕਪਤਾਨ (ਡਿਟੈਕਟਿਵ), ਡੀ.ਐੱਸ.ਪੀ ਸਵਰਨ ਸਿੰਘ ਬੱਲ ਕਪੂਰਥਲਾ ਦੀ ਨਿਗਰਾਨੀ ਹੇਠ ਇੰਸਪੈਕਟਰ ਜਰਨੈਲ ਸਿੰਘ ਇੰਚਾਰਜ ਸੀ.ਆਈ.ਏ ਕਪੂਰਥਲਾ ਅਤੇ ਸੁਭਾਨਪੁਰ ਰੋਡ ਟੀ ਪੁਆਇੰਟ ਜੇਲ ਰੋਡ ਅੱਡਾ ਭੀਲਾ ਮੌਜੂਦ ਸੀ। ਤਾਂ ਇਸੇ ਦੌਰਾਨ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਰਣਜੀਤ ਸਿੰਘ ਉਰਫ ਬੱਬਲੂ ਪੁੱਤਰ ਅਵਤਾਰ ਸਿੰਘ ਵਾਸੀ ਮੁਹਬਤ ਨਗਰ ਥਾਣਾ ਸਿਟੀ ਕਪੂਰਥਲਾ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਅਵਤਾਰ ਸਿੰਘ ਵਾਸੀ ਮੁਹਬਤ ਨਗਰ ਥਾਣਾ ਸਿਟੀ ਕਪੂਰਥਲਾ ਜਿਨ੍ਹਾਂ ਦੇ ਨਜ਼ਦੀਕ ਘਰ ਹਨ, ਅਤੇ ਕਾਫੀ ਸਮੇਂ ਤੋਂ ਗੱਡੀ ਨੰਬਰੀ PB-08-ET-9779 ਮਾਰਕਾ ਵਰਨਾ ਰੰਗ ਸਿਲਵਰ ਵਿਚ ਅੰਮ੍ਰਿਤਸਰ ਤੋਂ ਹੈਰੋਇਨ ਲਿਆ ਕੇ ਕਪੂਰਥਲਾ ਵਿੱਚ ਵੇਚਣ ਦਾ ਧੰਦਾ ਕਰਦੇ ਹਨ ਅਤੇ ਅੱਜ ਵੀ ਅੰਮ੍ਰਿਤਸਰ ਤੋਂ ਹੈਰੋਇਨ ਲਿਆ ਰਹੇ ਹਨ। ਅਤੇ ਪਿੰਡਭੁਲਰਾ ਤੋਂ ਹੁੰਦੇ ਹੋਏ ਜੇਲ ਰੋਡ ਵਾਲੀ ਤਰਫ ਤੋਂ ਇਧਰ ਨੂੰ ਆ ਰਹੇ ਹਨ, ਤਾਂ ਇਸ ਵਕਤ ਇੱਕ ਕਾਰ ਮਾਰਕਾ ਵਰਨਾ ਜੇਲ ਰੋਡ ਵਾਲੀ ਤਰਫ ਤੋਂ ਆਉਂਦੀ ਦਿਖਾਈ ਦਿੱਤੀ, ਜਿਸ ਨੂੰ ਇੱਕ ਸਰਦਾਰ ਨੌਜਵਾਨ ਚਲਾ ਰਿਹਾ ਸੀ। ਤਾਂ ਕਾਰ ਚਾਲਕ ਨੇ ਮੇਰੇ ਵੱਲੋਂ ਰੁਕਣ ਦਾ ਇਸ਼ਾਰਾ ਕਰਨ ਤੇ ਕਾਰ ਦੀ ਯਕਦਮ ਬਰੇਕ ਲਗਾ ਕੇ ਕਾਰ ਖੜੀ ਕੀਤੀ। ਤਾਂ ਕਾਰ ਵਿੱਚੋਂ ਕਾਰ ਚਾਲਕ ਅਤੇ ਉਸਦੇ ਨਾਲ ਬੈਠੇ ਮੋਨੇ ਨੌਜਵਾਨ ਨੇ ਨਿਕਲ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਨਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ, ਤਾਂ ਪਹਿਲਾ ਸਰਦਾਰ ਨੌਜਵਾਨ ਜੋ ਗੱਡੀ ਨੂੰ ਚਲਾ ਰਿਹਾ ਸੀ,ਦਾ ਨਾਮ ਪਤਾ ਪੁਛਿਆਂ ਤਾਂ ਉਸਨੇ ਆਪਣਾ ਨਾਮ ਰਣਜੀਤ ਸਿੰਘ ਉਰਫ ਬੱਬਲੂ ਪੁੱਤਰ ਅਵਤਾਰ ਸਿੰਘ ਵਾਸੀ ਮਕਾਨ ਨੰਬਰ B/22/245 ਮੁੱਹਲਾ ਮੁੱਹਬਤ ਨਗਰ ਕਪੂਰਥਲਾ ਥਾਣਾ ਸਿਟੀ ਕਪੂਰਥਲਾ ਅਤੇ ਦੂਸਰੇ ਨੌਜਵਾਨ ਨੇ ਆਪਣਾ ਨਾਮ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਅਵਤਾਰ ਸਿੰਘ ਵਾਸੀ ਮਕਾਨ ਨੰਬਰ B/22/244 ਮੁਹਲਾ ਮੁਹਬਤ ਨਗਰ ਥਾਣਾ ਸਿਟੀ ਕਪੂਰਥਲਾ ਦੱਸਿਆ, ਜਿਸ ਦੀ ਤਲਾਸ਼ੀ ਲੈਣ ਉਪਰੰਤ 50/50 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਜਿਨ੍ਹਾਂ ਦੇ ਖਿਲਾਫ ਮੁਕੱਦਮਾ ਨੰਬਰ 102 ਮਿਤੀ 05.05.2022 ਅ/ਧ 21-61-85 NDPS ACT ਥਾਣਾ ਕੋਤਵਾਲੀ ਕਪੂਰਥਲਾ ਦਰਜ ਰਜਿਸਟਰ ਕੀਤਾ ਗਿਆ।
ਅੱਜ ਮਿਤੀ 06.05.2022 ਨੇ ਦੌਰਾਨੇ ਪੁੱਛਗਿਛ ਦੋਹਾਂ ਪਾਸੋਂ ਵੱਖ ਵੱਖ ਜਗਾਂ ਤੋਂ 900 ਗ੍ਰਾਮ ਹੈਰੋਇਨ ਅਤੇ 12 ਪਿਸਟਲ 7.65 MM ਸਮੇਤ 10 ਜਿੰਦਾ ਰੋਂਦ ਬ੍ਰਾਮਦ ਕੀਤੇ। ਇਹ ਨਸ਼ੇ ਦਾ ਕਾਰੋਬਾਰ ਦੋਸ਼ੀ ਗੁਰਪ੍ਰੀਤ ਸਿੰਘ ਉਰਫ ਗੋਪੀ ਉਕਤ ਦਾ ਸਾਲਾ ਹਿਮਾਸ਼ੂ ਜੋ ਵਿਦੇਸ਼ ਗਿਆ ਹੋਇਆ ਹੈ, ਜਿਸ ਰਾਹੀਂ ਇਹ ਸਾਰਾ ਕਾਰੋਬਾਰ ਕਰ ਰਹੇ ਸਨ। ਜਿਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਸ ਨਾਲ ਹੋਰ ਵੀ ਬ੍ਰਾਮਦਗੀ ਹੋਣ ਦੀ ਆਸ ਹੈ।
ਇਸ ਤੋਂ ਇਲਾਵਾ ਸੀ.ਆਈ.ਏ ਸਟਾਫ ਕਪੂਰਥਲਾ ਦੀ ਪੁਲਿਸ ਵੱਲੋਂ ਬਲਵਿੰਦਰ ਸਿੰਘ ਉਰਫ ਬਿੰਦਰ ਪੁੱਤਰ ਸੁੱਖਾ ਸਿੰਘ ਵਾਸੀ ਵਿਲਾ ਕੋਠੀ ਥਾਣਾ ਕੋਤਵਾਲੀ ਕਪੂਰਥਲਾ ਪਾਸੋਂ 70 ਬੋਤਲਾਂ ਸ਼ਰਾਬ ਨਜਾਇਜ ਕੁਲ 52,500 M ਬ੍ਰਾਮਦ ਕਰਕੇ ਮੁੱਕਦਮਾ ਨੰਬਰ 101 ਮਿਤੀ 05-05-2022 ਅ/ਧ 61 1-14 ਥਾਣਾ ਕੋਤਵਾਲੀ ਕਪੂਰਥਲਾ ਦਰਜ ਰਜਿਸਟਰ ਕੀਤਾ ਗਿਆ।
ਇਸ ਤੋਂ ਇਲਾਵਾ ਸੀ.ਆਈ.ਏ ਸਟਾਫ ਕਪੂਰਥਲਾ ਦੀ ਪੁਲਿਸ ਵੱਲੋਂ ਸੁਨੀਲ ਕੁਮਾਰ ਪੁੱਤਰ ਸ਼ੰਕਰ ਸਿੰਘ ਵਾਸੀ ਮੁੱਹਲਾ ਅਜੀਤ ਨਗਰ ਨੇੜੇ ਜਠੇਰਿਆ ਦਾ ਗੁਰੂਦੁਆਰਾ ਥਾਣਾ ਸਿਟੀ ਕਪੂਰਥਲਾ ਪਾਸੇ 50 ਬੋਤਲਾਂ ਸ਼ਰਾਬ ਨਜਾਇਜ ਕੁੱਲ 37,500 M ਬਾਮਦ ਕਰਕੇ ਮੁੱਕਦਮਾ ਨੰਬਰ 101 ਮਿਤੀ 05-05 2022 ਅ/ਧ 61-1-14 ਥਾਣਾ ਸਿਟੀ ਕਪੂਰਥਲਾ ਦਰਜ ਰਜਿਸਟਰ ਕੀਤਾ ਗਿਆ। ਜਿਨ੍ਹਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?