68 Views
ਚਲਾਨ ਭੋਗਪੁਰ 4 ਜੂਨ (ਐਸ .ਕੇ ਜੰਡੀਰ) ਭੋਗਪੁਰ ਟ੍ਰੈਫਿਕ ਦੇ ਮਸਲੇ ਨੂੰ ਲੈ ਕੇ ਵਾਰ ਵਾਰ ਖਬਰਾਂ ਲੱਗਣ ਅਤੇ ਸ਼ਿਕਾਇਤਾ ਪੁੱਜਣ ਤੇ ਭੋਗਪੁਰ ਪੁਲਿਸ ਨੇ ਸ਼ਿਕੰਜੇ ਕੱਸੇ ਲਏ ਹਨ| ਅੱਜ ਜੀਟੀ ਰੋਡ ਤੇ ਖਲੋਤੀਆ ਕਾਰਾਂ ਦੇ ਚਲਾਨ ਕੱਟੇ ਗਏ ਹਨ, ਜਿਸ ਦੀ ਜਾਣਕਾਰੀ ਦਿੰਦੇ ਹੋਏ ਏ .ਐਸ.ਆਈ ਪਰਮਜੀਤ ਸਿੰਘ , ਏ.ਐਸ.ਆਈ ਜਸਵਿੰਦਰ ਸਿੰਘ, ਏ.ਐਸ ਆਈ ਹਰਜੀਤ ਸਿੰਘ ਨੇ ਦੱਸਿਆ ਕਿ ਅੱਜ ਰੌਂਗ ਪਾਰਕਿੰਗ ਕਰਨ ਵਾਲਿਆਂ ਦੇ ਚਲਾਨ ਕੱਟੇ ਗਏ ਹਨ| ਭੋਗਪੁਰ ਜੀਟੀ ਰੋਡ ਦੇ ਕਿਨਾਰੇ ਖੜ੍ਹੀਆਂ ਗੱਡੀਆਂ , ਰੋਜ਼ਾਨਾ ਹੀ ਹਾਦਸੇ ਅਤੇ ਟਰੈਫਕ ਦਾ ਕਾਰਨ ਬਣ ਰਹੀਆਂ ਹਨ, ਜਿਸ ਕਰਕੇ ਅੱਜ ਕਾਰਾਂ ਦੇ ਚਲਾਨ ਕੱਟੇ ਗਏ ਹਨ, ਥਾਣਾ ਮੁਖੀ ਦਰਸ਼ਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਵਧ ਰਹੇ ਹਾਦਸੇ ਅਤੇ ਟਰੈਫਕ ਕਾਰਕੇ ਹੀ, ਜੀ ਟੀ ਰੋਡ ਤੇ ਗੱਡੀਆਂ ਖੜ੍ਹੀਆਂ ਕਰਨ ਤੋਂ ਰੋਕਿਆ ਜਾ ਰਿਹਾ ਹੈ, ਉਨ੍ਹਾਂ ਕਿਹਾ ਅੱਗੇ ਤੋਂ ਵੀ ਕਾਰਵਾਈ ਜਾਰੀ ਰਹੇਗੀ, ਇਸ ਮੌਕੇ ਤੇ ਹੋਰ ਵੀ ਮੁਲਾਜਮ ਹਾਜਰ ਸਨ
Author: Gurbhej Singh Anandpuri
ਮੁੱਖ ਸੰਪਾਦਕ