ਜੁਗਿਆਲ 2 ਜੂਨ ( ਸੁਖਵਿੰਦਰ ਜੰਡੀਰ ) ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਨਾਗਲਾ ਮਾਰਕੀਟ ਚੱਕ ਮਾਧੋ ਸਿੰਘ ਵਿਖੇ ਠੰਡੇ ਜਲ ਦੀ ਸਬੀਲ ਅਤੇ ਗੁਰੂ ਕੇ ਲੰਗਰ ਲਗਾਏ ਗਏ| ਨਾਗਲਾ ਮਾਰਕੀਟ ਵੱਲੋਂ ਸਾਂਝੇ ਤੌਰ ਤੇ ਸੇਵਾ ਨਿਭਾ ਰਹੇ ਦੁਕਾਨਾ ਦੇ ਮਾਲਿਕ ਆਉਂਦੇ ਜਾਂਦੇ ਰਾਹਗੀਰਾਂ ਨੂੰ ਰੋਕ ਰੋਕ ਕੇ ਠੰਡਾ ਜੱਲ ਅਤੇ ਗੁਰੂ ਕੇ ਲੰਗਰ ਛਕਵਾ ਰਹੇ ਸਨ| ਮੌਕੇ ਤੇ ਸੇਵਾ ਨਿਭਾ ਰਹੇ ਸੇਵਾਦਾਰਾਂ ਨੇ ਕਿਹਾ ਕਿ ਨਾਗਲਾ ਮਾਰਕੀਟ ਚੱੱਕ ਮਾਧੋ ਸਿੰਘ ਵੱਲੋਂ ਸੇਵਾ ਚਲਦੀਆਂ ਹੀ ਰਹਿੰਦੀਆਂ ਹਨ, ਉਨ੍ਹਾਂ ਕਿਹਾ ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਯਾਦ ਕਰਦੇ ਹੋਏ ਲੰਗਰ ਲਗਾਏ ਗਏ ਹਨ| ਇਸ ਮੌਕੇ ਤੇ ਕੁਲਦੀਪ ਸਿੰਘ ,ਮਨਜਿੰਦਰ ਸਿੰਘ ,ਤਰਸੇਮ ਸਿੰਘ, ਹਰਬੰਸ ਲਾਲ ,ਬਲਜੀਤ ਸਿੰਘ, ਸਵਰਨ ਸਿੰਘ , ਆਦਿ ਸੇਵਾਦਾਰ ਹਾਜ਼ਰ ਸਨ