ਕਪੂਰਥਲਾ 26 ( ਨਜ਼ਰਾਨਾ ਨਿਊਜ਼ ਨੈੱਟਵਰਕ ) ਮਾਤਾ ਭਦਰਕਾਲੀ ਮੰਦਿਰ ਸ਼ੇਖੂਪੁਰ ਵਿਖੇ ਮਾਤਾ ਭਦਰਕਾਲੀ ਦੇ 75ਵੇਂ ਸਲਾਨਾ ਮੇਲੇ ਦੇ ਪਹਿਲੇ ਦਿਨ ਬੁੱਧਵਾਰ ਨੂੰ ਸਾਬਕਾ ਚੇਅਰਮੈਨ ਅਤੇ ਭਾਜਪਾ ਦੇ ਜਿਲ੍ਹਾ ਉਪਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਮਾਤਾ ਦੇ ਦਰਬਾਰ ਵਿੱਚ ਹਾਜਰੀ ਲਗਵਾਕੇ ਮਾਤਾ ਭਦਰਕਾਲੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।ਇਸ ਦੌਰਾਨ ਮੰਦਿਰ ਹਾਲ ਵਿੱਚ ਮਾਤਾ ਭਦਰਕਾਲੀ ਮੰਦਿਰ ਪ੍ਰਬੰਧਕ ਕਮੇਟੀ ਦੇ ਮੈਬਰਾਂ ਵਲੋਂ ਖੋਜੇਵਾਲ ਨੂੰ ਮਾਤਾ ਦੀ ਚੁੰਨੀ ਭੇਂਟ ਕਰਕੇ ਸੰਮਾਨਿਤ ਕੀਤਾ ਗਿਆ।ਇਸ ਦੌਰਾਨ ਜੈ ਮਾਤਾ ਭਦਰਕਾਲੀ,ਜੈ ਮਾਤਾ ਭਗਵਤੀ ਦੇ ਜੈਕਾਰਿਆਂ ਦੀ ਗੂੰਜ ਮੰਦਿਰ ਵਿੱਚ ਗੁੰਜਦੀ ਰਹੀ।ਇਸ ਧਾਰਮਿਕ ਸਮਾਰੋਹ ਵਿੱਚ ਖੋਜੇਵਾਲ ਨੇ ਮਾਤਾ ਭਦਰਕਾਲੀ ਜੀ ਦੇ ਦਰਬਾਰ ਵਿੱਚ ਹੱਥ ਜੋੜਕੇ ਦੇਸ਼ ਪੰਜਾਬ ਦੇ ਭਲੇ ਅਤੇ ਲੋਕਾਲਈ ਸੁਖ ਸ਼ਾਂਤੀ ਅਤੇ ਆਪਸੀ ਭਾਈਚਾਰਾ ਮਜਬੂਤ ਬਣਿਆ ਰਹੇ ਦੀ ਅਰਦਾਸ ਕੀਤੀ।ਇਸ ਮੌਕੇ ਤੇ ਮੰਦਿਰ ਕਮੇਟੀ ਦੇ ਪ੍ਰਧਾਨ ਮੁਕੇਸ਼ ਆਨੰਦ ,ਭਾਜਪਾ ਨੇਤਾ ਰੋਸ਼ਨ ਲਾਲ ਸਭਰਵਾਲ,ਭਾਜਪਾ ਯੁਵਾ ਮੋਰਚਾ ਦੇ ਜਿਲ੍ਹਾ ਜਰਨਲ ਸਕੱਤਰ ਵਿਵੇਕ ਸਿੰਘ ਸੰਨੀ ਬੈਂਸ, ਸਾਬਕਾ ਕੌਂਸਲਰ ਰਾਜਿੰਦਰ ਸਿੰਘ ਧੰਜਲ ਆਦਿ ਮੌਜੂਦ ਸਨ।