ਜੁਗਿਆਲ 9 ਮਈ ( ਸੁਖਵਿੰਦਰ ਜੰਡੀਰ ) ਜਿੱਥੇ ਪੁਲਿਸ ਪ੍ਰਸ਼ਾਸਨ ਲੁੱਟ ਖੋਹ -ਚੋਰ ਬਾਜ਼ਾਰੀ ਦੀਆ ਵਾਰਦਾਤਾਂ ਕਰਨ ਵਾਲਿਆਂ ਤੇ ਸ਼ਿਕੰਜਾ ਕੱਸ ਰਿਹਾ ਹੈ ।ਉਥੇ ਹੀ ਅਜਿਹੇ ਚੋਰੀ ਦੇ ਸਾਮਾਨ ਦੀ ਖ਼ਰੀਦ ਫ਼ਰੋਖ਼ਤ ਕਰਨ ਵਾਲਿਆਂ ਤੇ ਵੀ ਨਕੇਲ ਕੱਸੀ ਜਾ ਰਹੀ ਹੈ। ਜਿਸ ਦੇ ਚੱਲਦਿਆਂ ਅੱਜ ਪਠਾਨਕੋਟ ਪੁਲਿਸ ਨੇ ਗਰਿੱਫ ਮਹਿਕਮੇ ਦਾ ਚੋਰੀ ਦੇ ਸੀਮਿੰਟ ਦੀ ਖ਼ਰੀਦ ਫ਼ਰੋਖ਼ਤ ਕਰਨ ਵਾਲੇ ਵਪਾਰੀ ਉਤੇ ਛਾਪਾ ਮਾਰਿਆ, ਗੱਲਬਾਤ ਕਰਦੇ ਹੋਏ ਥਾਣਾ ਡਿਵੀਜ਼ਨ ਨੰਬਰ ਦੋ ਦੇ ਥਾਣਾ ਮੁਖੀ ਮਨਦੀਪ ਸਲਗੋਤਰਾ ਨੇ ਦੱਸਿਆ ਕਿ , ਏ ਐਸ ਆਈ ਹਰਪ੍ਰੀਤ ਸਿੰਘ ਨੂੰ ਮੁਖ਼ਬਰ ਖਾਸ ਤੋਂ ਇਤਲਾਹ ਮਿਲੀ ਕਿ, ਵਿਜੇ ਕੁਮਾਰ ਉਰਫ ਚੁੰਨੀ ਲਾਲ ਦੀ ਦੌਲਤਪੁਰ ਵਿਚ ਸੀਮਿੰਟ ਦੀ ਦੁਕਾਨ ਹੈ। ਜਿੱਥੇ ਗਰਿੱਫ ਦੇ ਚੋਰੀ ਦੇ ਸਿਮੀਟ ਦੀ ਖਰੀਦ ਫਰੋਖਤ ਕੀਤੀ ਜਾਂਦੀ ਹੈ,ਅਤੇ ਅੱਜ ਵੀ ਉਥੇ ਗਰਿੱਫ ਦੇ ਚੋਰੀ ਦੇ ਸੀਮਿੰਟ ਦੀ ਖ਼ਰੀਦ ਫ਼ਰੋਖ਼ਤ ਕੀਤੀ ਜਾ ਰਹੀ ਹੈ!ਜੇਕਰ ਹੁਣੇ ਰੇਡ ਕੀਤੀ ਜਾਵੇ ਤਾਂ ਉਸ ਨੂੰ ਕਾਬੂ ਕੀਤਾ ਜਾ ਸਕਦਾ ਹੈ!ਮੌਕੇ ਤੇ ਪੁਲਿਸ ਵੱਲੋਂ ਰੇਡ ਕੀਤੀ ਗਈ ਤਾਂ ਵਿਜੇ ਕੁਮਾਰ ਅਤੇ ਉਸ ਦਾ ਲੜਕਾ ਕੁਝ ਹੋਰ ਵਿਅਕਤੀਆਂ ਦੇ ਨਾਲ ਚੋਰੀ ਦਾ ਸੀਮਿੰਟ ਟਰੱਕ ਵਿਚੋਂ ਉਤਾਰ ਰਿਹਾ ਸੀ!ਅਤੇ ਪੁਲਿਸ ਨੂੰ ਦੇਖ ਕੇ ਮੌਕੇ ਤੋਂ ਭੱਜ ਗਏ!ਪੁਲੀਸ ਨੇ ਟਰੱਕ ਸਮੇਤ ਚੋਰੀ ਦੇ ਸੀਮਿੰਟ ਨੂੰ ਕਬਜ਼ੇ ਵਿੱਚ ਲੈ ਕੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ!ਅਤੇ ਉਸ ਦੀ ਦੁਕਾਨ ਨੂੰ ਵੀ ਸੀਲ ਕਰ ਦਿੱਤਾ ਹੈ
Author: Gurbhej Singh Anandpuri
ਮੁੱਖ ਸੰਪਾਦਕ