ਭੋਗਪੁਰ 4 ਜੂਨ ( ਸੁਖਵਿੰਦਰ ਜੰਡੀਰ) ਭੋਗਪੁਰ ਨਜ਼ਦੀਕ ਚੋਲਾਂਕ ਦੇ ਕੋਲ ਟਰੱਕ ਨੰਬਰ ਪੀ ਬੀ 29 ਕੇ 7893 ਸਫ਼ੈਦੇ ਦੇ ਦਰਖ਼ਤ ਨਾਲ ਟਕਰਾਇਆ ਟਰੱਕ ਪੂਰੀ ਤਰ੍ਹਾਂ ਤਬਾਹ ਹੋ ਗਿਆ, ਮਿਲੀ ਸੂਚਨਾ ਅਨੁਸਾਰ ਟਰੱਕ ਜਲੰਧਰ ਸਾਈਡ ਤੋਂ ਪਠਾਨਕੋਟ ਵੱਲ ਨੂੰ ਜਾ ਰਿਹਾ ਸੀ ਅਤੇ ਚੋਲਾਂਗ ਦੇ ਕੋਲ ਪਹੁੰਚਦੇ ਟਰੱਕ ਡਰਾਈਵਰ ਨੂੰ ਝੋਕ ਲੱਗ ਗਈ ਜਿਸ ਕਾਰਨ ਭਿਆਨਕ ਹਾਦਸਾ ਵਾਪਰਿਆ,ਟਰੱਕ ਏਨੀ ਜ਼ੋਰ ਦੀ ਸਫ਼ੈਦੇ ਦੇ ਦਰਖ਼ਤ ਨਾਲ ਟਕਰਾਇਆ ਕੇ ਟਰੱਕ ਦੇ ਦੋ ਹਿੱਸੇ ਹੋ ਗਏ |ਸੂਚਨਾ ਅਨੁਸਾਰ ਟਰੱਕ ਡਰਾਈਵਰ ਅਤੇ ਕਲਿੰਡਰ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਪਹੁੰਚਾਇਆ ਗਿਆ ਹੈ ਅਤੇ ਮੌਕੇ ਤੇ ਪਹੁੰਚੀ ਪੁਲਿਸ ਦੀ ਅਗਲੇਰੀ ਕਾਰਵਾਈ ਜਾਰੀ ਹੈ|