ਭੋਗਪੁਰ 2 ਜੂਨ (ਸੁਖਵਿੰਦਰ ਜੰਡੀਰ)
ਭੋਗਪੁਰ ਇਲਾਕੇ ਵਿੱਚ ਦਿਨ-ਦਹਾੜੇ ਚੋਰੀਆਂ ਦਾ ਸਿਲਸਿਲਾ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ | ਥਾਣਾ ਭੋਗਪੁਰ ਅਧੀਨ ਆਉਂਦੇ ਪਿੰਡ ਸਨੌਰਾ ਵਿਖੇ ਵਿਤੇ ਦਿਨ 12 ਵਜੇ ਆਟਾ ਚੱਕੀ ਮਾਲਕ ਅਵਤਾਰ ਸਿੰਘ ਸਨੌਰਾ ਦੀ ਮੌਜੂਦਗੀ ਵਿਚ ਚੋਰ 40 ਕਿਲੋ ਆਟਾ ਚੋਰੀ ਕਰਕੇ ਰਫੂ-ਚੱਕਰ ਹੋ ਗਏ|
ਜਾਣਕਾਰੀ ਦਿੰਦਿਆਂ ਲੰਬੜਦਾਰ ਬਲਜੀਤ ਸਿੰਘ ਨੇ ਦੱਸਿਆ ਤੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਏ ਕਾਲੇ ਰੰਗ ਦੇ ਸਪਲੈਂਡਰ ਮੋਟਰਸਾਈਕਲ ਤੇ ਆਏ 2 ਵਿਅਕਤੀ ਚੱਕੀ ਤੋਂ ਆਟਾ ਚੋਰੀ ਕਰਕੇ ਲੈ ਗਏ, ਜਿਨ੍ਹਾਂ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਹੈ| ਆਟਾ ਚੱਕੀ ਮਾਲਕ ਅਵਤਾਰ ਸਿੰਘ ਨੇ ਕਿਹਾ ਕਿ ਜੋ ਵਿਅਕਤੀ ਇਨ੍ਹਾਂ ਮੁਲਾਜ਼ਮਾਂ ਦੀ ਜਾਣਕਾਰੀ ਦੇਵੇ ਗਾ, ਉਨ੍ਹਾਂ ਨੂੰ 5 ਹਜ਼ਾਰ ਰੁਪਏ ਨਕਦ ਇਨਾਮ ਦਿੱਤਾ ਜਾਵੇਗਾ| ਦੂਸਰੀ ਘਟਨਾ ਜੀਟੀ ਰੋਡ ਜਲੰਧਰ ਤੇ ਬਣੇ ਰੇਲਵੇ ਅੰਡਰਬ੍ਰਿਜ ਦੀ ਹੈ, ਜੋ ਸ੍ਰੀ ਗੁਰੂ ਹਰਿ ਗੋਬਿੰਦ ਸਿੰਘ ਖੇਡ ਸਟੇਡੀਅਮ ਡੱਲੀ ,ਪਿੰਡ ਸੱਧਾ ਚੱਕ , ਬਿਨ ਪਾਲਕੇ ਨੂੰ ਜੋੜਦੀਆਂ ਲਿੰਕ ਸੜਕਾਂ ਨਾਲ ਜੁੜਦੀ ਹੈ|
ਬੁੱਧਵਾਰ ਸਵੇਰੇ 6 ਵਜੇ ਦੇ ਕਰੀਬ ਸੈਰ ਕਰਨ ਜਾਂਦੇ ਸ਼ਹਿਰ ਦੇ ਵਸਨੀਕ ਲੋਕਾਂ ਵੱਲੋਂ ਡੱਲੀ ਦੀ ਕੌਂਸਲਰ ਮਨਪ੍ਰੀਤ ਕੌਰ ਨੂੰ ਅੰਡਰਬ੍ਰਿਜ ਤੇ ਬਣੇ ਪਾਣੀ ਵਾਲੇ ਨਾਲੇ ਤੇ ਪਈ ਲੋਹੇ ਦੀ ਗਰਿਲ ਨੂੰ ਚੋਰਾਂ ਨੂੰ ਚੋਰੀ ਕਰ ਲਿਆ ਹੈ | ਕੌਂਸਲਰ ਮਨਪ੍ਰੀਤ ਕੌਰ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਰੇਲਵੇ ਪੁਲਿਸ ਚੌਂਕੀ ਪਚਰੰਗਾ ਦੇ ਇੰਚਾਰਜ ਕਵੰਲ ਕਾਂਤ ਨੂੰ ਇਸ ਘਟਨਾ ਸਬੰਧੀ ਜਾਣਕਾਰੀ ਦੇ ਦਿੱਤੀ ਗਈ ਹੈ|
Author: Gurbhej Singh Anandpuri
ਮੁੱਖ ਸੰਪਾਦਕ
One Comment
Your point of view caught my eye and was very interesting. Thanks. I have a question for you. https://accounts.binance.com/id/register?ref=GJY4VW8W