ਭੋਗਪੁਰ 4 ਜੂਨ ( ਸੁਖਵਿੰਦਰ ਜੰਡੀਰ ) ਐਸ ਐਸਪੀ ਸਵਪਨ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਭੋਗਪੁਰ ਸ਼ਹਿਰ ਵਿਖੇ ਘੱਲੂਘਾਰਾ ਦਿਵਸ ਤੇ ਡੀਐਸਪੀ ਕੈਲਾਸ ਅਤੇ ਥਾਣਾ ਮੁਖੀ ਦਰਸ਼ਨ ਸਿੰਘ ਭੋਗਪੁਰ ਦੀ ਅਗਵਾਈ ਹੇਠ ਫਲੈਗ ਮਾਰਚ ਕੱਢਿਆ ਗਿਆ ਭੋਰਪਰ ਦੇ ਥਾਣੇ ਤੋਂ ਸੁਰੂ ਹੋ ਕੇ ਪੂਰੇ ਸ਼ਹਿਰ ਵਿੱਚ ਹੁੰਦੇ ਹੋਏ ਇਲਾਕਾ ਨਿਵਾਸੀਆਂ ਨੂੰ ਜਾਗਰੂਕ ਕੀਤਾ ਗਿਆ, ਇਸ ਮੌਕੇ ਤੇ ਡੀਐਸਪੀ ਕੈਲਾਸ ਚੰਦ ਨੇ ਕਿਹਾ ਕੇ ਫਲੈਗ ਮਾਰਚ ਲੋਕਾਂ ਲਈ ਸ਼ਾਂਤੀ ਦਾ ਪੈਗ਼ਾਮ ਹੈ ਉਨ੍ਹਾਂ ਕਿਹਾ ਸਭ ਨੇ ਭਾਈਚਾਰਾ ਕਾਇਮ ਰੱਖਣਾ ਹੈ, ਡੀਐਸਪੀ ਕੈਲਾਸ ਚੰਦ ਨੇ ਕਿਹਾ ਕੇ ਪੁਲਸ ਹਮੇਸ਼ਾ ਪਬਲਿਕ ਦੇ ਨਾਲ ਹੈ ਅਤੇ ਅਸੀਂ ਸਭ ਨੇ ਰਲ ਮਿਲ ਕੇ ਆਪਸੀ ਭਾਈਚਾਰਾ ਕਾਇਮ ਰੱਖਣਾ ਹੈ ਅਤੇ ਰਲ ਮਿਲ ਕੇ ਰਹਿਣਾ ਹੈ ਇਸ ਮੌਕੇ ਤੇ ਕਾਫ਼ੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਹਾਜ਼ਰ ਸਨ