ਕਪੂਰਥਲਾ 16 ਮਈ ( ਨਜ਼ਰਾਨਾ ਨਿਊਜ਼ ਨੈੱਟਵਰਕ ) ਜਾਣੀ-ਮਾਣੀ ਕਾਮੇਡੀਅਨ ਅਤੇ ਟੀਵੀ ਸ਼ੋ ਹੋਸਟ ਭਾਰਤੀ ਸਿੰਘ ਦਾੜੀ-ਮੁੱਛ ਤੇ ਟਿੱਪਣੀ ਕਰਨ ਦੇ ਬਾਅਦ ਵਿਵਾਦਾਂ ਵਿੱਚ ਘਿਰ ਗਈਆਂ ਹੈ।ਇੱਥੇ ਸਿੱਖ ਸਮੁਦਾਏ ਦੇ ਮੈਬਰਾਂ ਨੇ ਉਨ੍ਹਾਂ ਤੇ ਭਾਵਨਾਵਾਂ ਨੂੰ ਆਹਤ ਕਰਨ ਦਾ ਇਲਜ਼ਾਮ ਲਗਾਉਂਦੇ ਹੋਏ ਉਨ੍ਹਾਂ ਤੇ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।ਉਥੇ ਹੀ ਭਾਜਪਾ ਆਗੂ ਤੇ ਸਾਬਕਾ ਕੌਂਸਲਰ ਰਾਜਿੰਦਰ ਸਿੰਘ ਧੰਜਲ ਨੇ ਭਾਰਤੀ ਸਿੰਘ ਦੇ ਭੱਦੇ ਬਿਆਨ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਜਾਵੇ। ਧੰਜਲ ਨੇ ਭਾਰਤੀ ਦੇ ਬਿਆਨ ਨੂੰ ਅਪਮਾਨ ਜਨਕ ਦੱਸਦੇ ਹੋਏ ਉਨ੍ਹਾਂ ਨੂੰ ਮਰਿਆਦਾ ਵਿੱਚ ਰਹਿਣ ਦੀ ਗੱਲ ਕਹਿ ਦਿੱਤੀ।ਭਾਰਤੀ ਨੇ ਟੀਵੀ ਸ਼ੋ ਦੇ ਦੌਰਾਨ ਕਿਹਾ ਕਿ ਦਾੜੀ-ਮੂੱਛ ਕਿਉਂ ਨਹੀਂ ਚਾਹੀਦਾ ਹੈ।ਦੁੱਧ ਪੀਣ ਦੇ ਬਾਅਦ ਦਾੜੀ ਮੁੰਹ ਵਿੱਚ ਪਾਓ ਤਾਂ ਸੇਵੀਆਂ ਦਾ ਟੇਸਟ ਆਉਂਦਾ ਹੈ।ਭਾਰਤੀ ਸਿੰਘ ਇਨ੍ਹੇ ਤੇ ਵੀ ਨਹੀਂ ਰੁਕੀ।ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਕਈ ਸਹੇਲੀਆਂ ਦੇ ਵਿਆਹ ਹੋਏ ਹਨ ਅਤੇ ਉਹ ਹੁਣ ਦਾੜੀ-ਮੂੰਛ ਵਿੱਚੋਂ ਜੁਵਾਂ ਕੱਢਣ ਵਿੱਚ ਵਿਅਸਤ ਰਹਿੰਦੀਆਂ ਹਨ।ਇਸ ਸ਼ਬਦਾਵਲੀ ਤੇ ਧੰਜਲ ਨੇ ਕਿਹਾ ਕਿ ਭਾਰਤੀ ਆਪ ਪੰਜਾਬ ਦੇ ਅੰਮ੍ਰਿਤਸਰ ਵਿੱਚ ਜੰਮੀ- ਪਲੀ ਹੈ ਅਤੇ ਉਹ ਹੀ ਅਜਿਹਾ ਬੋਲ ਰਹੀ ਹੈ।ਧੰਜਲ ਨੇ ਕਿਹਾ ਕਿ ਇਹ ਉਹੀ ਦਾੜੀ ਹੈ ਬੀਬਾ,ਜਿਸ ਨੂੰ ਵੇਖ ਕੇ ਤੁਹਾਡੀ ਬੇਟੀਆਂ ਅਤੇ ਭੈਣਾਂ ਸੁਰੱਖਿਅਤ ਮਹਿਸੂਸ ਕਰਦੀਆਂ ਹਨ।ਕੋਈ ਬਾਹਰ ਵਾਲਾ ਬੋਲੇ ਤਾਂ ਸੱਮਝ ਆਉਂਦਾ ਹੈ,ਪਰ ਪੰਜਾਬ, ਖਾਸ ਕਰਕੇ ਅੰਮ੍ਰਿਤਸਰ ਵਰਗੀ ਜਗ੍ਹਾ ਨਾਲ ਸਬੰਧਤ ਕੋਈ ਅਜਿਹੀ ਗੱਲ ਬੋਲੇ ਤਾਂ ਸਾਫ਼ ਹੈ ਕਿ ਪੈਸੇ ਨੇ ਦਿਮਾਗ ਖ਼ਰਾਬ ਕਰ ਦਿੱਤਾ ਹੈ।ਉਨ੍ਹਾਂਨੇ ਕਿਹਾ ਕਿ ਜੋ ਭਾਰਤੀ ਦੇ ਸਾਹਮਣੇ ਬੈਠ ਦੇ ਦੰਦ ਕੱਢ ਰਹੀ ਹੈ,ਉਸਦਾ ਪਿਤਾ ਵੀ ਸਿੱਖ ਹੈ,ਜੋ ਪਗੜੀ ਪਹਿਨਦਾ ਹੈ ਅਤੇ ਦਾੜੀ ਵੀ ਰੱਖਦਾ ਹੈ।ਉਸਨੂੰ ਕਿੰਨੀ ਖੁਸ਼ੀ ਹੋ ਰਹੀ ਹੈ,ਆਪਣੇ ਪਿਤਾ ਦੀ ਬੇਇੱਜਤੀ ਸੁਣ ਕੇ ਸ਼ੇਮ ਯੁ।