ਦਸਤੂਰ-ਇ-ਦਸਤਾਰ ਲਹਿਰ ਵੱਲੋਂ ਸਮਾਜ ਵਿੱਚ ਆਪਣੇ ਆਪਣੇ ਖਿੱਤੇ ਵਿੱਚ ਚੰਗੇ ਕੰਮ ਕਰਨ ਵਾਲੇ ਵੀਰਾਂ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ
ਪੱਟੀ 16 ਮਈ ( ਜਗਜੀਤ ਸਿੰਘ
) ਦਸਤੂਰ-ਇ-ਦਸਤਾਰ ਲਹਿਰ ਵੱਲੋਂ ਚੌਥਾ ਦਸਤਾਰ ਅਤੇ ਦੁਮਾਲਾ ਮੁਕਾਬਲਾ ਗੁਰਦੁਆਰਾ ਅਮਰ ਸ਼ਹੀਦ ਬਾਬਾ ਸਿੱਧ ਭੁਇੰ ਭਿਆਣਾ ਸਾਹਿਬ ਪਿਂਡ ਧਾਲੀਵਾਲ ਵਿਖੇ ਸਮੂਹ ਨਗਰ ਨਿਵਾਸੀਆਂ ਅਤੇ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ , ਜਿਸ ਵਿੱਚ 5 ਸਾਲ ਤੋਂ 20 ਸਾਲ ਤੱਕ ਦੇ ਬੱਚਿਆਂ ਨੇ ਅਤੇ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ।ਇਹ ਮੁਕਾਬਲਾ ਚਾਰ ਹਿੱਸਿਆਂ 5ਤੋਂ 10 , 11 ਤੋਂ 15 ਅਤੇ 16 ਤੋਂ 20 ਅਤੇ ਦੁਮਾਲਾ 11 ਤੋਂ 20 ਸਾਲ ਤੱਕ ਦੇ ਬੱਚਿਆਂ ਵਿੱਚ ਕਰਵਾਇਆ ਗਿਆ , ਜਿੰਨ੍ਹਾਂ ਵਿੱਚ ਲੱਗਭੱਗ 85 ਬੱਚਿਆਂ ਨੇ ਭਾਗ ਲਿਆ ।ਇੰਨ੍ਹਾਂ ਮੁਕਾਬਲਿਆਂ ਦੀ ਸ਼ੁਰੂਆਤ ਗੁਰੂ ਜੀ ਦਾ ਓਟ ਆਸਰਾ ਤੱਕਦਿਆਂ ਅਰਦਾਸ ਨਾਲ ਤੇ ਗੁਰੂ ਦਾ ਹੁਕਮ ਲੈ ਕੇ ਕੀਤੀ ਗਈ। ਉਪਰੰਤ ਦੁਮਾਲਾ ਅਤੇ 5 ਸਾਲ ਤੌ 10 ਸਾਲ ਦੇ ਬੱਚਿਆਂ ਦਾ ਇਕੱਠਾ ਹੀ ਦਸਤਾਰ ਮੁਕਾਬਲਾ ਸ਼ੁਰੂਕੀਤਾ ਗਿਆ ਤੇ ਬਾਅਦ ਵਿੱਚ 11 ਤੋਂ 15 ਅਤੇ 16 ਤੋਂ 20 ਸਾਲ ਦੇ ਬੱਚਿਆਂ ਦਾ ਦਸਤਾਰ ਮੁਕਾਬਲਾ ਕਰਵਾਇਆ ਗਿਆ,ਜਿਸ ਦੀ ਜੱਜਮੈਂਟ ਦੀ ਡਿਊਟੀ ਭਾਈ ਸੁਖਚੈਨ ਸਿੰਘ ਗੋਪਾਲਾ, ਭਾਈ ਅਰਵਿੰਦਰ ਸਿੰਘ ਸੰਘਾ ( ਦੁਮਾਲਾ ਕੋਚ), ਵੀਰ ਹਰਪ੍ਰੀਤ ਸਿੰਘ ਦਸਤਾਰ ਕੋਚ, ਵੀਰ ਸੰਦੀਪ ਸਿੰਘ ਦਸਤਾਰ ਕੋਚ, ਵੀਰ ਅਕਾਸ਼ਦੀਪ ਸਿੰਘ ਦਸਤਾਰ ਕੋਚ, ਵੀਰ ਤਜਿੰਦਰ ਸਿੰਘ ਦਸਤਾਰ ਕੋਚ ਅਤੇ ਵੀਰ ਨੂਰਪ੍ਰੀਤ ਸਿੰਘ ਦਸਤਾਰ ਕੋਚ ਵੱਲੋਂ ਨਿਭਾਈ ਗਈ ।ਮੁਕਾਬਲੇ ਵਿੱਚ ਪਹਿਲਾ , ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਇਨਾਮ ਦੇ ਕੇ ਅਤੇ ਬਾਕੀ ਹਰੇਕ ਵਿਦਿਆਰਥੀ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੁਕਾਬਲੇ ਦੇ ਮੁੱਖ ਮਹਿਮਾਨ ਵੀਰ ਮਲਕੀਤ ਸਿੰਘ ਬੱਬਲ ( ਮੁੱਖ ਸੇਵਾਦਾਰ ਮਨੁੱਖਤਾ ਦੀ ਸੇਵਾ ਖੂਨਦਾਨ ਸੁਸਾਇਟੀ ਪੱਟੀ ) ਵੀਰ ਹਰਿਦਿਆਲ ਸਿੰਘ ਪੰਜਾਬ ਪੁਲਿਸ , ਵੀਰ ਗੁਰਪਾਲ ਸਿੰਘ ਅਲਗੋਂ , ਵੀਰ ਗੁਰਚੇਤ ਸਿੰਘ ਦੁੱਬਲੀ , ਵੀਰ ਪ੍ਰਭ ਧਾਲੀਵਾਲ ਨੇ ਉਚੇਚੇ ਤੌਰ ਤੇ ਸ਼ਮੂਲੀਅਤ ਕੀਤੀ ।ਇੰਨ੍ਹਾਂ ਦਾ ਕੀਤੀਆਂ ਹਾ ਰਹੀਆਂ ਸੇਵਾਵਾ ਕਰਕੇ ਲਹਿਰ ਦੇ ਵੀਰਾਂ ਵੱਲੋਂ ਸਨਮਾਨ ਕੀਤਾ ਗਿਆ । ਇਸ ਪ੍ਰੋਗਰਾਮ ਦੀ ਸਭ ਤੋਂ ਵੱਡੀ ਖਾਸੀਅਤ ਸੀ ਕਿ ਪੰਜਾਬ ਪੁਲਿਸ ਵਿੱਚ ਰਹਿ ਕੇ ਸਾਬਤ ਸੂਰਤ ਰਹਿਣ ਵਾਲੇ ਵੀਰ ਹਰਪ੍ਰੀਤ ਸਿੰਘ ਨੇ ਹਾਜ਼ਰੀ ਭਰ ਕੇ ਸਭ ਨੂੰ ਪ੍ਰਭਾਵਿਤ ਕੀਤਾ ਤੇ ਉਨ੍ਹਾਂ ਦੀ ਦਿੱਖ ਵੱਲ ਹਰ ਕੋਈ ਆਕਰਸ਼ਿਤ ਹੋਇਆ ,ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ ।