ਭੋਗਪੁਰ 9 ਮਈ ( ਸੁਖਵਿੰਦਰ ਜੰਡੀਰ ) ਸ਼੍ਰੀ ਸਵਪਨ ਸ਼ਰਮਾ, ਆਈ .ਪੀ ਐਸ .ਸੀਨੀਅਰ ਪੁਲਿਸ ਕਪਤਾਨ ,ਜਲੰਧਰ (ਦਿਹਾਤੀ )ਵਲੋਂ ਦਿਤੇ ਗਏ ਦਿਸ਼ਾ ਨਿਰਦੇਸ਼ ਅਨੁਸਾਰ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮਹਿਮ ਤਹਿਤ ਸ਼੍ਰੀ ਕਮਲਪ੍ਰੀਤ ਸਿੰਘ ਚਾਹਲ ਪੀ .ਪੀ.ਐਸ. ਪੁਲਿਸ ਕਪਤਾਨ( ਇਨਵੈਸਟੀਗੇਸ਼ਨ) ਅਤੇ ਸ੍ਰੀ ਅਜੇ ਗਾਂਧੀ ਆਈ.ਪੀ.ਐਸ ਸਹਾਇਕ ਪੁਲਿਸ ਕਪਤਾਨ ਸਬ -ਡਵੀਜ਼ਨ ਆਦਮਪੁਰ ਦੀ ਯੋਗ ਅਗਵਾਈ ਹੇਠ ਦਰਸ਼ਨ ਸਿੰਘ ਇੰਸਪੈਕਟਰ ਮੁੱਖ ਅਫਸਰ ਥਾਣਾ ਭੋਗਪੁਰ ਦੀ ਨਿਗਰਾਨੀ ਹੇਠ ਨਸ਼ੇ ਦੀ ਰਿਕਵਰੀ ਕੀਤੀ ਗਈ
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਅਜੇ ਗਾਂਧੀ ਆਈ .ਪੀ .ਐਸ. ਸਹਾਇਕ ਪੁਲਿਸ ਕਪਤਾਨ ਸਬ ਡਵੀਜ਼ਨ ਆਦਮਪੁਰ ਨੇ ਦੱਸਿਆ ਕਿ ਮਿਤੀ08.05.22 ਨੂੰ SI ਪਰਮਜੀਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਗਸਤ ਥਾਂ ਚੈਕਿੰਗ ਭੈੜੇ ਪੁਰਸ਼ਾਂ ਸੰਬੰਧੀ ਜੀ. ਟੀ. ਰੋਡ ਤੇ ਚੋਂਅ ਬੰਨੇ ਬੰਨੇ ਬਾਹਦ ਰਕਬਾ ਲੜੋਈ ਬਾ ਸਵਾਰੀ ਪ੍ਰਾਈਵੇਟ ਵਹੀਕਲ ਜਾ ਰਹੇ ਸੀ ਕਿ ਇੱਕ ਮੋਨਾ ਵਿਅਕਤੀ ਚੋਂਅ ਬੰਨ੍ਹ ਕਿਨਾਰੇ ਇਕ ਬੋਰਾ ਪਲਾਸਟਿਕ ਵਜਨਦਾਰ ਜਿਸਦਾ ਮੂੰਹ ਸੇਬਾਂ ਦੀ ਰੱਸੀ ਨਾਲ ਬੰਨ੍ਹਿਆ ਹੋਇਆ ਸੀ |ਅਪਣੇ ਪਾਸ ਰੱਖ ਕੇ ਉਸ ਨਜ਼ਦੀਕ ਬੈਠਾ ਹੋਇਆ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਦੀ ਗੱਡੀ ਦੇਖ ਕੇ ਜਕ ਦਮ ਘਬਰਾ ਕੇ ਬੋਰਾ ਪਲਾਸਟਿਕ ਚੁੱਕ ਕੇ ਚੋਅ ਵੱਲ ਨੂੰ ਖਿਸਕਣ ਲੱਗਾ| ਜਿਸ ਨੂੰ SI ਪ੍ਰੇਮਜੀਤ ਸਿੰਘ 92 ਨੇ ਕਾਬੂ ਕਰਕੇ ਬੋਰਾ ਪਲਾਸਟਿਕ ਦਾ ਮੂੰਹ ਖੋਲ੍ਹ ਕੇ ਬੋਰੇ ਦੀ ਤਲਾਸ਼ੀ ਹਸਬ ਜਾਬਤਾ ਅਨੁਸਾਰ ਅਮਲ ਵਿਚ ਲਿਆਂਦੀ ਤਾ ਜਿਸ ਵਿਚ 15 ਕਿਲੋ ਗ੍ਰਾਮ ਡੋਡੇ ਚੁਰਾ ਪੋਸਤ ਬਰਾਮਦ ਕਰਕੇ ਮੁ:ਨੰ 58 ਮਿਤੀ 08.05.22 ਅ/ਧ 15 (B)-61-85 NDPS ACT ਥਾਣਾ ਭੋਗਪੁਰ ਜਲੰਧਰ ਦਿਹਾਤੀ ਦਰਜ ਰਜਿਸਟਰ ਕਰ ਕੇ ਸ਼ਿਆਮ ਪਾਲ ਉਕਤ ਨੂੰ ਮੁਕਦਮਾ ਵਿਚ ਗ੍ਰਿਫਤਾਰ ਕੀਤਾ| ਜਿਸ ਪਾਸੋ ਪੁੱਛ ਗਿੱਛ ਕੀਤੀ ਜਾ ਰਹੀ ਹੈ ਕਿ ਇਹ ਨਸ਼ਾ ਕਿਥੋਂ ਲੈ ਕੇ ਆਉਂਦਾ ਹੈ ਤੇ ਅਗੋਂ ਕਿਸ -ਕਿਸ ਨੂੰ ਸਪਲਾਈ ਕਰਦਾ ਸੀ
Author: Gurbhej Singh Anandpuri
ਮੁੱਖ ਸੰਪਾਦਕ