ਭੋਗਪੁਰ 2 ਜੂਨ (ਸੁਖਵਿੰਦਰ ਜੰਡੀਰ)
ਆਮ ਆਦਮੀ ਪਾਰਟੀ ਹਲਕਾ ਆਦਮਪੁਰ ਦੇ ਇੰਚਾਰਜ ਜੀਤ ਲਾਲ ਭੱਟੀ ਕਾਫੀ ਸਰਗਰਮ ਸਨ ਰੋਜ਼ਾਨਾ ਹੀ ਵੱਖ-ਵੱਖ ਕਾਰੋਬਾਰ ਸੜਕਾਂ ਬਣਾਉਣ ਜਾਂ ਹੋਰ ਕੰਮ-ਕਾਜ ਸਬੰਧੀ ਉਦਘਾਟਨ ਕਰ ਰਹੇ ਹਨ| ਅੱਜ ਪਿੰਡ ਚੱਕ ਝੰਡੂ ਵਿਖੇ ਜੀਤ ਲਾਲ ਭੱਟੀ ਦੇ ਪਹੁੰਚਣ ਤੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ, ਭੱਟੀ ਵੱਲੋਂ ਪਿੰਡ ਚੱਕ ਝੰਡੂ ਦੇ ਸ਼ਮਸ਼ਾਨਘਾਟ ਦੀ ਚਾਰ ਦੀਵਾਰੀ ਦਾ ਨੀਂਹ ਪੱਥਰ ਰੱਖਿਆ ਗਿਆ| ਅਤੇ ਮੌਕੇ ਤੇ ਹੀ ਕੰਮ ਸ਼ੁਰੂ ਕਰਵਾਇਆ ਗਿਆ| ਇਸ ਮੌਕੇ ਤੇ ਜੀਤ ਲਾਲ ਭੱਟੀ ਨੇ ਕਿਹਾ ਪੰਜਾਬ ਸਰਕਾਰ ਵੱਲੋਂ ਵਿਕਾਸ ਦੇ ਵਿੱਚ ਤੇਜੀ ਲਿਆਂਦੀ ਗਈ ਹੈ|
ਉਨ੍ਹਾਂ ਨੇ ਕਿਹਾ ਰਹਿੰਦੇ ਹੋਏ ਅਧੂਰੇ ਕੰਮਾਂ ਨੂੰ ਜਲਦ ਪੂਰਾ ਕੀਤਾ ਜਾਵੇਗਾ| ਇਸ ਮੌਕੇ ਤੇ ਜੀਤ ਲਾਲ ਭੱਟੀ ਦੇ ਨਾਲ ਸੁਖਵਿੰਦਰ ਜੰਡੀਰ ਸ਼ਹਿਰੀ ਪ੍ਰਧਾਨ ਭੋਗਪੁਰ ਸਤਨਾਮ ਸਿੰਘ ਮਨਕੋਟੀਆ, ਰਕੇਸ਼ ਵੈੈਦ ਆਰ ਕੇ , ਦੇਵ ਮਨੀ ਚੇਂਜਰ ਭੋਗਪੁਰ ਆਦਿ ਹਾਜ਼ਰ ਸਨ