ਉਨ੍ਹਾਂ ਨੇ ਲਹਿਰ ਵੱਲੋਂ ਕੀਤੇ ਜਾ ਰਹੇ ਕਾਰਜ਼ਾ ਦੀ ਭਰਪੂਰ ਸ਼ਲਾਘਾ ਕੀਤੀ ਤੇ ਲਹਿਰ ਨਾਲ ਹਰ ਪੱਖ ਤੋਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਲਹਿਰ ਦੇ ਪ੍ਰਧਾਨ ਭਾਈ ਸੰਤੋਖ ਸਿੰਘ ਪੱਟੀ ਨੇ ਆਈਆਂ ਹੋਈਆਂ ਸੰਗਤਾਂ ਨੂੰ ਲਹਿਰ ਦੇ ਉਦੇਸ਼ ਤੇ ਏਜੰਡੇ ਤੋਂ ਜਾਣੂ ਕਰਵਾਉਂਦਿਆਂ ਹੋਇਆ ਕਿਹਾ ਕਿ ਇਸ ਲਹਿਰ ਦਾਮੁੱਖ ਮਕਸਦ ਆਪਣੀ ਜਵਾਨੀ ਨੂੰ ਬਚਾਉਣਾ ਤੇ ਸੰਭਾਲਣਾ ਹੈ । ਇਹ ਸੰਭਾਲ ਅਜੌਕੇ ਸਮੇਂ ਵਿੱਚ ਜੋ ਚਣੌਤੀਆਂ ਉਨ੍ਹਾਂ ਸਾਹਮਣੇ ਹਨ , ਨੂੰ ਕਿਵੇਂ ਦੂਰ ਕਰਨਾ ਹੈ , ਲਈ ਪ੍ਰੇਰਿਤ ਕਰਨਾ ਤੇ ਆਪਣੇ ਧਰਮ ਵਿੱਚ ਪ੍ਰਪੱਕ ਰਹਿਣ ਦੀ ਜਾਚ ਸਿਖਾਉਂਣੀ ਹੈ । ਮੀਤ ਪ੍ਰਧਾਨ ਪ੍ਰੋ ਗੁਰਸੇਵਕ ਸਿੰਘ ਬੋਪਾਰਾਏ ਨੇ ਦਸਤਾਰ ਦੀ ਮਹੱਹਤਾ ਤੋਂ ਜਾਣੂ ਕਰਵਾਉਂਦਿਆ ਕਿਹਾ ਕਿ ਇਹ ਦਸਤਾਰ ਸਾਡੀ ਨਹੀਂ ਹੈ , ਜਿਸਨੂੰ ਅਸੀਂ ਆਪਣੇ ਸਿਰ ਤੇ ਸਜਾਉਂਣਾ ਹੈ ।ਇਹ ਗੁਰੂ ਦਾ ਬਖਸ਼ਿਆ ਤਾਜ ਹੈ ,ਜਿਸਨੂੰ ਗੁਰੂ ਦਾ ਸਮਝ ਕੇ ਸਿਰ ਤੇ ਸਜਾਉਂਣ ਵਾਲੇ ਨੂੰ ਗੁਰੂ ਕਦੇ ਵੀ ਤੱਤੀਆਂ ਹਵਾਵਾਂ ਨਹੀਂ ਲੱਗਣ ਦਿੰਦਾ। ਸਕੱਤਰ ਭਾਈ ਗੁਰਪਾਲ ਸਿੰਘ ਠੱਟਾ ਨੇ ਕਿਹਾ ਕਿ ਦਸਤਾਰ ਸੰਸਾਰ ਦੇ ਲੋਕ ਪਹਿਲਾਂ ਵੀ ਬੰਨ੍ਹਦੇ ਸਨ , ਪਰ ਇਸ ਲਈ ਜੋ ਕੁੱਝ ਗੁਰੂ ਨਾਨਕ ਦੇ ਘਰ ਨੇ ਕੀਤਾ ,ਉਹ ਹੋਰ ਕੋਈ ਨਹੀ ਕਰ ਸਕਿਆ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਖੁਦ ਪਾਉਂਟਾ ਸਾਹਿਬ ਦਸਤਾਰ ਮੁਕਾਬਲੇ ਕਰਵਾਉਂਦੇ ਸਨ ਤੇ ਇਸ ਦੀ ਪ੍ਰਤੱਖ ਉਦਹਾਰਨ ਗੁਰਦੁਆਰਾ ਦਸਤਾਰ ਸਾਹਿਬ ਅੱਜ ਵੀ ਮੌਜੂਦ ਹੈ । ਭਾਈ ਜਗਜੀਤ ਸਿੰਘ ਅਹਿਮਦਪੁਰ ਨੇ ਮੁਕਾਬਲੇ ਵਿੱਚ ਭਾਗ ਲੈਣ ਆਏ ਬੱਚਿਆਂ ਤੇ ਉਨ੍ਹਾਂ ਦਾ ਮਾਤਾ ਪਿਤਾ , ਗੁਰਦੂਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੀਰ ਗੁਰਭੇਜ ਸਿੰਘ ਰੱਬ , ਵੀਰ ਕੁਲਦੀਪ ਸਿੰਘ ਧਾਲੀਵਾਲ, ਵੀਰ ਗੁਰਲਾਲ ਸਿੰਘ ਆੜਤੀਆ ਅਤੇ ਮੁੱਖ ਸੇਵਾਦਾਰ ਬਾਬਾ ਜਸਬੀਰ ਸਿੰਘ ਜੀ ਦਾ ਦਿਲ ਦੀ ਗਹਿਰਾਈਆਂ ਵਿੱਚੋਂ ਧੰਨਵਾਦ ਕੀਤਾ , ਉੱਥੇ ਨਾਲ ਹੀ ਲਹਿਰ ਦੇ ਸੇਵਾਦਾਰਾਂ ਵੱਲੋ ਉਨਾਂ ਨੂੰ ਸ਼ੀਲਡਾਂ ਦੇ ਕੇ ਸਨਮਾਨਿਤ ਵੀ ਕੀਤਾ
ਗਿਆ। ਬਾਬਾ ਜਸਬੀਰ ਸਿੰਘ ਵੱਲੌ ਲਹਿਰ ਦੇ ਸਾਰੇ ਵੀਰਾਂ ਦੀ ਭਰਪੂਰ ਸ਼ਲਾਘਾ ਕੀਤੀ ਤੇ ਸਤਿਗੁਰੂ ਦੇ ਚਰਨਾਂ ਵਿੱਚ ਇਸ ਕਾਰਜ ਨੂੰ ਨਿਰੰਤਰ ਜਾਰੀ ਰੱਖਣ , ਚੜ੍ਹਦੀ ਕਲਾ ਦੀ ਅਰਦਾਸ ਕੀਤੀ ਤੇ ਆਪਣੇ ਵੱਲੋਂ ਤੇ ਸੰਗਤਾਂ ਵੱਲੋਂ ਹਰੇਕ ਪ੍ਰਕਾਰ ਦਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਜਮਸਤਪੁਰ ਤੋ ਆਏ ਹਰਮਨ ਸਿੰਘ ਛੋਟੇ ਬੱਚਿਆਂ ਦੀ ਆਵਾਜ ਤੇ ਦਸਤਾਰ ਅਤੇ ਦੁਮਾਲਾ ਕਵਿਤਾਵਾਂ ਨੇ ਸਭ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ । ਬਾ-ਕਮਾਲ ਪੇਸ਼ਾਕਰੀ ਕਰਕੇ ਇੰਨ੍ਹਾਂ ਬੱਚਿਆਂ ਦਾ ਵੀ ਵਿਸ਼ੇਸ਼ ਸਨਾਮਨ ਕੀਤਾਗਿਆ। ਸਟੇਜ ਦੀ ਸਮੁੱਚੀ ਕਾਰਵਾਈ ਲਹਿਰ ਦੇ ਖਜ਼ਾਨਚੀ ਵੀਰ ਮਨਦੀਪ ਸਿੰਘ ਘੋਲੀਆਂ ਕਲਾ ਨੇ ਨਿਭਾਈ। ਅਖੀਰ ਤੇ ਸੰਗਤਾਂ ਵੱਲੋਂ ਮਿਲੇ ਬਹੱਦ ਪਿਆਰ ਕਰਕੇ ਉਨ੍ਹਾ ਨੇ ਸਭਨਾਂ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਕੀਤਾ ।
Bahut bahut dhanyawad veer jio