ਭੋਗਪੁਰ 4 ਜੂਨ(ਐੱਸ.ਕੇ.ਜੰਡੀਰ) ਭੋਗਪੁਰ ਸ਼ਹਿਰ ਦੇ ਬਾਜ਼ਾਰਾਂ ਵਿੱਚ ਕੌਂਸਲਰ ਵੱਲੋਂ ਫੈਸ਼ਨ ਦੇ ਤੌਰ ਤੇ ਲਗਾਈਆ ਹੋਈਆ ਲਾਈਟਾਂ ਜੋ ਕਿ ਅੱਜ ਤੱਕ ਕੰਮ ਨਹੀਂ ਸੀ ਦੇ ਸਕੀਆਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਬੰਦ ਪਈਆ ਸਨ,ਅਤੇ ਅੱਜ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੀਤ ਲਾਲ ਭੱਟੀ ਵੱਲੋਂ ਐੱਲ ਈ ਡੀ ਲਾਈਟਾ ਨਵੀਆਂ ਲਗਵਾਓਣ ਦਾ ਕੰਮ ਦਾ ਸ਼ੁਰੂ ਕਰਵਾਇਆ ਗਿਆ ਭੋਗਪੁਰ ਦੇ ਨਗਰ ਕੌਂਸਲ ਦਫਤਰ ਬੱਸ ਸਟੈਂਡ ਤੋਂ ਅੱਜ ਭੱਟੀ ਵਲੋਂ ਉਦਘਾਟਨ ਕੀਤਾ ਗਿਆ, ਭੱਟੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਅਹਿਮ ਕਦਮ ਚੁੱਕੇ ਗਏ ਹਨ, ਸ਼ਹਿਰਾਂ ਪਿੰਡਾਂ ਵਿਚ ਪੁਰਾਣੀਆਂ ਬੰਦ ਪਈਆ ਲਾਈਟਾ ਬਦਲੀਆਂ ਜਾ ਰਹੀਆਂ ਹਨ ਅਤੇ ਅੱਜ ਭੋਗਪੁਰ ਵਿਚ ਕੰਮ ਸ਼ੁਰੂ ਕਰ ਦਿਤਾ ਗਿਆ ਹੈ ਅਤੇ ਬਹੁਤ ਜਲਦ ਮਕੰਮਲ ਕਰ ਦਿਤਾ ਜਾਵੇ ਤਾ ਇਸ ਮੌਕੇ ਤੇ ਗੁਰਵਿੰਦਰ ਸਿੰਘ ਸਗਰਾਵਾਲੀ ਜੁਆਇੰਟ ਸੈਕਟਰੀ ਪੰਜਾਬ, ਸੰਜੀਵ ਅਗਰਵਾਲ ਪ੍ਰਧਾਨ ਕੌਂਸਲਰ, ਕਮਲਜੀਤ ਸਿੰਘ ਡੱਲੀ ਕੌਂਸਲਰ, ਸੁਖਵਿੰਦਰ ਜੰਡੀਰ ਸ਼ਹਿਰੀ ਪ੍ਰਧਾਨ ਭੋਗਪੁਰ ਆਪ, ਬਲਵਿੰਦਰ ਸਿੰਘ ਪਤਿਆਲ ਸੀਨੀਅਰ ਆਗੂ ਆਪ,ਸਤਨਾਮ ਸਿੰਘ ਮਨਕੋਟੀਆ,ਪਵਨ ਕੁਮਾਰ ,ਰਕੇਸ਼ ਵੈਦ ,ਕਮਲਜੀਤ ਸਿੰਘ ਡੱਲੀ ਆਦਿ ਹਾਜ਼ਰ ਸਨ
Author: Gurbhej Singh Anandpuri
ਮੁੱਖ ਸੰਪਾਦਕ